ਸਿਡਨੀ 'ਚ ਲਾਪਤਾ ਹੋਇਆ 9 ਸਾਲਾ ਲੜਕਾ ਪੁਲਸ ਨੂੰ ਸੁਰੱਖਿਅਤ ਮਿਲਿਆ

12/02/2017 11:01:03 AM

ਸਿਡਨੀ (ਏਜੰਸੀ)— ਆਸਟ੍ਰੇਲੀਆ ਦੇ ਸਿਡਨੀ ਵਿਚ ਇਕ 9 ਸਾਲਾ ਲੜਕਾ ਸ਼ੁੱਕਰਵਾਰ ਨੂੰ ਲਾਪਤਾ ਹੋ ਗਿਆ ਸੀ। ਪੁਲਸ ਨੇ ਉਸ ਦੀ ਸੁਰੱਖਿਅਤ ਭਾਲ ਕਰ ਲਈ ਹੈ। ਲੜਕੇ ਦਾ ਨਾਂ ਮਾਰੀਓ ਕਾਰੂਸੋ ਹੈ। ਮਾਰੀਓ ਨੂੰ ਆਖਰੀ ਵਾਰ ਨਿਊ ਸਾਊਥ ਵੇਲਜ਼ ਦੇ ਬਾਲਗੋਲੇਲਾ 'ਚ ਸਥਿਤ ਘਰ ਦੇ ਪਿਛੇ ਬਣੇ ਵਿਹੜੇ 'ਚ 4.30 ਵਜੇ ਦੇ ਕਰੀਬ ਦੇਖਿਆ ਗਿਆ ਸੀ। ਪਰਿਵਾਰ ਨੂੰ ਜਦੋਂ ਮਾਰੀਓ ਨਹੀਂ ਮਿਲਿਆ ਤਾਂ ਉਨ੍ਹਾਂ ਨੇ ਉਸ ਦੇ ਲਾਪਤਾ ਹੋਣ ਦੀ ਪੁਲਸ 'ਚ ਰਿਪੋਰਟ ਦਰਜ ਕਰਵਾਈ। 
ਪੁਲਸ ਨੇ ਮਾਰੀਓ ਦੀ ਭਾਲ ਲਈ ਪੁਲਸ ਟੀਮ ਅਤੇ ਖੋਜੀ ਕੁੱਤੇ ਲਾਏ। ਪਿਤਾ ਲੀਅਮ ਫਲੇਚਰ ਨੇ ਦੱਸਿਆ ਕਿ ਉਸ ਦੀ 10 ਸਾਲਾ ਧੀ ਵੈਨਿਸ ਅਤੇ ਮਾਰੀਓ ਇਕੱਠੇ ਸਕੂਲ ਜਾਂਦੇ ਹਨ। ਮਾਰੀਓ ਅਤੇ ਵੈਨਿਸ ਸ਼ੁੱਕਰਵਾਰ ਦੀ ਸ਼ਾਮ ਨੂੰ ਇਕੱਠੇ ਖੇਡ ਰਹੇ ਸਨ। ਪਿਤਾ ਨੇ ਦੱਸਿਆ ਕਿ ਉਨ੍ਹਾਂ ਨੇ ਵੈਨਿਸ ਨੂੰ ਦਰੱਖਤਾਂ ਵਿਚਕਾਰ ਲੁੱਕੇ ਹੋਏ ਦੇਖਿਆ ਸੀ ਪਰ ਮਾਰੀਓ ਕਿਤੇ ਵੀ ਨਜ਼ਰ ਨਹੀਂ ਆਇਆ। ਉਨ੍ਹਾਂ ਦੱਸਿਆ ਕਿ ਮਾਰੀਓ ਮਾਨਸਿਕ ਤੌਰ 'ਤੇ ਥੋੜ੍ਹਾ ਕਮਜ਼ੋਰ ਹੈ। ਮਾਰੀਓ ਨੂੰ ਪੁਲਸ ਨੇ ਬਾਲਗੋਲੇਲੇ ਤੋਂ ਹੀ ਲੱਭਿਆ। ਪੁਲਸ ਨੂੰ ਜਦੋਂ ਮਾਰੀਓ ਮਿਲਿਆ ਤਾਂ ਉਸ ਨੇ ਦੱਸਿਆ ਕਿ ਉਹ ਆਪਣੇ ਦੋਸਤ ਦੇ ਘਰ ਸੁੱਤਾ ਸੀ। ਪਿਤਾ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਸਾਹ ਵਿਚ ਸਾਹ ਆਇਆ ਜਦੋਂ ਉਨ੍ਹਾਂ ਦੇ ਪੁੱਤਰ ਨੂੰ ਪੁਲਸ ਨੇ ਸੁਰੱਖਿਆ ਲੱਭ ਲਿਆ। ਸ਼ੁੱਕਰ ਹੈ ਕਿ ਉਸ ਨੂੰ ਕਿਸੇ ਨੇ ਅਗਵਾ ਨਹੀਂ ਕੀਤਾ।


Related News