ਅਮਰੀਕਾ ''ਚ ਐਮਾਜ਼ੋਨ, ਕਰੋਗਰ ਤੇ ਵਾਲਮਾਰਟ ਕਰਨਗੇ ਸਸਤੇ ਕੋਰੋਨਾ ਟੈਸਟਾਂ ਦੀ ਪੇਸ਼ਕਸ਼

Sunday, Sep 12, 2021 - 11:40 PM (IST)

ਅਮਰੀਕਾ ''ਚ ਐਮਾਜ਼ੋਨ, ਕਰੋਗਰ ਤੇ ਵਾਲਮਾਰਟ ਕਰਨਗੇ ਸਸਤੇ ਕੋਰੋਨਾ ਟੈਸਟਾਂ ਦੀ ਪੇਸ਼ਕਸ਼

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਅਮਰੀਕਾ 'ਚ ਕੋਵਿਡ ਟੈਸਟਾਂ 'ਚ ਤੇਜ਼ੀ ਲਿਆਉਣ ਲਈ ਸੁਪਰ ਮਾਰਕੀਟ ਸਟੋਰਾਂ ਜਿਵੇਂ ਕਿ ਐਮਾਜ਼ੋਨ, ਕਰੋਗਰ ਅਤੇ ਵਾਲਮਾਰਟ ਆਦਿ ਦੁਆਰਾ ਜਲਦੀ ਹੀ ਸਸਤੇ ਅਤੇ ਛੇਤੀ ਨਤੀਜਾ ਦੇਣ ਵਾਲੇ ਘਰੇਲੂ ਰੇਪਿਡ ਟੈਸਟਾਂ ਦੀ ਪੇਸ਼ਕਸ਼ ਕੀਤੀ ਜਾਵੇਗੀ। ਇਸ ਸਬੰਧੀ ਵ੍ਹਾਈਟ ਹਾਊਸ ਦੇ ਅਨੁਸਾਰ ਅਮਰੀਕੀ ਲੋਕ ਇਹ ਟੈਸਟ ਆਪਣੇ ਸਥਾਨਕ ਰਿਟੇਲਰਾਂ ਜਾਂ ਆਨਲਾਈਨ ਸੰਭਾਵਿਤ ਤੌਰ 'ਤੇ ਇਸ ਹਫਤੇ ਦੇ ਅੰਤ ਤੱਕ 35% ਤੱਕ ਘੱਟ ਰੇਟ 'ਤੇ ਖਰੀਦਣ ਦੇ ਯੋਗ ਹੋਣਗੇ ਅਤੇ ਇਹ ਅਗਲੇ ਤਿੰਨ ਮਹੀਨਿਆਂ ਤੱਕ ਜਾਰੀ ਰਹਿਣਗੇ।

ਇਹ ਵੀ ਪੜ੍ਹੋ : ਬ੍ਰਿਟੇਨ 'ਚ ਜਨਤਕ ਪ੍ਰੋਗਰਾਮਾਂ 'ਚ ਟੀਕਾਕਰਨ ਪਾਸ ਦਿਖਾਉਣ ਦੀ ਯੋਜਨਾ ਰੱਦ

ਜ਼ਿਕਰਯੋਗ ਹੈ ਕਿ ਰਾਸ਼ਟਰਪਤੀ ਬਾਈਡੇਨ ਦੁਆਰਾ ਜਾਰੀ ਕੀਤੇ ਗਏ ਨਵੇਂ ਵੈਕਸੀਨ ਦਿਸ਼ਾ ਨਿਰਦੇਸ਼ਾਂ ਤਹਿਤ ਟੀਕਾਕਰਨ ਰਹਿਤ ਕਾਮਿਆਂ ਨੂੰ ਆਪਣੀਆਂ ਨੌਕਰੀਆਂ ਬਣਾਏ ਰੱਖਣ ਲਈ ਹਫਤਾਵਾਰੀ ਆਧਾਰ 'ਤੇ ਨੈਗੇਟਿਵ ਟੈਸਟ ਕਰਨਾ ਪਵੇਗਾ। ਇਸ ਲਈ ਟੈਸਟਾਂ ਨੂੰ ਵੱਡੇ ਪੱਧਰ 'ਤੇ ਸਸਤੇ ਰੇਟਾਂ ਨਾਲ ਉਪਲੱਬਧ ਕਰਵਾਉਣ ਲਈ ਇਹ ਉਪਰਾਲਾ ਕੀਤਾ ਜਾ ਰਿਹਾ ਹੈ। ਕਰੋਗਰ, ਵਾਲਮਾਰਟ ਆਦਿ ਦੇ ਨਾਲ ਐਮਾਜ਼ੋਨ ਨੇ ਵੀ ਟੈਸਟਾਂ ਦੀ ਪੇਸ਼ਕਸ਼ ਚ ਆਪਣੀ ਭਾਗੀਦਾਰੀ ਦੀ ਪੁਸ਼ਟੀ ਕੀਤੀ ਹੈ। ਕੰਪਨੀ ਅਨੁਸਾਰ  ਸਸਤੇ ਅਤੇ ਉੱਚ-ਗੁਣਵੱਤਾ ਦੇ ਐਫ.ਡੀ.ਏ. ਦੁਆਰਾ ਅਧਿਕਾਰਤ ਟੈਸਟਾਂ ਤੱਕ ਪਹੁੰਚ ਵਧਾਉਣ ਲਈ ਬਾਈਡੇਨ ਪ੍ਰਸ਼ਾਸਨ ਦੇ ਨਾਲ ਕੰਮ ਕਰਨਾ ਇੱਕ ਮਾਣ ਵਾਲੀ ਗੱਲ ਹੈ।

ਇਹ ਵੀ ਪੜ੍ਹੋ : ਅਫਗਾਨਿਸਤਾਨ ’ਚ ਤਾਲਿਬਾਨ ਦੀ ਜਿੱਤ ਦੁਨੀਆ 'ਚ ਹੋਰਨਾਂ ਸਮੂਹਾਂ ਦੇ ਹੌਂਸਲੇ ਕਰੇਗੀ ਬੁਲੰਦ : ਗੁਟਾਰੇਸ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News