ਟਿਊਨੀਸ਼ੀਆ ''ਚ ਪੱਤਰਕਾਰ ਵੱਲੋਂ ਆਤਮ-ਹੱਤਿਆ ਕਰਨ ਤੋਂ ਬਾਅਦ ਵਿਰੋਧ-ਪ੍ਰਦਰਸ਼ਨ ਸ਼ੁਰੂ

Thursday, Dec 27, 2018 - 02:59 AM (IST)

ਟਿਊਨੀਸ਼ੀਆ ''ਚ ਪੱਤਰਕਾਰ ਵੱਲੋਂ ਆਤਮ-ਹੱਤਿਆ ਕਰਨ ਤੋਂ ਬਾਅਦ ਵਿਰੋਧ-ਪ੍ਰਦਰਸ਼ਨ ਸ਼ੁਰੂ

ਟਿਊਨਿਸ — ਟਿਊਨੀਸ਼ੀਆ 'ਚ ਆਰਥਿਕ ਸਮੱਸਿਆਵਾਂ ਦੇ ਵਿਰੋਧ 'ਚ ਪੱਤਰਕਾਰ ਵੱਲੋਂ ਆਤਮ-ਹੱਤਿਆ ਕੀਤੇ ਜਾਣ ਤੋਂ ਬਾਅਦ ਮੰਗਲਵਾਰ ਨੂੰ ਮੱਧ ਅਫਰੀਕੀ ਦੇਸ਼ 'ਚ ਪ੍ਰਦਰਸ਼ਨ ਸ਼ੁਰੂ ਹੋ ਗਏ, ਜਿਸ ਨਾਲ ਪੁਲਸ ਨਾਲ ਝੱੜਪ ਦੀਆਂ ਘਟਨਾਵਾਂ ਅਤੇ ਰਾਸ਼ਟਰ-ਵਿਆਪੀ ਚਿੰਤਾਵਾਂ ਵੱਧ ਗਈਆਂ।

PunjabKesari
ਪੱਤਰਕਾਰ ਅਬਦੇਰੱਜ਼ਾਕ ਜੋਰਗੁਈ ਨੇ ਖੁਦ ਨੂੰ ਅੱਗ ਲਾਉਣ ਤੋਂ ਪਹਿਲਾਂ ਵਿਰੋਧ ਦਾ ਜ਼ਿਕਰ ਕਰਦੇ ਹੋਏ ਇਕ ਆਨਲਾਈਨ ਵੀਡੀਓ ਜਾਰੀ ਕੀਤੀ। ਜੋਰਗੁਈ ਨੇ ਇਸ ਵੀਡੀਓ 'ਚ ਬੇਰੁਜ਼ਗਾਰੀ ਅਤੇ 2011 'ਚ ਟਿਊਨੀਸ਼ੀਆ ਦੀ ਅਰਬ ਸਪ੍ਰਿੰਗ ਦੇ ਵਾਅਦਿਆਂ ਨੂੰ ਪੂਰਾ ਨਾ ਹੋਣ 'ਤੇ ਨਿਰਾਸ਼ਾ ਜਾਹਿਰ ਕੀਤੀ। ਜੋਰਗੁਈ ਦੀ ਸੋਮਵਾਰ ਨੂੰ ਹਸਪਤਾਲ ਲਿਜਾਂਦੇ ਸਮੇਂ ਮੌਤ ਹੋ ਗਈ ਸੀ। ਉਸ ਦੀ ਮੌਤ ਤੋਂ ਬਾਅਦ ਸੋਮਵਾਰ ਰਾਤ ਕੈਸਰੀਨ ਸ਼ਹਿਰ 'ਚ ਪ੍ਰਦਰਸ਼ਨ ਸ਼ੁਰੂ ਹੋ ਗਿਆ, ਜਿਸ ਨੇ ਬਾਅਦ 'ਚ ਹਿੰਸਕ ਰੂਪ ਲੈ ਲਿਆ। ਇਸ ਦੌਰਾਨ ਪੁਲਸ ਨੇ ਪ੍ਰਦਰਸ਼ਨਕਾਰੀਆਂ ਨੂੰ ਤਿੱਤਰ-ਬਿਤਰ ਕਰਨ ਲਈ ਹੰਝੂ ਗੈਸ ਦੇ ਗੋਲੇ ਛੱਡੇ। ਪ੍ਰਦਰਸ਼ਨਕਾਰੀਆਂ ਨੇ ਵੀ ਪੁਲਸ 'ਤੇ ਪਥਰਾਅ ਕੀਤਾ।

PunjabKesari
ਗ੍ਰਹਿ ਮੰਤਰਾਲੇ ਦੇ ਬੁਲਾਰੇ ਸੋਫਿਆਨੇ ਜਾਗ ਨੇ ਮੰਗਲਵਾਰ ਨੂੰ ਆਖਿਆ ਕਿ ਪ੍ਰਦਰਸ਼ਨ ਦੌਰਾਨ 6 ਪੁਲਸ ਕਰਮੀ ਜ਼ਖਮੀ ਹੋ ਗਏ ਅਤੇ ਕਈ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਮੰਗਲਵਾਰ ਰਾਤ ਕੈਸਰੀਨ 'ਚ ਫਿਰ ਤੋਂ ਪ੍ਰਦਰਸ਼ਨ ਸ਼ੁਰੂ ਹੋ ਗਿਆ। ਹੋਰਨਾਂ ਹਿੱਸਿਆਂ ਤੋਂ ਵੀ ਅਜਿਹੀਆਂ ਖਬਰਾਂ ਮਿਲੀਆਂ ਹਨ। ਟਿਊਨੀਸ਼ੀਆ 'ਚ ਇਸ ਤਰ੍ਹਾਂ ਦਸੰਬਰ 2010 'ਚ ਇਕ ਫਲ ਵੇਚਣ ਨੇ ਬੇਰੁਜ਼ਗਾਰੀ ਅਤੇ ਭ੍ਰਿਸ਼ਟਾਚਾਰ ਦੇ ਮੁੱਦੇ 'ਤੇ ਆਤਮ-ਹੱਤਿਆ ਕਰ ਲਈ ਸੀ ਜਿਸ ਦੇ ਚੱਲਦੇ ਦੇਸ਼ ਦੀ ਸੱਤਾ 'ਤੇ ਲੰਬੇ ਸਮੇਂ ਤੋਂ ਕਾਬਿਜ ਤਾਨਾਸ਼ਾਹ ਰਾਸ਼ਟਰਪਤੀ ਨੂੰ ਹੱਟਣਾ ਪਿਆ ਸੀ ਅਤੇ ਦੇਸ਼ 'ਚ ਲੋਕਤੰਤਕ ਦੀ ਸ਼ੁਰੂਆਤ ਹੋਈ। ਇਸ ਘਟਨਾ ਨਾਲ ਸਮੂਚੇ ਅਰਬ ਜਗਤ 'ਚ ਇਸ ਤਰ੍ਹਾਂ ਦਾ ਅੰਦੋਲਨ ਹੋਇਆ ਸੀ ਜਿਸ ਨੂੰ 'ਅਰਬ ਸਪਿੰ੍ਰਗ' ਜਾਂ ਅਰਬ ਕ੍ਰਾਂਤੀ ਦੇ ਨਾਂ ਨਾਲ ਜਾਣਿਆ ਗਿਆ।


Related News