ਪ੍ਰੇਮ ਸੰਬੰਧਾਂ ''ਚ ਨੌਜਵਾਨ ਵੱਲੋਂ ਖ਼ੁਦਕੁਸ਼ੀ ਕਰਨ ਦੇ ਮਾਮਲੇ ''ਚ ਵੱਡਾ ਖ਼ੁਲਾਸਾ, ਰਿਕਾਰਡਿੰਗ ਤੇ ਫੋਟੋਆਂ ਨੇ ...
Thursday, Jul 10, 2025 - 07:01 PM (IST)

ਜਲੰਧਰ (ਪੁਨੀਤ)-ਸਲੀਮ ਨਾਮਕ ਨੌਜਵਾਨ ਦੇ ਸੁਸਾਈਡ ਮਾਮਲੇ ’ਚ ਜੀ. ਆਰ. ਪੀ. ਥਾਣੇ ਦੀ ਪੁਲਸ ਨੇ ਮੁਲਜ਼ਮ ਮਹਿਲਾ ਜੋਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਮਾਮਲਾ ਪ੍ਰੇਮ ਪ੍ਰਸੰਗ ਦਾ ਦੱਸਿਆ ਗਿਆ ਅਤੇ ਨੌਜਵਾਨ ਦੇ ਮੋਬਾਇਲ ਫੋਨ ਤੋਂ ਮਿਲੀ ਰਿਕਾਰਡਿੰਗ ਅਤੇ ਫੋਟੋਜ਼ ਨੂੰ ਆਧਾਰ ਬਣਾ ਕੇ ਪਿਛਲੇ ਮਹੀਨੇ ਇਹ ਮਾਮਲਾ ਦਰਜ ਕੀਤਾ ਗਿਆ ਸੀ, ਜਿਸ ਵਿਚ ਮੁਲਜ਼ਮ ਦੀ ਗ੍ਰਿਫ਼ਤਾਰੀ ਹੋਈ ਹੈ।
ਇਹ ਵੀ ਪੜ੍ਹੋ: ਪੰਜਾਬ ਪੁਲਸ ਮੁਲਾਜ਼ਮ 'ਤੇ ਕੇਸ ਹੋਇਆ ਦਰਜ, ਹੈਰਾਨ ਕਰੇਗਾ ਪੂਰਾ ਮਾਮਲਾ
ਕੋਰਟ ਵੱਲੋਂ ਮੁਲਜ਼ਮ ਮਹਿਲਾ ਦਾ ਇਕ ਦਿਨ ਦਾ ਰਿਮਾਂਡ ਮਨਜ਼ੂਰ ਕੀਤਾ ਗਿਆ ਹੈ, ਜਿਸ ਕਾਰਨ ਹੁਣ ਪੁਲਸ ਵੱਲੋਂ ਮਹਿਲਾ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਜੀ. ਆਰ. ਪੀ. ਥਾਣੇ ਦੇ ਏ. ਐੱਸ. ਆਈ. ਹੀਰਾ ਸਿੰਘ ਦੱਸਿਆ ਕਿ 10-10-2024 ਨੂੰ ਰਹਿਮਾਨਪੁਰ, ਨਕੋਦਰ ਵਾਸੀ ਸਲੀਮ ਦੀ ਟਰੇਨ ਹੇਠਾਂ ਆਉਣ ਨਾਲ ਮੌਤ ਹੋ ਗਈ ਸੀ, ਜਿਸ ਨੂੰ ਪਰਿਵਾਰ ਵੱਲੋਂ ਸੁਸਾਈਡ ਦੱਸਿਆ ਗਿਆ। ਨਕੋਦਰ ਡੀ. ਐੱਮ. ਯੂ. ਨਾਲ ਇਹ ਹਾਦਸਾ ਹੋਇਆ ਸੀ ਅਤੇ ਸਲੀਮ ਦੀ ਲਾਸ਼ ਨਕੋਦਰ (ਸ਼ੰਕਰ) ਦੇ ਨੇੜੇ ਰੇਲ ਲਾਈਨਾਂ ਤੋਂ ਬਰਾਮਦ ਹੋਈ ਸੀ। ਜੀ. ਆਰ. ਪੀ. ਥਾਣੇ ਦੀ ਪੁਲਸ ਨੇ ਮਾਂ ਕਸ਼ਮੀਰ ਕੌਰ ਦੇ ਬਿਆਨਾਂ ਦੇ ਆਧਾਰ ’ਤੇ ਨਕੋਦਰ ਵਾਸੀ ਜੋਤੀ ਨਾਮਕ ਮਹਿਲਾ ’ਤੇ ਮਾਮਲਾ ਦਰਜ ਕੀਤਾ।
ਇਹ ਵੀ ਪੜ੍ਹੋ: ਪੰਜਾਬ ਦੇ 14 ਜ਼ਿਲ੍ਹਿਆਂ ਲਈ Alert ਜਾਰੀ! ਮੌਸਮ ਦੀ ਹੋਈ ਵੱਡੀ ਭਵਿੱਖਬਾਣੀ, 2 ਦਿਨ ਪਵੇਗਾ ਭਾਰੀ ਮੀਂਹ
ਏ. ਐੱਸ. ਆਈ. ਹੀਰਾ ਸਿੰਘ ਨੇ ਦੱਸਿਆ ਕਿ ਮ੍ਰਿਤਕ ਸਲੀਮ ਕੋਲੋਂ ਜੋ ਮੋਬਾਇਲ ਬਰਾਮਦ ਹੋਇਆ ਸੀ, ਉਸ ਨੂੰ ਕਬਜ਼ੇ ਵਿਚ ਲੈ ਕੇ ਥਾਣੇ ਵਿਚ ਜਮ੍ਹਾ ਕਰਵਾ ਦਿੱਤਾ ਗਿਆ ਸੀ। ਪਰਿਵਾਰ ਨੇ ਬਾਅਦ ਵਿਚ ਕਾਨੂੰਨੀ ਤੌਰ ’ਤੇ ਮੋਬਾਇਲ ਨੂੰ ਰਿਲੀਜ਼ ਕਰਵਾ ਲਿਆ, ਜਿਸ ਤੋਂ ਬਾਅਦ ਇਹ ਮਾਮਲਾ ਸਾਹਮਣੇ ਆਇਆ।
ਅਸਲ ਵਿਚ ਪਰਿਵਾਰ ਨੇ ਜਦੋਂ ਮੋਬਾਇਲ ਠੀਕ ਕਰਵਾਇਆ ਤਾਂ ਉਸ ਵਿਚੋਂ ਰਿਕਾਰਡਿੰਗ ਅਤੇ ਫੋਟੋਜ਼ ਬਰਾਮਦ ਹੋਈਆਂ। ਹੀਰਾ ਸਿੰਘ ਨੇ ਦੱਸਿਆ ਕਿ ਉਕਤ ਰਿਕਾਰਡਿੰਗ ਤੋਂ ਪਤਾ ਲੱਗਾ ਕਿ ਮ੍ਰਿਤਕ ਨੇ ਸੁਸਾਈਡ ਕਰਨ ਤੋਂ ਪਹਿਲਾਂ ਮੁਲਜ਼ਮ ਮਹਿਲਾ ਜੋਤੀ ਨਾਲ ਗੱਲ ਕੀਤੀ ਸੀ।
ਸੁਸਾਈਡ ਤੋਂ ਪਹਿਲਾਂ ਮ੍ਰਿਤਕ ਦੀ ਜੋਤੀ ਨਾਲ ਗੱਲਬਾਤ ਨੂੰ ਆਧਾਰ ਬਣਾਉਂਦੇ ਹੋਏ ਪੁਲਸ ਨੇ ਮ੍ਰਿਤਕ ਸਲੀਮ ਦੀ ਮਾਂ ਕਸ਼ਮੀਰ ਕੌਰ ਦੇ ਬਿਆਨਾਂ ਦੇ ਆਧਾਰ ’ਤੇ ਜੋਤੀ ’ਤੇ ਧਾਰਾ 108 ਬੀ. ਐੱਨ. ਐੱਸ. ਤਹਿਤ ਮਾਮਲਾ ਦਰਜ ਕੀਤਾ। ਜੋਤੀ ਨੂੰ ਕੋਰਟ ਵਿਚ ਪੇਸ਼ ਕੀਤਾ ਗਿਆ, ਜਿੱਥੋਂ ਉਸ ਦਾ ਇਕ ਦਿਨ ਦਾ ਪੁਲਸ ਰਿਮਾਂਡ ਮਿਲਿਆ ਹੈ। ਪੁਲਸ ਅਧਿਕਾਰੀਆਂ ਨੇ ਕਿਹਾ ਕਿਲੋੜ ਪੈਣ ’ਤੇ ਮੁਲਜ਼ਮ ਮਹਿਲਾ ਦਾ ਦੋਬਾਰਾ ਰਿਮਾਂਡ ਮੰਗਿਆ ਜਾਵੇਗਾ।
ਇਹ ਵੀ ਪੜ੍ਹੋ: ਪੰਜਾਬ 'ਚ 8 ਜਨਵਰੀ ਤੱਕ ਲਾਗੂ ਹੋਏ ਸਖ਼ਤ ਹੁਕਮ, ਸਵੇਰੇ 7 ਵਜੇ ਤੋਂ ਰਾਤ 9 ਵਜੇ ਤੱਕ ਲੱਗੀ ਇਹ ਮੁਕੰਮਲ ਪਾਬੰਦੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e