UAE 'ਚ PM ਮੋਦੀ ਨੇ 'ਭਾਰਤ ਮਾਰਟ' ਦਾ ਕੀਤਾ ਉਦਘਾਟਨ (ਵੀਡੀਓ)

Wednesday, Feb 14, 2024 - 03:25 PM (IST)

UAE 'ਚ PM ਮੋਦੀ ਨੇ 'ਭਾਰਤ ਮਾਰਟ' ਦਾ ਕੀਤਾ ਉਦਘਾਟਨ (ਵੀਡੀਓ)

ਇੰਟਰਨੈਸ਼ਨਲ ਡੈਸਕ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਯੂ.ਏ.ਈ ਦੇ ਦੋ ਦਿਨਾਂ ਦੌਰੇ 'ਤੇ ਹਨ। ਉਹ ਅੱਜ ਸ਼ਾਮ ਆਬੂ ਧਾਬੀ ਵਿੱਚ 27 ਏਕੜ ਵਿੱਚ ਫੈਲੇ ਪਹਿਲੇ ਹਿੰਦੂ ਮੰਦਰ ਦਾ ਉਦਘਾਟਨ ਕਰਨਗੇ। ਮੰਦਰ ਵਿੱਚ ਸਵੇਰ ਤੋਂ ਹੀ ਪ੍ਰਾਣ ਪ੍ਰਤਿਸ਼ਠਾ ਦਾ ਪ੍ਰੋਗਰਾਮ ਸ਼ੁਰੂ ਹੋ ਗਿਆ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਨਵੀਨਤਾਕਾਰੀ ਮਾਰਕੀਟ ਪਲੇਸ 'ਭਾਰਤ ਮਾਰਟ' ਦਾ ਵਰਚੁਅਲ ਉਦਘਾਟਨ ਕੀਤਾ। ਇਸ ਦਾ ਉਦੇਸ਼ ਭਾਰਤੀ ਉਤਪਾਦਾਂ ਨੂੰ ਗਲੋਬਲ ਪੱਧਰ 'ਤੇ ਪਹੁੰਚਾਉਣਾ ਅਤੇ ਦੋਵਾਂ ਦੇਸ਼ਾਂ ਵਿਚਾਲੇ ਵਪਾਰਕ ਸਬੰਧਾਂ ਨੂੰ ਵਧਾਉਣਾ ਹੈ।

ਇਸ ਦੌਰਾਨ ਉਨ੍ਹਾਂ ਨਾਲ ਯੂ.ਏ.ਈ ਦੇ ਉਪ ਰਾਸ਼ਟਰਪਤੀ, ਪ੍ਰਧਾਨ ਮੰਤਰੀ ਅਤੇ ਦੁਬਈ ਦੇ ਸ਼ਾਸਕ ਸ਼ੇਖ ਮੁਹੰਮਦ ਬਿਨ ਰਾਸ਼ਿਦ ਅਲ ਮਕਤੂਮ ਮੌਜੂਦ ਸਨ। ਇਸ ਦਾ ਉਦੇਸ਼ ਭਾਰਤੀ ਉਤਪਾਦਾਂ ਨੂੰ ਗਲੋਬਲ ਪੱਧਰ 'ਤੇ ਪਹੁੰਚਾਉਣਾ ਅਤੇ ਦੋਵਾਂ ਦੇਸ਼ਾਂ ਵਿਚਾਲੇ ਵਪਾਰਕ ਸਬੰਧਾਂ ਨੂੰ ਵਧਾਉਣਾ ਹੈ।

ਭਾਰਤ ਮਾਰਟ 'ਤੇ ਇਕ ਨਜ਼ਰ

ਚੀਨ ਦੇ ਡ੍ਰੈਗਨ ਮਾਰਟ ਵਾਂਗ ਹੋਵੇਗਾ। ਇਸ ਦਾ ਏਰੀਆ 1 ਲੱਖ ਵਰਗ ਮੀਟਰ ਹੋਵੇਗਾ। ਮਾਰਟ ਵਿਚ ਵੇਅਰ ਹਾਊਸ, ਰਿਟੇਲ, ਹੌਸਪਿਟੇਲਿਟੀ ਯੂਨਿਟ, ਆਫਿਸ, ਸੋਅਰੂਮਸ ਹੋਣਗੇ। ਸਹੂਲਤ ਵਜੋਂ ਇਕ ਛੱਤ ਦੇ ਹੇਠਾਂ ਹਰ ਰੇਂਜ ਦਾ ਸਾਮਾਨ ਹੋਵੇਗਾ। ਗਲੋਬਲ ਖਰੀਦਾਰਾਂ ਲਈ ਡਿਜੀਟਲ ਪਲੇਟਫਾਰਮ ਹੋਵੇਗਾ। ਇਹ ਭਾਰਤ ਮਾਰਟ 2025 ਵਿਚ ਸ਼ੁਰੂ ਹੋਵੇਗਾ। ਰਿਪੋਰਟਾਂ ਅਨੁਸਾਰ ਭਾਰਤ ਮਾਰਟ ਜੇਬਲ ਅਲੀ ਫ੍ਰੀ ਜ਼ੋਨ ((JAFZA)) ਵਿਖੇ ਸਥਿਤ ਹੋਵੇਗਾ ਅਤੇ ਡੀਪੀ ਵਰਲਡ ਦੁਆਰਾ ਇਸ ਦੀ ਨਿਗਰਾਨੀ ਕੀਤੀ ਜਾਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


author

Vandana

Content Editor

Related News