ਪੰਜਾਬੀਆਂ ਲਈ Good News, ਹੁਣ ਆਦਮਪੁਰ ਏਅਰਪੋਰਟ ਤੋਂ ਹੋਰ ਫਲਾਈਟਾਂ ਹੋਈਆਂ ਸ਼ੁਰੂ
Wednesday, Jul 09, 2025 - 03:03 PM (IST)

ਆਦਮਪੁਰ- ਆਦਮਪੁਰ ਸਿਵਲ ਹਵਾਈ ਅੱਡੇ ਤੋਂ ਐਮਸਟਰਡਮ ਅਤੇ ਮੈਨਚੈਸਟਰ ਲਈ ਕਨੈਕਟਿੰਗ ਉਡਾਣਾਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਦੋਆਬਾ, ਲੁਧਿਆਣਾ, ਫਿਰੋਜ਼ਪੁਰ, ਗੁਰਦਾਸਪੁਰ, ਪਠਾਨਕੋਟ ਦੇ ਲੋਕਾਂ ਨੂੰ ਹੁਣ ਇਸ ਦਾ ਸਿੱਧਾ ਲਾਭ ਮਿਲੇਗਾ। ਪਿਛਲੇ ਹਫ਼ਤੇ ਦੋ ਜੁਲਾਈ ਨੂੰ ਇੰਡੀਗੋ ਏਅਰਲਾਈਜ਼ ਨੇ ਆਦਮਪੁਰ ਅਤੇ ਮੁੰਬਈ ਵਿਚਾਲੇ ਸਿੱਧੀ ਉਡਾਣ ਸ਼ੁਰੂ ਕੀਤੀ ਸੀ ਹੁਣ ਇਸ ਉਡਾਣ ਨਾਲ ਅੰਤਰਰਾਸ਼ਟਰੀ ਸੁਵਿਧਾ ਵੀ ਦਿੱਤੀ ਗਈ ਹੈ। ਇਸ ਦੀ ਬੁਕਿੰਗ ਸ਼ੁਰੂ ਹੋ ਗਈ ਹੈ।
ਇਹ ਵੀ ਪੜ੍ਹੋ: ਪੰਜਾਬ ਦੇ ਇਸ ਇਲਾਕੇ 'ਚ ਆਇਆ ਹੜ੍ਹ! ਫ਼ੌਜ ਤੇ ਪ੍ਰਸ਼ਾਸਨ ਨੇ ਸਾਂਭਿਆ ਮੋਰਚਾ, DC ਨੇ ਕੀਤੀ ਅਪੀਲ
ਦੋਵੇਂ ਅੰਤਰਰਾਸ਼ਟਰੀ ਫਲਾਈਟ ਹਫ਼ਤੇ ਵਿਚ ਤਿੰਨ ਵਾਰ ਉਡਾਣ ਭਰੇਗੀ। ਡਾਇਰੈਕਟਰ ਪੁਸ਼ਪਿੰਦਰ ਨਿਰਾਲਾ ਨੇ ਕਿਹਾ ਕਿ ਏਅਰਲਾਈਨਜ਼ ਨੇ ਜਲੰਧਰ ਤੋਂ ਕਨੈਕਟਿੰਗ ਫਲਾਈਟ ਜ਼ਰੀਏ ਅੰਤਰਰਾਸ਼ਟਰੀ ਸਹੂਲਤ ਦਿੱਤੀ ਹੈ, ਜੋਕਿ ਇਕ ਵਧੀਆ ਤਜਰਬਾ ਹੋਵੇਗਾ ਅਤੇ ਆਮ ਲੋਕਾਂ ਨੂੰ ਇਸ ਦਾ ਸਿੱਧਾ ਲਾਭ ਮਿਲੇਗਾ। ਉਨ੍ਹਾਂ ਕਿਹਾ ਕਿ ਦੋਆਬਾ ਐੱਨ. ਆਰ. ਆਈ. ਭਾਰਤੀਆਂ ਦਾ ਗੜ੍ਹ ਹੈ ਅਤੇ ਇਥੇ ਦੋਵੇਂ ਦੇਸ਼ਾਂ ਵਿਚ ਵੱਡੀ ਗਿਣਤੀ ਵਿਚ ਪ੍ਰਵਾਸੀ ਭਾਰਤੀ ਰਹਿੰਦੇ ਹਨ ਉਨ੍ਹਾਂ ਨੇ ਇਸ ਫਲਾਈਟ ਨਾਲ ਵਧਾਈ ਸਹੂਲਤ ਮਿਲੇਗੀ।
ਐਮਸਟਰਡਮ ਪਹੁੰਚਣ ਵਿਚ ਲੱਗਣਗੇ 22 ਘੰਟੇ 40 ਮਿੰਟ
ਡਾਇਰੈਕਟਰ ਨੇ ਦੱਸਿਆ ਕਿ ਆਦਮਪੁਰ ਤੋਂ ਮੁੰਬਈ ਤੋਂ ਬਾਅਦ, ਯਾਤਰੀਆਂ ਨੂੰ ਜਹਾਜ਼ ਬਦਲਣਗੇ ਪੈਣਗੇ ਪਰ ਟਿਕਟ ਅਤੇ ਬੋਰਡਿੰਗ ਉਹੀ ਰਹੇਗੀ। ਇਸ ਦੇ ਇਲਾਵਾ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਸਾਮਾਨ ਲੈ ਕੇ ਆਉਣ ਦੀ ਲੋੜ ਨਹੀਂ ਪਵੇਗੀ। ਏਅਰਲਾਈਨ ਖ਼ੁਦ ਇਸ ਨੂੰ ਦੂਜੇ ਜਹਾਜ਼ ਵਿਚ ਸ਼ਿਫ਼ਟ ਕਰੇਗੀ। ਐਮਸਟਰਡਮ ਅਤੇ ਮੈਨਚੈਸਟਰ ਦੇ ਵਿਚ ਮੁੰਬਈ ਜ਼ਰੀਏ ਉਡਾਣ ਇਕ ਵਧੀਆ ਸੁਵਿਧਾ ਹੈ, ਜਿਸ ਦਾ ਲੋਕਾਂ ਨੂੰ ਲਾਭ ਮਿਲੇਗਾ। ਐਮਸਟਰਡਮ ਪਹੁੰਚਣ ਵਿਚ 22 ਘੰਟੇ 40 ਮਿੰਟ ਲੱਗਣਗੇ।
ਇਹ ਵੀ ਪੜ੍ਹੋ: ਫਿਲੌਰ 'ਚ ਰੂਹ ਕੰਬਾਊ ਘਟਨਾ! ਔਰਤ ਤੇ ਮਰਦ ਨੂੰ ਰੇਲਵੇ ਲਾਈਨਾਂ 'ਤੇ ਇਸ ਹਾਲ 'ਚ ਵੇਖ ਲੋਕਾਂ ਦੇ ਉੱਡੇ ਹੋਸ਼
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e