ਇਟਲੀ 'ਚ ਸੰਗਰੂਰ ਦੇ ਨੌਜਵਾਨ ਨੇ ਵਧਾਇਆ ਦੇਸ਼ ਦਾ ਮਾਣ, 19 ਸਾਲ ਦੀ ਉਮਰ 'ਚ ਹਾਸਲ ਕੀਤਾ ਇਹ ਮੁਕਾਮ
Sunday, May 14, 2023 - 06:08 PM (IST)
ਮਿਲਾਨ/ਇਟਲੀ (ਸਾਬੀ ਚੀਨੀਆ)- ਪੰਜਾਬੀ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਵੀ ਚੱਲੇ ਜਾਣ, ਆਪਣੀ ਮਿਹਨਤ ਅਤੇ ਲਗਨ ਨਾਲ ਇੱਕ ਵੱਖਰੀ ਛਾਪ ਜਰੂਰ ਛੱਡਦੇ ਹਨ। ਅਜਿਹੀ ਹੀ ਇੱਕ ਮਿਸਾਲ ਪੈਦਾ ਕੀਤੀ ਹੈ ਨੌਜਵਾਨ ਹਰਮਨ ਸਿੰਘ ਨੇ। ਉਸ ਨੇ "ਰਿਆਨ ਏਅਰਲਾਈਨ" ਵਿੱਚ ਨੌਕਰੀ ਹਾਸਿਲ ਕਰਕੇ ਮਾਪਿਆਂ ਦੇ ਨਾਲ-ਨਾਲ ਪੂਰੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। ਇਸ ਨੌਕਰੀ ਨੂੰ ਹਾਸਿਲ ਕਰਨ ਲਈ ਇਸ 19 ਸਾਲਾ ਨੌਜਵਾਨ ਹਰਮਨ ਸਿੰਘ ਨੂੰ ਕਈ ਮੁਸ਼ਕਲ ਪ੍ਰੀਖਿਆਵਾਂ ਵਿੱਚੋਂ ਲੰਘਣਾ ਪਿਆ।
ਪੜ੍ਹੋ ਇਹ ਅਹਿਮ ਖ਼ਬਰ-ਬਾਈਡੇਨ ਪ੍ਰਸ਼ਾਸਨ 'ਚ ਇਕ ਹੋਰ 'ਭਾਰਤੀ' ਸ਼ਾਮਲ, ਗੀਤਾ ਰਾਓ ਗੁਪਤਾ ਨੂੰ ਮਿਲੀ ਅਹਿਮ ਜ਼ਿੰਮੇਵਾਰੀ
ਹਰਮਨ ਨੇ ਦੱਸਿਆ ਕਿ ਲੋੜੀਂਦੀਆਂ ਸਾਰੀਆਂ ਹੀ ਪ੍ਰੀਖਿਆਵਾਂ ਵਿੱਚੋਂ ਚੰਗੇ ਨੰਬਰ ਹਾਸਿਲ ਕਰਕੇ ਆਪਣੀ ਨਿਯੁਕਤੀ ਲਈ ਰਾਹ ਪੱਧਰਾ ਕੀਤਾ। ਅਤੇ ਇੰਗਲੈਂਡ ਅਤੇ ਜਰਮਨੀ ਤੋਂ ਕੋਚਿੰਗ ਵੀ ਹਾਸਿਲ ਕੀਤੀ। ਪਿਛੋਕੜ ਤੋਂ ਇਹ ਪਰਿਵਾਰ ਸੰਗਰੂਰ ਜ਼ਿਲ੍ਹੇ ਦੇ ਬਡਰੁੱਖਾਂ ਪਿੰਡ ਨਾਲ਼ ਸਬੰਧਿਤ ਹੈ। ਇਹ ਪਰਿਵਾਰ ਲੰਬੇ ਅਰਸੇ ਤੋਂ ਇਟਲੀ ਦੀ ਰਾਜਧਾਨੀ ਰੋਮ ਨੇੜਲੇ ਕਿਸੇ ਪਿੰਡ ਵਿਚ ਰਹਿੰਦਾ ਹੈ। ਹਰਮਨ ਸਿੰਘ ਦੇ ਪਿਤਾ ਸ: ਰਾਜਿੰਦਰ ਸਿੰਘ ਅਤੇ ਮਾਤਾ ਸਰਬਜੀਤ ਕੌਰ ਨੇ 'ਜਗ ਬਾਣੀ' ਨਾਲ ਗੱਲ ਕਰਦਿਆਂ ਕਿਹਾ ਕਿ ਹਰਮਨ ਸਿੰਘ ਨੇ ਸਖ਼ਤ ਮਿਹਨਤ ਅਤੇ ਲਗਨ ਸਦਕਾ ਛੋਟੀ ਉਮਰ ਵਿੱਚ ਹੀ ਸੁਪਨਾ ਸਾਕਾਰ ਕਰਕੇ ਸਾਡੀ ਖੁਸ਼ੀ ਨੂੰ ਚਾਰ ਚੰਨ ਲਗਾ ਦਿੱਤੇ ਹਨ। ਅਸੀ ਖੁਸ਼ ਹਾਂ ਕਿ ਉਸ ਨੇ ਜੇ ਸੁਪਨਾ ਦੇਖਿਆ ਸੀ ਉਹ ਪੂਰਾ ਕਰ ਵਿਖਾਇਆ ਹੈ।
ਨੋਟ-ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।