ਯੂਕੇ ''ਚ ਮਹਿੰਗਾਈ ਕਾਰਨ ਭਾਰਤੀ ਵਿਦਿਆਰਥੀਆਂ ਦੀਆਂ ਵਧੀਆਂ ਮੁਸ਼ਕਲਾਂ, ਬਣੇ ਇਹੋ ਜਿਹੇ ਹਾਲਾਤ

Sunday, Feb 05, 2023 - 05:53 PM (IST)

ਯੂਕੇ ''ਚ ਮਹਿੰਗਾਈ ਕਾਰਨ ਭਾਰਤੀ ਵਿਦਿਆਰਥੀਆਂ ਦੀਆਂ ਵਧੀਆਂ ਮੁਸ਼ਕਲਾਂ, ਬਣੇ ਇਹੋ ਜਿਹੇ ਹਾਲਾਤ

ਇੰਟਰਨੈਸ਼ਨਲ ਡੈਸਕ (ਬਿਊਰੋ): ਭਾਰਤੀ ਵਿਦਿਆਰਥੀਆਂ ਦਾ ਯੂਕੇ ਵਿੱਚ ਉੱਚ ਸਿੱਖਿਆ ਹਾਸਲ ਕਰਨ ਦਾ ਸੁਪਨਾ ਚਕਨਾਚੂਰ ਹੋ ਰਿਹਾ ਹੈ। ਵੱਧਦੀ ਮਹਿੰਗਾਈ ਕਾਰਨ ਲਗਭਗ 4.5 ਲੱਖ ਭਾਰਤੀ ਵਿਦਿਆਰਥੀਆਂ ਵਿੱਚੋਂ ਇੱਕ ਚੌਥਾਈ 'ਤੇ ਪੜ੍ਹਾਈ ਛੱਡਣ ਦਾ ਖ਼ਤਰਾ ਬਣ ਗਿਆ ਹੈ। ਪਿਛਲੇ ਸਾਲ ਹੀ ਲਗਭਗ 1.27 ਲੱਖ ਵਿਦਿਆਰਥੀ ਯੂਕੇ ਆਏ ਸਨ। ਇਕ ਸਮਾਚਾਰ ਏਜੰਸੀ ਨਾਲ ਗੱਲਬਾਤ ਵਿੱਚ ਕਈ ਭਾਰਤੀ ਵਿਦਿਆਰਥੀਆਂ ਨੇ ਕਿਹਾ ਕਿ ਉਹ ਇੱਕ ਸਮੇਂ ਦਾ ਖਾਣਾ ਨਹੀਂ ਖਾ ਰਹੇ ਹਨ। ਮੱਧ ਵਰਗੀ ਪਰਿਵਾਰਾਂ ਨਾਲ ਸਬੰਧਤ ਬਹੁਤ ਸਾਰੇ ਵਿਦਿਆਰਥੀ ਕਰਜ਼ੇ ਲੈ ਕੇ ਯੂਕੇ ਆਏ ਹਨ। ਇਹਨਾਂ ਭਾਰਤੀ ਵਿਦਿਆਰਥੀਆਂ ਨੇ ਕਿਹਾ ਕਿ ਉਹਨਾਂ ਲਈ ਦੋ ਵਕਤ ਦਾ ਖਾਣਾ ਮੁਸ਼ਕਲ ਹੋ ਗਿਆ ਹੈ, ਇਸ ਲਈ ਉਹ ਵਨ ਟਾਈਮ 'ਬਿਗ ਮੀਲ' ਖਾਂਦੇ ਹਨ।

33 ਫੀਸਦੀ ਵਿਦਿਆਰਥੀ ਖਾ ਰਹੇ ਇਕ ਸਮੇਂ ਦਾ ਖਾਣਾ 

ਸਤੰਬਰ 2022 ਤੋਂ ਬਾਅਦ ਮੱਧ ਵਰਗ ਪਰਿਵਾਰਾਂ ਨਾਲ ਸਬੰਧਤ 33 ਪ੍ਰਤੀਸ਼ਤ ਵਿਦਿਆਰਥੀ ਇੱਕ ਸਮੇਂ ਦੀ ਰੋਟੀ ਖਾ ਰਹੇ ਹਨ। 63 ਫੀਸਦੀ ਵਿਦਿਆਰਥੀ ਭੋਜਨ ਅਤੇ ਹੋਰ ਜ਼ਰੂਰੀ ਵਸਤਾਂ ਦੀ ਖਰੀਦਦਾਰੀ 'ਚ ਕਟੌਤੀ ਕਰ ਰਹੇ ਹਨ। ਸਟਨ ਟਰੱਸਟ ਦੇ ਸਰਵੇਖਣ ਤੋਂ ਪਤਾ ਲੱਗਾ ਹੈ ਕਿ ਬਹੁਤ ਸਾਰੇ ਭਾਰਤੀ ਵਿਦਿਆਰਥੀ ਕਾਲਜ-ਯੂਨੀਵਰਸਿਟੀ ਦੀਆਂ ਕਲਾਸਾਂ ਛੱਡ ਕੇ ਪਾਰਟ ਟਾਈਮ ਨੌਕਰੀਆਂ ਕਰ ਰਹੇ ਹਨ। ਮਾਨਚੈਸਟਰ ਯੂਨੀਵਰਸਿਟੀ ਵਿੱਚ ਪੜ੍ਹਦੇ ਤਿੰਨ ਵਿਦਿਆਰਥੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਯੂਨੀਵਰਸਿਟੀ ਤੋਂ ਮੇਨਟੇਨੈਂਸ ਲੋਨ ਵੀ ਮਿਲਦਾ ਹੈ ਪਰ ਇਹ ਵੀ ਨਾਕਾਫ਼ੀ ਸਾਬਤ ਹੋ ਰਿਹਾ ਹੈ। 43% ਵਿਦਿਆਰਥੀਆਂ ਨੇ ਆਪਣੇ ਬਿਜਲੀ ਅਤੇ ਗੈਸ ਦੇ ਬਿੱਲ ਵੀ ਘਟਾਏ ਹਨ। 47 ਫੀਸਦੀ ਵਿਦਿਆਰਥੀਆਂ ਨੇ ਇੱਧਰ-ਉੱਧਰ ਜਾਣਾ ਵੀ ਛੱਡ ਦਿੱਤਾ ਹੈ।

ਪੜ੍ਹੋ ਇਹ ਅਹਿਮ ਖ਼ਬਰ- ਕੈਨੇਡਾ ਦਾ ਵੱਡਾ ਫ਼ੈਸਲਾ, ਸੜਕ ਦੇ ਇੱਕ ਹਿੱਸੇ ਦਾ ਨਾਮ ਰੱਖਿਆ ਜਾਵੇਗਾ 'ਕਾਮਾਗਾਟਾ ਮਾਰੂ ਵੇਅ'

ਪੜ੍ਹਾਈ ਤੋਂ ਬਾਅਦ 6 ਮਹੀਨਿਆਂ ਵਿੱਚ ਨੌਕਰੀ ਮਿਲਣੀ ਲਾਜ਼ਮੀ ਨਹੀਂ 

ਹੁਣ ਸੁਨਕ ਸਰਕਾਰ ਪ੍ਰਵਾਸੀ ਵਿਦਿਆਰਥੀਆਂ ਲਈ ਕੰਮ ਦੇ ਘੰਟੇ ਵਧਾ ਕੇ 30 ਘੰਟੇ ਪ੍ਰਤੀ ਹਫ਼ਤੇ ਕਰਨ 'ਤੇ ਵਿਚਾਰ ਕਰ ਰਹੀ ਹੈ। ਇਸ 'ਤੇ ਵੀ ਯੂਕੇ ਸਰਕਾਰ ਦੇ ਸਖ਼ਤ ਨਿਯਮ ਵਿਦਿਆਰਥੀਆਂ ਦੀਆਂ ਮੁਸ਼ਕਲਾਂ ਵਧਾ ਰਹੇ ਹਨ। ਯੂਕੇ ਵਿੱਚ ਪੜ੍ਹਾਈ ਪੂਰੀ ਕਰਨ ਤੋਂ ਬਾਅਦ, ਜੇ ਵਿਦਿਆਰਥੀਆਂ ਨੂੰ ਛੇ ਮਹੀਨਿਆਂ ਵਿੱਚ ਨੌਕਰੀ ਨਹੀਂ ਮਿਲਦੀ, ਤਾਂ ਉਨ੍ਹਾਂ ਨੂੰ ਵਾਪਸ ਉਨ੍ਹਾਂ ਦੇ ਦੇਸ਼ ਭੇਜ ਦਿੱਤਾ ਜਾਂਦਾ ਹੈ। ਲੇਬਰ ਪਾਰਟੀ ਦੇ ਸੀਨੀਅਰ ਆਗੂ ਮੈਟ ਵੈਸਟਰਨ ਨੇ ਸਮਾਚਾਰ ਏਜੰਸੀ ਨਾਲ ਗੱਲਬਾਤ ਦੌਰਾਨ ਕਿਹਾ ਕਿ ਸੁਨਕ ਸਰਕਾਰ ਨੂੰ ਪ੍ਰਵਾਸੀ ਵਿਦਿਆਰਥੀਆਂ ਨੂੰ ਮਹਿੰਗਾਈ ਤੋਂ ਰਾਹਤ ਦਿਵਾਉਣ ਲਈ ਉਪਰਾਲੇ ਕਰਨੇ ਹੋਣਗੇ। ਸਟਨ ਟਰੱਸਟ ਦੇ ਚੇਅਰਮੈਨ ਸਰ ਪੀਟਰ ਲੈਂਪਲ ਨੇ ਕਿਹਾ ਕਿ ਇਹ ਹੈਰਾਨ ਕਰਨ ਵਾਲੀ ਗੱਲ ਹੈ ਕਿ ਪ੍ਰਵਾਸੀ ਵਿਦਿਆਰਥੀਆਂ ਲਈ ਦਿਨ ਵਿੱਚ ਦੋ ਵਕਤ ਦਾ ਖਾਣਾ ਵੀ ਮੁਸ਼ਕਲ ਹੋ ਰਿਹਾ ਹੈ।

ਵਿਦਿਆਰਥੀ ਘਰੋਂ ਮੰਗਵਾ ਰਹੇ ਪੈਸੇ

ਅੱਧੇ ਤੋਂ ਵੱਧ ਵਿਦਿਆਰਥੀ ਭਾਰਤ ਵਿੱਚ ਆਪਣੇ ਘਰਾਂ ਤੋਂ ਪੈਸੇ ਮੰਗਵਾ ਰਹੇ ਹਨ। ਸਰਵੇਖਣ ਤੋਂ ਇਹ ਗੱਲ ਸਾਹਮਣੇ ਆਈ ਕਿ ਇਨ੍ਹਾਂ ਮੱਧ ਵਰਗ ਦੇ ਵਿਦਿਆਰਥੀਆਂ ਨੇ ਆਪਣੇ ਰੋਜ਼ਾਨਾ ਦੇ ਖਰਚਿਆਂ ਨੂੰ ਪੂਰਾ ਕਰਨ ਲਈ ਇੱਥੇ ਪਾਰਟ ਟਾਈਮ ਨੌਕਰੀ ਕਰਨ ਬਾਰੇ ਸੋਚਿਆ ਸੀ ਪਰ ਪਾਰਟ ਟਾਈਮ ਨੌਕਰੀ ਵੀ ਖਰਚੇ ਪੂਰੇ ਕਰਨ ਦੇ ਸਮਰੱਥ ਨਹੀਂ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News