ਇਟਲੀ ''ਚ ਪੰਜਾਬੀ ਨੌਜਵਾਨ ਕਰਨਬੀਰ ਸਿੰਘ ਨੇ ਕਰਵਾਈ ਬੱਲੇ ਬੱਲੇ
Wednesday, Jul 24, 2024 - 05:50 PM (IST)
ਮਿਲਾਨ/ਇਟਲੀ (ਸਾਬੀ ਚੀਨੀਆ): ਵੱਡੀ ਗਿਣਤੀ ਵਿੱਚ ਇਟਲੀ ਪਹੁੰਚੇ ਪੰਜਾਬੀਆਂ ਨੇ ਮਿਹਨਤਾਂ ਕਰਕੇ ਵੱਡੀਆ ਮੱਲਾਂ ਮਾਰੀਆ ਹਨ। ਉੱਥੇ ਇੱਥੇ ਜਨਮੀ, ਪੜ੍ਹੀ ਨਵੀਂ ਪੀੜ੍ਹੀ ਪੜ੍ਹਾਈ ਵਿੱਚ ਚੰਗੀ ਪਛਾਣ ਪੈਦਾ ਕਰ ਰਹੀ ਹੈ। ਇਟਲੀ ਦੇ ਲੋਮਬਾਰਦੀਆ ਸਟੇਟ ਵਿੱਚ ਪੇਦੇ ਜ਼ਿਲ੍ਹਾ ਬਰੇਸ਼ੀਆ ਦੇ ਸ਼ਹਿਰ ਗੇਦੀ ਨਾਲ ਸੰਬੰਧਿਤ ਪੰਜਾਬੀ ਨੌਜਵਾਨ ਕਰਨਬੀਰ ਸਿੰਘ ਨੇ ਮਿਲਾਨ ਪੋਲੀਟੈਕਨੀਕੋ ਯੂਨੀਵਰਸਿਟੀ ਮਿਲਾਨ ਤੋਂ ਦੂਸਰਾ ਸਥਾਨ ਹਾਸਿਲ ਕਰਦਿਆਂ ਸੂਚਨਾ ਤਕਨਾਲੋਜੀ (ਇਨਫਾਰਮੈਸ਼ਨ ਤਕਨਾਲੋਜੀ) ਦੀ ਡਿਗਰੀ ਪ੍ਰਾਪਤ ਕਰਕੇ ਦੇਸ਼, ਸਿੱਖ ਕੌਮ ਅਤੇ ਮਾਪਿਆਂ ਦਾ ਨਾਮ ਰੌਸ਼ਨ ਕਰ ਦਿੱਤਾ ਹੈ।
ਪੜ੍ਹੋ ਇਹ ਅਹਿਮ ਖ਼ਬਰ-ਪੰਜਾਬ ਦੀ ਧੀ ਸਿਮਰਨਜੀਤ ਕੌਰ ਨੇ ਯੂਨੀਵਰਸਿਟੀ ਆਫ ਬਰੇਸ਼ੀਆ ਤੋਂ ਹਾਸਲ ਕੀਤੀ ਡਿਗਰੀ
ਪੰਜਾਬ ਦੇ ਪਿੰਡ ਸੈਦਪੁਰ (ਸੁਲਤਾਨਪੁਰ ਲੋਧੀ) ਜ਼ਿਲ੍ਹਾ ਕਪੂਰਥਲਾ ਨਾਲ ਸੰਬੰਧਿਤ ਕਰਨਬੀਰ ਸਿੰਘ ਦੇ ਮਾਪਿਆਂ ਜਸਵੀਰ ਸਿੰਘ ਸੰਧਾ ਅਤੇ ਮਾਤਾ ਸੁਰਿੰਦਰ ਕੌਰ ਨੇ ਖੁਸ਼ੀ ਜ਼ਾਹਰ ਕਰਦਿਆਂ ਦੱਸਿਆ ਕਿ ਉਨ੍ਹਾਂ ਦਾ 21 ਸਾਲਾ ਬੇਟਾ ਪੜ੍ਹਾਈ ਵਿੱਚ ਹਮੇਸ਼ਾ ਹੀ ਅੱਗੇ ਰਿਹਾ ਅਤੇ ਉਸਨੇ ਸੂਚਨਾ ਤਕਨਾਲੋਜੀ (ਇਨਫਾਰਮੈਸ਼ਨ ਤਕਨਾਲੋਜੀ) ਦੀ ਡਿਗਰੀ ਪ੍ਰਾਪਤ ਕਰਕੇ ਮਾਣ ਪ੍ਰਾਪਤ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਉਨ੍ਹਾਂ ਦਾ ਵੱਡਾ ਪੁੱਤਰ ਮਨਪ੍ਰੀਤ ਸਿੰਘ 2019 ਵਿੱਚ ਸੂਚਨਾ ਤਕਨਾਲੋਜੀ ਦੀ ਮਾਸਟਰ ਡਿਗਰੀ ਕਰ ਚੁੱਕਾ ਹੈ। ਬੀਤੇ ਦਿਨੀ ਇਟਲੀ ਭਰ ਵਿੱਚ ਵੱਸਦੇ ਸਾਕ-ਸਨੇਹੀਆਂ ਵਲੋਂ ਕਰਨਬੀਰ ਸਿੰਘ ਅਤੇ ਉਸਦੇ ਪਰਿਵਾਰ ਨੂੰ ਮੁਬਾਰਕਬਾਦ ਤੇ ਅੱਗੋਂ ਵਾਸਤੇ ਵੀ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ। ਇੱਥੇ ਇਹ ਵੀ ਦੱਸਣਯੋਗ ਹੈ ਕਿ ਕਰਨਬੀਰ ਸਿੰਘ ਦੇ ਪਿਤਾ ਜਸਵੀਰ ਸਿੰਘ ਸੰਧਾ ਲੰਬੇ ਸਮੇਂ ਤੋਂ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੀ ਸਿੱਖ ਸੈਂਟਰ ਕਸਤੇਨੇਦਲੋ ਦੀ ਪ੍ਰਬੰਧਕ ਕਮੇਟੀ ਵਿੱਚ ਸੇਵਾਂਵਾਂ ਨਿਭਾ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।