''ਆਪ'' ਵੱਲੋਂ ਪੰਜਾਬ ''ਚ ਅਹੁਦੇਦਾਰਾਂ ਦਾ ਐਲਾਨ ਤੇ ਰਾਧਾ ਸੁਆਮੀ ਡੇਰਾ ਬਿਆਸ ਤੋਂ ਵੱਡੀ ਖ਼ਬਰ, ਪੜ੍ਹੋ top-10 ਖ਼ਬਰਾਂ
Thursday, Jul 17, 2025 - 06:41 PM (IST)

ਜਲੰਧਰ- ਪੰਜਾਬ 'ਚ ਆਮ ਆਦਮੀ ਪਾਰਟੀ ਨੇ ਆਪਣਾ ਸੰਗਠਨ ਹੋਰ ਮਜ਼ਬੂਤ ਕੀਤਾ ਹੈ। ਆਪ ਵੱਲੋਂ ਪੰਜਾਬ ਵਿਚ ਅਹੁਦੇਦਾਰਾਂ ਦਾ ਐਲਾਨ ਕੀਤਾ ਗਿਆ ਹੈ। ਆਮ ਆਦਮੀ ਪਾਰਟੀ ਨੇ ਪੰਜਾਬ 'ਚ ਮੀਡੀਆ ਅਤੇ ਸੋਸ਼ਲ ਮੀਡੀਆ ਟੀਮ ਦੀ ਘੋਸ਼ਣਾ ਕੀਤੀ ਹੈ। ਦਰਅਸਲ ਆਮ ਆਦਮੀ ਪਾਰਟੀ ਵੱਲੋਂ ਪੰਜਾਬ 'ਚ ਬੂਥ ਪੱਧਰ 'ਤੇ ਸੋਸ਼ਲ ਮੀਡੀਆ ਇੰਚਾਰਜ ਅਤੇ ਸੋਸ਼ਲ ਮੀਡੀਆ ਸੈਕਰੇਟਰੀ ਨਿਯੁਕਤ ਕੀਤੇ ਗਏ ਹਨ। ਇਸ ਦੇ ਨਾਲ ਹੀ ਕੁਝ ਲੋਕਾਂ ਵਲੋਂ ਰਾਧਾ ਸੁਆਮੀ ਸਤਿਸੰਗ ਘਰ ਬਿਆਸ ਦੇ ਆਨਲਾਈਨ ਦਾਨ ਸੇਵਾ ਦੇ ਨਾਂ ’ਤੇ ਇਕ ਜਾਅਲੀ ਵੈੱਬਸਾਈਟ ਬਣਾਈ ਹੈ , ਜਿਸ ਵਿਚ ਪੰਜਾਬ ਨੈਸ਼ਨਲ ਬੈਂਕ ਦੇ ਖਾਤਿਆਂ ਦੇ ਵੇਰਵੇ ਦੇ ਕੇ ਡੇਰਾ ਬਿਆਸ ਸੁਸਾਇਟੀ ਦੇ ਨਾਂ ਦੀ ਦੁਰਵਰਤੋਂ ਕਰ ਕੇ ਪੈਸਿਆਂ ਦੀ ਮੰਗ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਆਓ ਜਾਣਦੇ ਹਾਂ ਅੱਜ ਦੀਆਂ ਟਾਪ -10 ਖ਼ਬਰਾਂ ਬਾਰੇ...
1. ਆਮ ਆਦਮੀ ਪਾਰਟੀ ਵੱਲੋਂ ਪੰਜਾਬ 'ਚ ਅਹੁਦੇਦਾਰਾਂ ਦਾ ਐਲਾਨ, ਲਿਸਟ 'ਚ ਪੜ੍ਹੋ ਪੂਰੇ ਵੇਰਵੇ
ਪੰਜਾਬ 'ਚ ਆਮ ਆਦਮੀ ਪਾਰਟੀ ਨੇ ਆਪਣਾ ਸੰਗਠਨ ਹੋਰ ਮਜ਼ਬੂਤ ਕੀਤਾ ਹੈ। ਆਪ ਵੱਲੋਂ ਪੰਜਾਬ ਵਿਚ ਅਹੁਦੇਦਾਰਾਂ ਦਾ ਐਲਾਨ ਕੀਤਾ ਗਿਆ ਹੈ। ਆਮ ਆਦਮੀ ਪਾਰਟੀ ਨੇ ਪੰਜਾਬ 'ਚ ਮੀਡੀਆ ਅਤੇ ਸੋਸ਼ਲ ਮੀਡੀਆ ਟੀਮ ਦੀ ਘੋਸ਼ਣਾ ਕੀਤੀ ਹੈ। ਦਰਅਸਲ ਆਮ ਆਦਮੀ ਪਾਰਟੀ ਵੱਲੋਂ ਪੰਜਾਬ 'ਚ ਬੂਥ ਪੱਧਰ 'ਤੇ ਸੋਸ਼ਲ ਮੀਡੀਆ ਇੰਚਾਰਜ ਅਤੇ ਸੋਸ਼ਲ ਮੀਡੀਆ ਸੈਕਰੇਟਰੀ ਨਿਯੁਕਤ ਕੀਤੇ ਗਏ ਹਨ।
ਹੋਰ ਜਾਣਕਾਰੀ ਲਈ ਲਿੰਕ 'ਤੇ ਕਲਿਕ ਕਰੋ-
2. ਰਾਧਾ ਸੁਆਮੀ ਡੇਰਾ ਬਿਆਸ ਤੋਂ ਵੱਡੀ ਖ਼ਬਰ, ਹੈਰਾਨ ਕਰ ਦੇਣ ਵਾਲਾ ਮਾਮਲਾ ਆਇਆ ਸਾਹਮਣੇ
ਕੁਝ ਲੋਕਾਂ ਵਲੋਂ ਰਾਧਾ ਸੁਆਮੀ ਸਤਿਸੰਗ ਘਰ ਬਿਆਸ ਦੇ ਆਨਲਾਈਨ ਦਾਨ ਸੇਵਾ ਦੇ ਨਾਂ ’ਤੇ ਇਕ ਜਾਅਲੀ ਵੈੱਬਸਾਈਟ ਬਣਾਈ ਹੈ , ਜਿਸ ਵਿਚ ਪੰਜਾਬ ਨੈਸ਼ਨਲ ਬੈਂਕ ਦੇ ਖਾਤਿਆਂ ਦੇ ਵੇਰਵੇ ਦੇ ਕੇ ਡੇਰਾ ਬਿਆਸ ਸੁਸਾਇਟੀ ਦੇ ਨਾਂ ਦੀ ਦੁਰਵਰਤੋਂ ਕਰ ਕੇ ਪੈਸਿਆਂ ਦੀ ਮੰਗ ਕੀਤੀ ਜਾ ਰਹੀ ਹੈ।
ਹੋਰ ਜਾਣਕਾਰੀ ਲਈ ਲਿੰਕ 'ਤੇ ਕਲਿਕ ਕਰੋ-
3. ਸੰਗਰਾਂਦ ਦੇ ਦਿਨ ਗੁਰਦੁਆਰਾ ਸਾਹਿਬ 'ਚ ਹਾਦਸਾ, ਅਗਨ ਭੇਂਟ ਹੋਏ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ
ਸਬ ਡਵੀਜ਼ਨ ਭਵਾਨੀਗੜ੍ਹ ਦੇ ਪਿੰਡ ਲੱਖੇਵਾਲ ਵਿਖੇ ਬੀਤੇ ਕੱਲ ਸੰਗਰਾਂਦ ਵਾਲੇ ਦਿਨ ਗੁਰਦੁਆਰਾ ਚਰਨ ਛੋਹ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਅਗਨ ਭੇਂਟ ਹੋ ਗਏ, ਜਿਸਦੀ ਘੋਖ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਵਿਸ਼ੇਸ਼ ਤੌਰ 'ਤੇ ਜਥੇਦਾਰ ਟੇਕ ਸਿੰਘ ਧਨੌਲਾ ਸਿੰਘ ਸਾਹਿਬ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵੱਲੋਂ ਕੀਤੀ ਗਈ। ਸਿੰਘ ਸਾਹਿਬ ਵੱਲੋਂ ਗੁਰਦੁਆਰਾ ਸਾਹਿਬ ਪੁੱਜ ਕੇ ਕੈਮਰਿਆਂ ਦੀ ਘੋਖ ਕਰਦਿਆਂ ਪ੍ਰਬੰਧਕ ਕਮੇਟੀ, ਗ੍ਰੰਥੀ ਸਿੰਘਾਂ ਦੇ ਬਿਆਨ ਦਰਜ ਕੀਤੇ ਗਏ ਅਤੇ ਗ੍ਰੰਥੀ ਸਿੰਘ ਤੇ ਕਮੇਟੀ ਨੂੰ ਸਖ਼ਤ ਤਾੜਨਾ ਕੀਤੀ ਗਈ। ਘੋਖ ਵਿਚ ਸਾਹਮਣੇ ਆਇਆ ਕਿ ਪ੍ਰਬੰਧਕਾਂ ਦੀ ਅਣਗਹਿਲੀ ਕਾਰਨ ਇਹ ਸਾਰਾ ਵਰਤਾਰਾ ਸ਼ਾਰਟ ਸ਼ਰਕਟ ਨਾਲ ਹੋਇਆ ਜਿੱਥੇ ਗੁਰੂ ਗ੍ਰੰਥ ਸਾਹਿਬ ਲੱਕੜ ਦੀ ਪਾਲਕੀ ਵਿਚ ਪ੍ਰਕਾਸ਼ ਸਨ, ਉਸਦੇ ਵਿਚ ਚਾਨਣੀ ਸਾਹਿਬ ਦੇ ਕੋਲ ਪਲੱਗ ਤੇ ਬਿਜਲੀ ਦਾ ਬੱਲਬ ਲੱਗਾ ਹੋਣ ਕਾਰਨ ਸ਼ਾਰਟ ਸਰਕਟ ਹੋਇਆ।
ਹੋਰ ਜਾਣਕਾਰੀ ਲਈ ਲਿੰਕ 'ਤੇ ਕਲਿਕ ਕਰੋ-
4. ਪੰਜਾਬ ਸਰਕਾਰ ਦਾ ਹੁਣ ਤੱਕ ਦਾ ਬੇਹੱਦ ਸਖ਼ਤ ਫ਼ੈਸਲਾ, ਪੂਰੇ ਸੂਬੇ 'ਚ ਭਿਖਾਰੀਆਂ ਦੇ ਹੋਣਗੇ DNA ਟੈਸਟ
ਪੰਜਾਬ ਸਰਕਾਰ ਵਲੋਂ ਸੂਬੇ ਦੀਆਂ ਸੜਕਾਂ 'ਤੇ ਭੀਖ ਮੰਗਣ ਵਾਲੇ ਬੱਚਿਆਂ ਨੂੰ ਤਸਕਰੀ ਅਤੇ ਸ਼ੋਸਣ ਤੋਂ ਬਚਾਉਣ ਲਈ ਸਖ਼ਤ ਫ਼ੈਸਲਾ ਲਿਆ ਗਿਆ ਹੈ। ਇਸ ਦੇ ਤਹਿਤ ਸੂਬੇ ਦੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਇਕ ਪੱਤਰ ਜਾਰੀ ਕਰਕੇ ਹੁਕਮ ਦਿੱਤੇ ਗਏ ਹਨ ਕਿ ਭੀਖ ਮੰਗਣ ਵਾਲੇ ਬੱਚਿਆਂ ਨੂੰ ਰੈਸਕਿਊ ਕਰਨ ਤੋਂ ਬਾਅਦ ਉਨ੍ਹਾਂ ਦਾ ਡੀ. ਐੱਨ. ਏ. ਟੈਸਟ ਵੀ ਕਰਵਾਇਆ ਜਾਵੇ। ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਪੰਜਾਬ ਵਰਗੇ ਸੂਬੇ 'ਚ ਵੀ ਬੱਚਿਆਂ ਤੋਂ ਭੀਖ ਮੰਗਵਾਉਣ ਜਿਹਾ ਕੰਮ ਹੋਵੇ ਤਾਂ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਅੱਗੇ ਆਈਏ ਅਤੇ ਇਨ੍ਹਾਂ ਮਾਸੂਮ ਜ਼ਿੰਦਗੀਆਂ ਨੂੰ ਬਚਾਈਏ। ਇਸ ਲਈ ਇਹ ਫ਼ੈਸਲਾ ਕੀਤਾ ਗਿਆ ਹੈ ਕਿ ਜੇਕਰ ਕੋਈ ਬੱਚਾ ਕਿਸੇ ਬਾਲਗ ਵਿਅਕਤੀ ਨਾਲ ਭੀਖ ਮੰਗਦਾ ਦੇਖਿਆ ਜਾਂਦਾ ਹੈ ਤਾਂ ਉਨ੍ਹਾਂ ਦੇ ਰਿਸ਼ਤੇ ਦੀ ਪੁਸ਼ਟੀ ਲਈ ਡੀ. ਐੱਨ. ਏ. ਟੈਸਟ ਹੋਵੇਗਾ।
ਹੋਰ ਜਾਣਕਾਰੀ ਲਈ ਲਿੰਕ 'ਤੇ ਕਲਿਕ ਕਰੋ-
5. ਪਾਕਿਸਤਾਨ ਜਾਵੇਗਾ ਸਿੱਖ ਸ਼ਰਧਾਲੂਆਂ ਦਾ ਜਥਾ, SGPC ਨੇ ਮੰਗੇ ਪਾਸਪੋਰਟ
ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਸ਼੍ਰੋਮਣੀ ਕਮੇਟੀ ਵੱਲੋਂ ਸਿੱਖ ਸ਼ਰਧਾਲੂਆਂ ਦਾ ਜਥਾ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਵਿਖੇ ਨਵੰਬਰ 2025 ਵਿਚ ਭੇਜਿਆ ਜਾਵੇਗਾ। ਇਸ ਸਬੰਧ ਵਿਚ ਸ਼੍ਰੋਮਣੀ ਕਮੇਟੀ ਵੱਲੋਂ ਵੀਜ਼ਾ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ, ਜਿਸ ਤਹਿਤ ਸ਼ਰਧਾਲੂ ਆਪਣੇ ਪਾਸਪੋਰਟ 4 ਅਗਸਤ ਤੱਕ ਜਮ੍ਹਾ ਕਰਵਾ ਸਕਣਗੇ।
ਹੋਰ ਜਾਣਕਾਰੀ ਲਈ ਲਿੰਕ 'ਤੇ ਕਲਿਕ ਕਰੋ-
6. ਬੈਂਗਲੁਰੂ ਭਾਜੜ ਮਾਮਲੇ 'ਚ ਵਿਰਾਟ ਕੋਹਲੀ ਵੀ ਜ਼ਿੰਮੇਵਾਰ! ਕਰਨਾਟਕ ਸਰਕਾਰ ਨੇ ਹਾਈਕੋਰਟ ਨੂੰ ਸੌਂਪੀ ਰਿਪੋਰਟ
4 ਜੂਨ ਨੂੰ ਬੈਂਗਲੁਰੂ ਵਿੱਚ ਆਈਪੀਐਲ ਟੀਮ ਰਾਇਲ ਚੈਲੰਜਰਜ਼ ਬੈਂਗਲੁਰੂ (ਆਰਸੀਬੀ) ਦੀ ਜਿੱਤ ਦਾ ਜਸ਼ਨ ਮਨਾਉਂਦੇ ਸਮੇਂ ਵੱਡੀ ਭਾਜੜ ਮਚ ਗਈ। ਇਸ ਘਟਨਾ ਵਿੱਚ 11 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਜ਼ਖਮੀ ਹੋ ਗਏ। ਇਸ ਮਾਮਲੇ ਵਿੱਚ, ਕਰਨਾਟਕ ਸਰਕਾਰ ਨੇ ਹੁਣ ਹਾਈ ਕੋਰਟ ਨੂੰ ਇੱਕ ਵਿਸਤ੍ਰਿਤ ਰਿਪੋਰਟ ਸੌਂਪੀ ਹੈ। ਰਿਪੋਰਟ ਵਿੱਚ ਕਈ ਗੰਭੀਰ ਲਾਪਰਵਾਹੀ ਦਾ ਖੁਲਾਸਾ ਹੋਇਆ ਹੈ ਅਤੇ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਇਸ ਪੂਰੀ ਘਟਨਾ ਵਿੱਚ ਆਰਸੀਬੀ ਦੇ ਮਹਾਨ ਬੱਲੇਬਾਜ਼ ਵਿਰਾਟ ਕੋਹਲੀ ਦਾ ਨਾਮ ਵੀ ਆਇਆ ਹੈ। ਸਰਕਾਰੀ ਰਿਪੋਰਟ ਦੇ ਅਨੁਸਾਰ, DNA Networks Pvt. Ltd ਨੇ ਸਿਰਫ 3 ਜੂਨ ਨੂੰ ਪੁਲਸ ਨੂੰ ਸੂਚਿਤ ਕੀਤਾ ਸੀ ਪਰ ਜ਼ਰੂਰੀ ਇਜਾਜ਼ਤ ਨਹੀਂ ਲਈ ਸੀ। ਇਸ ਲਈ, ਪੁਲਸ ਨੇ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ। ਇਸ ਦੇ ਬਾਵਜੂਦ, ਆਰਸੀਬੀ ਨੇ ਅਚਾਨਕ 4 ਜੂਨ ਨੂੰ ਸੋਸ਼ਲ ਮੀਡੀਆ 'ਤੇ ਜਿੱਤ ਦੇ ਜਸ਼ਨ ਦੇ ਪ੍ਰੋਗਰਾਮ ਦਾ ਐਲਾਨ ਕੀਤਾ। ਵਿਰਾਟ ਕੋਹਲੀ ਨੇ ਇੱਕ ਵੀਡੀਓ ਵਿੱਚ ਪ੍ਰਸ਼ੰਸਕਾਂ ਨੂੰ ਇਸ ਜਸ਼ਨ ਵਿੱਚ ਮੁਫਤ ਆਉਣ ਲਈ ਕਿਹਾ। ਇਸ ਕਾਰਨ ਲੱਖਾਂ ਦੀ ਭੀੜ ਇਕੱਠੀ ਹੋ ਗਈ ਜਿਸ ਨੂੰ ਪ੍ਰਬੰਧਕਾਂ ਅਤੇ ਪ੍ਰਸ਼ਾਸਨ ਲਈ ਸੰਭਾਲਣਾ ਮੁਸ਼ਕਲ ਹੋ ਗਿਆ।
ਹੋਰ ਜਾਣਕਾਰੀ ਲਈ ਲਿੰਕ 'ਤੇ ਕਲਿਕ ਕਰੋ-
7. ਅੱਧੀ ਰਾਤੀਂ ਥਾਣੇ 'ਚ ਖੜਕੇ ਫ਼ੋਨ ਨੇ ਪਵਾਈਆਂ ਭਾਜੜਾਂ ! ਪਲਾਂ 'ਚ ਗਈ 7 ਲੋਕਾਂ ਦੀ ਜਾਨ
ਮਹਾਰਾਸ਼ਟਰ ਤੋਂ ਇਕ ਬੇਹੱਦ ਦੁਖ਼ਦਾਈ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਦੇ ਨਾਸਿਕ ਜ਼ਿਲ੍ਹੇ 'ਚ ਇਕ ਮੋਟਰਸਾਈਕਲ ਤੇ ਕਾਰ ਦੀ ਭਿਆਨਕ ਟੱਕਰ ਹੋ ਗਈ, ਜਿਸ ਕਾਰਨ 7 ਲੋਕਾਂ ਦੀ ਦਰਦਨਾਕ ਮੌਤ ਹੋ ਗਈ, ਜਦਕਿ 2 ਹੋਰ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਏ। ਜਾਣਕਾਰੀ ਦਿੰਦੇ ਹੋਏ ਪੁਲਸ ਅਧਿਕਾਰੀਆਂ ਨੇ ਦੱਸਿਆ ਇਹ ਹਾਦਸਾ ਬੁੱਧਵਾਰ ਦੀ ਰਾਤ ਨੂੰ ਜ਼ਿਲ੍ਹੇ ਦੇ ਡਿੰਡੋਰੀ ਕਸਬੇ ਨੇੜੇ ਵਾਣੀ-ਡਿੰਡੋਰੀ ਰੋਡ 'ਤੇ ਵਾਪਰਿਆ, ਜਿਸ ਦੀ ਸੂਚਨਾ ਪੁਲਸ ਨੂੰ ਰਾਤ ਕਰੀਬ 12 ਵਜੇ ਮਿਲੀ। ਇਸ ਸੂਚਨਾ 'ਤੇ ਤੁਰੰਤ ਕਾਰਵਾਈ ਕਰਦਿਆਂ ਪੁਲਸ ਟੀਮ ਮੌਕੇ 'ਤੇ ਪਹੁੰਚੀ। ਜਦੋਂ ਟੀਮ ਨੇ ਜਾ ਕੇ ਦੇਖਿਆ ਤਾਂ ਕਾਰ ਤੇ ਬਾਈਕ ਨੇੜੇ ਹੀ ਵਗਦੀ ਇਕ ਨਹਿਰ 'ਚ ਡਿੱਗੇ ਹੋਏ ਸਨ।
ਹੋਰ ਜਾਣਕਾਰੀ ਲਈ ਲਿੰਕ 'ਤੇ ਕਲਿਕ ਕਰੋ-
8. ਵੱਡੀ ਖ਼ਬਰ : ਅਚਾਨਕ ਰੋਕੀ ਗਈ ਸ਼੍ਰੀ ਅਮਰਨਾਥ ਯਾਤਰਾ, ਸਾਹਮਣੇ ਆਈ ਹੈਰਾਨ ਕਰ ਦੇਣ ਵਾਲੀ ਵਜ੍ਹਾ
ਅਮਰਨਾਥ ਯਾਤਰਾ 'ਤੇ ਜਾਣ ਵਾਲੇ ਸ਼ਰਧਾਲੂਆਂ ਲਈ ਇੱਕ ਮਹੱਤਵਪੂਰਨ ਖ਼ਬਰ ਸਾਹਮਣੇ ਆਈ ਹੈ। ਦਰਅਸਲ ਭਾਰੀ ਮੀਂਹ ਪੈਣ ਦੇ ਕਾਰਨ ਸ਼੍ਰੀ ਅਮਰਨਾਥ ਯਾਤਰਾ ਪਹਿਲਗਾਮ ਅਤੇ ਬਾਲਟਾਲ ਦੋਵਾਂ ਬੇਸ ਕੈਂਪਾਂ ਤੋਂ ਅੱਜ 17 ਜੁਲਾਈ 2025 ਲਈ ਮੁਲਤਵੀ ਕਰ ਦਿੱਤੀ ਗਈ ਹੈ। ਹੁਣ ਇਹ ਯਾਤਰਾ ਅਗਲੇ ਆਦੇਸ਼ਾਂ ਦੇ ਆਉਣ ਤੋਂ ਬਾਅਦ ਅਤੇ ਯਾਤਰੀਆਂ ਦੀ ਸੁਰੱਖਿਆਂ ਨੂੰ ਧਿਆਨ ਵਿਚ ਰੱਖਦੇ ਹੀ ਸ਼ੁਰੂ ਕੀਤੀ ਜਾਵੇਗੀ।
ਹੋਰ ਜਾਣਕਾਰੀ ਲਈ ਲਿੰਕ 'ਤੇ ਕਲਿਕ ਕਰੋ-
9. ਬਦਲ ਦਿੱਤਾ ਪ੍ਰਧਾਨ ਮੰਤਰੀ! ਰੂਸ ਨਾਲ ਜੰਗ ਦੌਰਾਨ ਯੂਕ੍ਰੇਨ 'ਚ ਵੱਡਾ ਉਲਟਫੇਰ
ਰੂਸ ਨਾਲ ਚਾਰ ਸਾਲ ਤੋਂ ਜਾਰੀ ਜੰਗ ਵਿਚਾਲੇ ਯੂਕ੍ਰੇਨ ਵਿਚ ਵੱਡਾ ਉਲਟਫੇਰ ਹੋਇਆ ਹੈ। ਯੂਕ੍ਰੇਨ ਦੀ ਅਰਥਵਿਵਸਥਾ ਮੰਤਰੀ ਅਤੇ ਅਮਰੀਕਾ ਨਾਲ ਖਣਿਜ ਸੌਦੇ ਦੀ ਮੁੱਖ ਵਾਰਤਾਕਾਰ ਯੂਲੀਆ ਸਵੀਰੀਡੇਂਕੋ ਨੂੰ ਦੇਸ਼ ਦੀ ਨਵੀਂ ਪ੍ਰਧਾਨ ਮੰਤਰੀ ਨਿਯੁਕਤ ਕੀਤਾ ਗਿਆ ਹੈ। ਉਹ 2022 ਵਿੱਚ ਰੂਸ ਦੇ ਹਮਲੇ ਤੋਂ ਬਾਅਦ ਦੇਸ਼ ਦੀ ਪਹਿਲੀ ਨਵੀਂ ਸਰਕਾਰ ਮੁਖੀ ਹੈ। ਇਸ ਸਬੰਧੀ ਸੰਸਦ ਵਿਚ ਵੋਟਿੰਗ ਹੋਈ। ਕਈ ਕਾਨੂੰਨਸਾਜ਼ਾਂ ਅਨੁਸਾਰ ਉਨ੍ਹਾਂ ਵਿੱਚੋਂ 262 ਨੇ ਸਵੀਰੀਡੇਂਕੋ ਨੂੰ ਵੋਟ ਦਿੱਤੀ, ਜੋ ਕਿ 450 ਸੀਟਾਂ ਵਾਲੀ ਸੰਸਦ ਵਿੱਚ ਇੱਕ ਆਰਾਮਦਾਇਕ ਬਹੁਮਤ ਸੀ। ਯੂਕ੍ਰੇਨ ਦੀ ਸੰਸਦ ਜੰਗ ਦੇ ਸਮੇਂ ਤੋਂ ਆਪਣੇ ਸੈਸ਼ਨਾਂ ਦਾ ਪ੍ਰਸਾਰਣ ਨਹੀਂ ਕਰਦੀ। 39 ਸਾਲਾ ਸਵੀਰੀਡੇਂਕੋ ਨਵੰਬਰ 2021 ਤੋਂ ਅਰਥਵਿਵਸਥਾ ਮੰਤਰੀ ਅਤੇ ਯੂਕ੍ਰੇਨ ਦੇ ਉਪ ਪ੍ਰਧਾਨ ਮੰਤਰੀਆਂ ਵਿੱਚੋਂ ਇੱਕ ਵਜੋਂ ਸੇਵਾ ਨਿਭਾਅ ਰਹੇ ਹਨ। ਉਨ੍ਹਾਂ ਨੇ ਡੈਨਿਸ ਸ਼ਮਿਹਾਲ ਦੀ ਥਾਂ ਲਈ, ਜੋ 2020 ਤੋਂ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲ ਰਹੇ ਸਨ।
ਹੋਰ ਜਾਣਕਾਰੀ ਲਈ ਲਿੰਕ 'ਤੇ ਕਲਿਕ ਕਰੋ-
10. ਵੱਡੀ ਖ਼ਬਰ : ਸ਼ਾਪਿੰਗ ਮਾਲ 'ਚ ਲੱਗੀ ਅੱਗ, 50 ਲੋਕਾਂ ਦੀ ਮੌਤ (ਵੀਡੀਓ)
ਸ਼ਾਪਿੰਗ ਮਾਲ ਵਿਚ ਅੱਗ ਲੱਗਣ ਦੀ ਜਾਣਕਾਰੀ ਸਾਹਮਣੇ ਆਈ ਹੈ। ਪੂਰਬੀ ਇਰਾਕ ਦੇ ਅਲ-ਕੁਤ ਸ਼ਹਿਰ ਵਿੱਚ ਇੱਕ ਹਾਈਪਰਮਾਰਕੀਟ ਵਿੱਚ ਭਿਆਨਕ ਅੱਗ ਲੱਗ ਗਈ। ਇਸ ਹਾਦਸੇ ਵਿੱਚ ਔਰਤਾਂ ਅਤੇ ਬੱਚਿਆਂ ਸਮੇਤ 50 ਲੋਕਾਂ ਦੀ ਮੌਤ ਹੋ ਗਈ ਅਤੇ ਦਰਜਨਾਂ ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਇਰਾਕ ਦੀ ਨਿਊਜ਼ ਏਜੰਸੀ (ਆਈ.ਐਨ.ਏ) ਨੇ ਸੂਬਾਈ ਗਵਰਨਰ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ। ਇਸ ਹਾਦਸੇ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵੀ ਵਾਇਰਲ ਹੋ ਰਹੀ ਹੈ। ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਪੰਜ ਮੰਜ਼ਿਲਾ ਇਮਾਰਤ ਵਿੱਚ ਸਾਰੀ ਰਾਤ ਅੱਗ ਦੀਆਂ ਲਪਟਾਂ ਉੱਠਦੀਆਂ ਰਹੀਆਂ।
ਹੋਰ ਜਾਣਕਾਰੀ ਲਈ ਲਿੰਕ 'ਤੇ ਕਲਿਕ ਕਰੋ-
Related News
''ਆਪ'' ਵੱਲੋਂ ਪੰਜਾਬ ''ਚ ਅਹੁਦੇਦਾਰਾਂ ਦਾ ਐਲਾਨ ਤੇ ਰਾਧਾ ਸੁਆਮੀ ਡੇਰਾ ਬਿਆਸ ਤੋਂ ਵੱਡੀ ਖ਼ਬਰ, ਪੜ੍ਹੋ top-10 ਖ਼ਬਰਾਂ

ਪੰਜਾਬ ਦੇ ਇਸ ਜ਼ਿਲ੍ਹੇ ਲਈ ਖ਼ਤਰੇ ਦੀ ਘੰਟੀ ਤੇ ਸਰਕਾਰ ਨੇ ਕਾਰੋਬਾਰੀਆਂ ਨੂੰ ਦਿੱਤੀ ਵੱਡੀ ਰਾਹਤ, ਪੜ੍ਹੋ top-10 ਖ਼ਬਰਾਂ
