ਖਾੜੀ ਮੁਲਕ ਜਾਰਡਨ ਵਿਚ ਅਜੇ ਵੀ ਮੌਜੂਦ ਹੈ ਸੁੰਦਰ ਮੰਦਰ, ਸੈਲਾਨੀਆਂ ਵਿਚ ਹਨ ਕਾਫੀ ਮਸ਼ਹੂਰ (ਤਸਵੀਰਾਂ)

11/19/2017 2:46:20 PM

ਪੇਟ੍ਰਾ (ਏਜੰਸੀ)-ਉਚੀਆਂ ਚੱਟਾਨਾਂ ਨੂੰ ਤਰਾਸ਼ ਕੇ ਉਨ੍ਹਾਂ ਉੱਤੇ ਕੀਤੀ ਗਈ ਕਾਰੀਗਰੀ ਉਸ ਸਮੇਂ ਦੇ ਲੋਕਾਂ ਦੀ ਸੋਚ ਨੂੰ ਮਹਾਨ ਬਣਾਉਂਦੀ ਹੈ ਕਿਉਂਕਿ ਉਸ ਵੇਲੇ ਵੀ ਇੰਨੇ ਔਜ਼ਾਰ ਜਾਂ ਮਸ਼ੀਨੀ ਯੁੱਗ ਨਾ ਹੋਣ ਦੇ ਬਾਵਜੂਦ ਇੰਨੀ ਸੋਹਣੀ ਕਾਰੀਗਰੀ ਇਕ ਮਿਸਾਲ ਹੀ ਹੈ। ਇਸੇ ਤਰ੍ਹਾਂ ਅਲ ਖਾਜਨੇਹ ਨੂੰ ਦੇਖ ਕੇ ਲੋਕ ਹੈਰਾਨ ਤੇ ਪ੍ਰੇਸ਼ਾਨ ਰਹਿ ਜਾਂਦੇ ਹਨ। ਇਹ ਜਾਰਡਨ ਦੇ ਪੇਟ੍ਰਾ ਸ਼ਹਿਰ ਦੇ ਪ੍ਰਾਚੀਨ ਸ਼ਹਿਰ ਵਿਚ ਸਥਿਤ ਹੈ। ਇਸ ਮੰਦਰ ਦਾ ਨਿਰਮਾਣ ਪਹਿਲੀ ਸਦੀ ਵਿਚ ਹੋਇਆ ਸੀ। ਖਾਸੀਅਤ ਇਹ ਹੈ ਕਿ ਇਨ੍ਹਾਂ ਨੂੰ ਸੈਂਡਰਾਕ ਨੂੰ ਤਰਾਸ਼ ਕੇ ਆਕਾਰ ਦਿੱਤਾ ਗਿਆ ਹੈ। ਇਸ ਤਸਵੀਰ ਨੂੰ ਅਮਰੀਕਾ ਦੀ ਨੇਲਿਨ ਆਰ ਨੇ ਨੈਸ਼ਨਲ ਜਿਓਗ੍ਰਾਫਿਕ ਲਈ ਖਿੱਚਿਆ ਗਿਆ ਹੈ। ਅਲ-ਖਜ਼ਨੀਹ ਪੈਟਰਾ ਦੇ ਪ੍ਰਾਚੀਨ ਅਰਬ ਸ਼ਹਿਰ ਦੇ ਸਭ ਤੋਂ ਪੁਰਾਣੇ ਮੰਦਰਾਂ ਵਿੱਚੋਂ ਇੱਕ ਹੈ।ਇਸ ਪ੍ਰਾਚੀਨ ਸ਼ਹਿਰ ਵਿਚ ਹੋਰ ਵੀ ਬਹੁਤ ਪੁਰਾਣੀਆਂ ਇਮਾਰਤਾਂ ਹਨ। 
ਇਸ ਮੰਦਰ ਵਿਚ ਉਸ ਵੇਲੇ ਦੇ ਅਰਬ ਨਬਾਤੀਨ ਅਤੇ ਰੋਮਨ ਐਮਪਾਇਰ ਨੇ ਮਿਲ ਕੇ ਖਜ਼ਾਨਾ ਇਕੱਠਾ ਕੀਤਾ ਸੀ, ਜੋ ਕਿ ਇਥੋਂ ਦੀ ਉਸਾਰੀ ਵਿਚ ਜੜਿਆ ਗਿਆ। ਇਥੋਂ ਦੀਆਂ ਰਸਮਾਂ ਅਤੇ ਜੋਰਡਨ ਦੇਸ਼ ਸੈਰ-ਸਪਾਟੇ ਲਈ ਸੈਲਾਨੀਆਂ ਵਿਚ ਬਹੁਤ ਪ੍ਰਸਿਧ ਹੈ। 


Related News