''''ਅਣਮੁੱਲਾ ਹੀਰਾ ਸੰਸਾਰ ਨੂੰ ਆਖ ਗਿਆ ਅਲਵਿਦਾ !'''' ਜਵੰਦਾ ਦੇ ਪਰਿਵਾਰ ਨਾਲ ਮੋਢੇ ਨਾਲ ਮੋਢਾ ਜੋੜ ਖੜ੍ਹੇ ਮਨਕੀਰਤ
Wednesday, Oct 08, 2025 - 11:30 AM (IST)

ਐਂਟਰਟੇਨਮੈਂਟ ਡੈਸਕ- ਪੰਜਾਬ ਦੇ ਮਸ਼ਹੂਰ ਗਾਇਕ ਰਾਜਵੀਰ ਜਵੰਦਾ ਨੂੰ ਲੈ ਕੇ ਇਸ ਵੇਲੇ ਵੱਡੀ ਖਬਰ ਸਾਹਮਣੇ ਆ ਰਹੀ ਹੈ। ਖਬਰ ਹੈ ਕਿ ਰਾਜਵੀਰ ਹੁਣ ਇਸ ਦੁਨੀਆ ਵਿਚ ਨਹੀਂ ਰਹੇ। ਜਿਵੇਂ ਹੀ ਇਹ ਖਬਰ ਸਾਹਮਣੇ ਆਈ ਉਨ੍ਹਾਂ ਦੇ ਚਾਹੁਣ ਵਾਲਿਆਂ ਵਿਚ ਸੋਗ ਦੀ ਲਹਿਰ ਦੌੜ ਪਈ। ਉਥੇ ਹੀ ਪੰਜਾਬੀ ਗਾਇਕ ਮਨਕੀਰਤ ਔਲਖ ਨੇ ਵੀ ਜਵੰਦਾ ਦੇ ਦਿਹਾਂਤ 'ਤੇ ਦੁੱਖ ਪ੍ਰਗਟ ਕੀਤਾ ਹੈ।
ਇਹ ਵੀ ਪੜ੍ਹੋ: 'ਬਹੁਤ ਜਲਦੀ ਚਲੇ ਗਏ..!', ਪੰਜਾਬੀ ਗਾਇਕ ਰਾਜਵੀਰ ਜਵੰਦਾ ਦੇ ਦਿਹਾਂਤ 'ਤੇ ਨੀਰੂ ਬਾਜਵਾ ਨੇ ਜਤਾਇਆ ਦੁੱਖ
ਉਨ੍ਹਾਂ ਨੇ ਇੰਸਟਾਗ੍ਰਾਮ 'ਤੇ ਜਵੰਦਾ ਦੀ ਇਕ ਫੋਟੋ ਸਾਂਝੀ ਕਰਦਿਆ ਲਿਖਿਆ, 'ਸਾਡੇ ਵਿੱਚ ਨਹੀਂ ਰਿਹਾ ਸਾਡਾ ਬਹੁਤ ਹੀ ਅਜੀਜ ਰਾਜਵੀਰ ਜਵੰਦਾ। ਅੱਜ ਇੱਕ ਅਣਮੁੱਲਾ ਹੀਰਾ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਿਆ। ਅੱਜ ਇੱਕ ਮਾਂ ਦਾ ਪੁੱਤ ਇੱਕ ਭੈਣ ਦਾ ਵੀਰ ਇੱਕ ਘਰਵਾਲੀ ਦਾ ਸੁਹਾਗ ਬੱਚਿਆਂ ਦਾ ਬਾਪ ਤੇ ਯਾਰਾਂ ਦਾ ਯਾਰ ਸਭ ਨੂੰ ਅਲਵਿਦਾ ਆਖ ਗਿਆ। ਵਾਹਿਗੁਰੂ ਜੀ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ। ਮੈਂ ਜਿੰਨੇ ਜੋਗਾ ਹਾਂ ਜਵੰਦਾ ਪਰਿਵਾਰ ਨਾਲ ਖੜ੍ਹਾ ਹਾਂ। ਵਾਹਿਗੁਰੂ।'
ਇਹ ਵੀ ਪੜ੍ਹੋ: ਸੀਲ ਹੋ 'Bigg Boss' ਦਾ ਸਟੂਡੀਓ ! ਕੰਟੈਸਟੈਂਟ ਤੇ ਕਰਮਚਾਰੀ ਕੱਢੇ ਗਏ ਬਾਹਰ
ਦੱਸ ਦੇਈਏ ਕਿ 27 ਸਤੰਬਰ ਨੂੰ ਗਾਈਕ ਰਾਜਵੀਰ ਦਾ ਐਕਸੀਡੈਂਟ ਹੋ ਗਿਆ ਸੀ ਅਤੇ ਉਦੋਂ ਤੋਂ ਹੀ ਉਨ੍ਹਾਂ ਦਾ ਚੰਡੀਗੜ੍ਹ ਦੇ ਫੋਰਟਿਸ ਹਸਪਤਾਲ ਵਿਚ ਇਲਾਜ ਚੱਲ ਰਿਹਾ ਸੀ ਅਤੇ ਉਹ ਉਦੋਂ ਤੋਂ ਹੀ ਵੈਂਟੀਲੇਟਰ ਸਪੋਰਟ ‘ਤੇ ਸਨ। ਹਾਦਸੇ ਦੌਰਾਨ ਸਿਰ ਅਤੇ ਰੀੜ ਦੀ ਹੱਡੀ ‘ਤੇ ਲੱਗੀ ਗੰਭੀਰ ਸੱਟਾਂ ਲੱਗੀਆਂ ਸਨ।
ਇਹ ਵੀ ਪੜ੍ਹੋ: ਮਸ਼ਹੂਰ ਟੀਵੀ ਲੇਖਿਕਾ ਤੇ ਨਿਰਮਾਤਾ ਦਾ ਹੋਇਆ ਦਿਹਾਂਤ, ਮਨੋਰੰਜਨ ਜਗਤ 'ਚ ਛਾਇਆ ਸੋਗ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8