ਲੇਬਨਾਨ ''ਚ ਪ੍ਰਦਰਸ਼ਨਕਾਰੀਆਂ ਨੇ ਚੱਕਾ ਜਾਮ ਕਰਨ ਲਈ ਲਿਆ ਯੋਗ ਦਾ ਸਹਾਰਾ

Wednesday, Oct 30, 2019 - 09:31 PM (IST)

ਲੇਬਨਾਨ ''ਚ ਪ੍ਰਦਰਸ਼ਨਕਾਰੀਆਂ ਨੇ ਚੱਕਾ ਜਾਮ ਕਰਨ ਲਈ ਲਿਆ ਯੋਗ ਦਾ ਸਹਾਰਾ

ਬੇਰੂਤ (ਏਜੰਸੀ)- ਆਮ ਤੌਰ 'ਤੇ ਲੋਕ ਯੋਗ ਅਤੇ ਧਿਆਨ ਖੁਦ ਨੂੰ ਸਿਹਤਮੰਦ ਰੱਖਣ ਲਈ ਕਰਦੇ ਹਨ ਪਰ ਲੇਬਨਾਨ ਵਿਚ ਲੋਕ ਸੜਕਾਂ ਨੂੰ ਜਾਮ ਕਰਨ ਲਈ ਯੋਗ ਦਾ ਰਚਨਾਤਮਕ ਇਸਤੇਮਾਲ ਕਰ ਰਹੇ ਹਨ। ਇਥੇ ਸਰਕਾਰ ਵਿਰੋਧੀ ਪ੍ਰਦਰਸ਼ਨਕਾਰੀ ਪਿਛਲੇ 12 ਦਿਨਾਂ ਤੋਂ ਇਸੇ ਤਰ੍ਹਾਂ ਨਾਲ ਧਰਨਾ ਦਿੰਦੇ ਹਨ। ਇਸ ਨਾਲ ਜਿੱਥੇ ਉਨ੍ਹਾਂ ਦੀ ਮੰਸ਼ਾ ਵੀ ਪੂਰੀ ਹੋ ਰਹੀ ਹੈ, ਉਥੇ ਹੀ ਉਨ੍ਹਾਂ ਨੂੰ ਸਿਹਤ ਲਾਭ ਵੀ ਹੋ ਰਿਹਾ ਹੈ। ਇਹ ਪ੍ਰਦਰਸ਼ਨ ਇਥੋਂ ਦੀ ਰਾਜਨੀਤਕ ਕੁਲੀਨ ਵਰਗ ਨੂੰ ਨਿਸ਼ਾਨੇ 'ਤੇ ਲੈਣ ਲਈ ਹੋ ਰਹੇ ਹਨ, ਜੋ ਸਾਲ 1975 ਤੋਂ 1990 ਤੱਕ ਚੱਲੀ ਜੰਗ ਤੋਂ ਬਾਅਦ ਤੋਂ ਦੇਸ਼ ਵਿਚ ਆਪਣਾ ਦਬਦਬਾ ਬਣਾਇਆ ਹੈ। ਇਨ੍ਹਾਂ ਵਿਚੋਂ ਜ਼ਿਆਦਾਤਰ ਰਾਜਨੇਤਾਵਾਂ 'ਤੇ ਭ੍ਰਿਸ਼ਟਾਚਾਰ ਅਤੇ ਆਰਥਿਕ ਗੜਬੜੀ ਕਰਨ ਦੇ ਦੋਸ਼ ਹਨ।

ਪ੍ਰਦਰਸ਼ਨਕਾਰੀਆਂ ਕਾਰਨ ਦੇਸ਼ ਪੰਗੂ ਹੋ ਗਿਆ ਹੈ ਅਤੇ ਲੰਬੇ ਸਮੇਂ ਤੋਂ ਬੈਂਕਾਂ ਨੂੰ ਬੰਦ ਹੋਣ ਦੀ ਵਜ੍ਹਾ ਨਾਲ ਦੇਸ਼ ਦੀ ਅਰਥਵਿਵਸਥਾ ਦੇ ਢਹਿ ਜਾਣ ਦਾ ਖਤਰਾ ਮੰਡਰਾ ਰਿਹਾ ਹੈ। ਡਿਨਾ ਯਾਜੀਜੀ ਨੇ ਕਿਹਾ ਅਸੀਂ ਸਾਰੇ ਥੱਕ ਗਏ ਹਨ ਅਤੇ ਸਮਝਦੇ ਹਨ ਕਿ ਹਰ ਕੋਈ ਆਪਣੇ ਕੰਮ 'ਤੇ ਜਾਣਾ ਚਾਹੁੰਦਾ ਹੈ, ਪਰ ਅਸੀਂ ਹੁਣ ਰੁਕ ਨਹੀਂ ਸਕਦੇ ਹਨ। ਕਈ ਹੋਰ ਨੌਜਵਾਨਾਂ ਵਾਂਗ ਉਹ ਵੀ ਇਸ ਪ੍ਰਦਰਸ਼ਨ ਨਾਲ ਇਸ ਲਈ ਜੁੜੀਆਂ ਸਨ ਕਿਉਂਕਿ ਉਨ੍ਹਾਂ ਰੁਜ਼ਗਾਰ ਨਹੀਂ ਮਿਲ ਰਿਹਾ ਸੀ। ਡਿਨਾ ਨੇ ਕਿਹਾ ਕਿ ਅਸੀਂ ਉਦੋਂ ਤੱਕ ਨਹੀਂ ਰੁਕਣਗੇ, ਜਦੋਂ ਤੱਕ ਸੱਤਾ ਨਹੀਂ ਬਦਲ ਜਾਂਦੀ ਹੈ ਜੇਕਰ ਕਿਸੇ ਨੂੰ ਅਸੀਂ ਸ਼ਿਕਾਇਤ ਹੈ ਤਾਂ ਉਹ ਜਾ ਕੇ ਰਾਸ਼ਟਰਪਤੀ ਨੂੰ ਕਹਿਣ ਅਤੇ ਉਨ੍ਹਾਂ ਨੂੰ ਅਹੁਦਾ ਛੱਡਣ ਲਈ ਬੋਲੇ। ਇਸ ਤੋਂ ਬਾਅਦ ਹੀ ਅਸੀਂ ਘਰ ਜਾਣਗੇ। ਦੱਸ ਦਈਏ ਕਿ ਵੱਖ-ਵੱਖ ਹਿੱਸਿਆਂ ਵਿਚ ਲੋਕ ਨਾਗਰਿਕ ਨਾਫੁਰਮਾਨੀ ਦੇ ਵੱਖ-ਵੱਖ ਰੂਪਾਂ ਰਾਹੀਂ ਪ੍ਰਦਰਸ਼ਨ ਕਰ ਰਹੇ ਹਨ। ਜਿਥੇ ਕੁਝ ਥਾਵਾਂ 'ਤੇ ਸੜਕਾਂ 'ਤੇ ਬੈਠ ਕੇ ਅਤੇ ਲੰਮੇ ਪੈ ਕੇ ਜਾਮ ਲਗਾ ਰਹੇ ਹਨ। ਉਥੇ ਹੀ ਕਈ ਥਾਵਾਂ 'ਤੇ ਸੜਕਾਂ 'ਤੇ ਟਾਇਰ ਸਾੜ੍ਹ ਕੇ ਰਸਤੇ ਬੰਦ ਕੀਤੇ ਜਾ ਰਹੇ ਹਨ।
ਫਿਰ ਵੀ ਅਜੇ ਤੱਕ ਵੱਡੇ ਪੈਮਾਨੇ 'ਤੇ ਪ੍ਰਦਰਸ਼ਨ ਸ਼ਾਂਤੀਪੂਰਨ ਤਰੀਕੇ ਨਾਲ ਹੋ ਰਹੇ ਹਨ। ਸੁਰੱਖਿਆ ਦਸਤੇ ਉਨ੍ਹਾਂ ਨੂੰ ਘੇਰ ਕੇ ਰੱਖਦੇ ਹਨ। ਅਜੇ ਤੱਕ ਪ੍ਰਦਰਸ਼ਨਕਾਰੀਆਂ ਦੇ ਗ੍ਰਿਫਤਾਰ ਕੀਤੇ ਜਾਣ ਜਾਂ ਉਨ੍ਹਾਂ ਦੇ ਸੰਘਰਸ਼ ਵਿਚ ਗੰਭੀਰ ਰੂਪ ਨਾਲ ਜ਼ਖਮੀ ਹੋਣ ਦੀ ਘੱਟ ਹੀ ਰਿਪੋਰਟ ਸਾਹਮਣੇ ਆਈ ਹੈ।


author

Sunny Mehra

Content Editor

Related News