ਇਟਲੀ ''ਚ ਪੰਜਾਬੀ ਨੂੰ ਮਿਲਿਆ ਸ਼ੁੱਧਤਾ ਅਤੇ ਹਰਿਆਲੀ ਰੱਖਣ ਲਈ ਸਰਵਉੱਚ ''ਸਨਮਾਨ''

Sunday, Feb 18, 2024 - 02:05 PM (IST)

ਮਿਲਾਨ/ਇਟਲੀ (ਸਾਬੀ ਚੀਨੀਆ): ਇਟਲੀ 'ਚ ਟੂਰਜ਼ਿਮ ਨੂੰ ਵਧਾਉਣ ਅਤੇ ਕਾਰੋਬਾਰੀ ਅਦਾਰਿਆਂ ਦੀ ਬਿਹਤਰੀ ਲਈ ਕਾਰਜਸ਼ੈਲੀ ਐਸੋਸੀਏਸ਼ਨ “ਫਿੰਨਏਮਪਰੇਸਾ, ਵੱਲੋਂ ਇੱਥੋਂ ਦੇ ਸ਼ਹਿਰ ਆਂਸੀਓ ਵਿਖੇ ਇਕ ਸਨਮਾਨ ਸਮਾਗਮ ਕਰਵਾਇਆ ਗਿਆ। ਇਸ ਸਨਮਾਨ ਸਮਾਗਮ ਦੌਰਾਨ ਵੱਖ-ਵੱਖ ਖਿੱਤਿਆਂ ਵਿਚ ਯੋਗਦਾਨ ਪਾਉਣ ਵਾਲੀਆਂ ਕਈ ਨਾਮੀ ਸ਼ਖਸੀਅਤਾਂ ਨੂੰ ਪ੍ਰਮਾਣ ਪੱਤਰ ਦੇਕੇ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਪਹੁੰਚੇ ਹੋਏ ਨੁੰਮਾਇੰਦਿਆਂ ਨੇ ਐਸੋਸੀਏਸ਼ਨ ਦੁਆਰਾ ਵਿਸ਼ਵ ਪੱਧਰ Ä'ਤੇ ਕੀਤੇ ਜਾ ਰਹੇ ਕਾਰਜਾਂ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਟੂਰਜ਼ਿਮ ਅਤੇ ਵਿਦੇਸ਼ਾਂ ਵਿੱਚ ਕਾਰੋਬਾਰ ਨੂੰ ਹੋਰ ਵਧੀਆ ਤਰੀਕੇ ਨਾਲ ਉਤਸ਼ਾਹਿਤ ਕਰਨ ਲਈ ਏਸ਼ੀਆਈ ਦੇਸ਼ਾਂ ਵਿੱਚੋਂ ਵੱਡੇ ਪੱਧਰ 'ਤੇ ਸਹਿਯੋਗ ਮਿਲ ਰਿਹਾ ਹੈ ਤੇ ਦੂਜੇ ਦੇਸ਼ਾਂ ਤੋਂ ਇਟਲੀ ਆ ਕੇ ਵੱਸੇ ਬਹੁਤ ਸਾਰੇ ਵੱਡੇ ਕਾਰੋਬਾਰੀ ਆਦਾਰੇ ਫਿੰਨਏਨਪਰੇਸਾ, ਰਲਕੇ ਚੰਗਾ ਕੰਮ ਕਰ ਰਹੇ ਹਨ।

PunjabKesari

ਪੜ੍ਹੋ ਇਹ ਅਹਿਮ ਖ਼ਬਰ-ਭਾਰਤ-ਕੈਨੇਡਾ ਤਣਾਅ ਦਾ ਅਸਰ, 42 ਫ਼ੀਸਦੀ ਘਟੀ ਵੀਜ਼ਾ ਪ੍ਰੋਸੈਸਿੰਗ ਦਰ 

ਇਸ ਮੌਕੇ ਉਨ੍ਹਾਂ ਵੱਲੋ ਵੱਖ-ਵੱਖ ਖਿੱਤਿਆਂ ਨਾਲ ਸਬੰਧਤ ਕਾਰੋਬਾਰੀਆਂ ਨੂੰ ਪ੍ਰਮਾਣ ਪੱਤਰ ਦੇਕੇ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ। ਭਾਰਤੀ ਭਾਈਚਾਰੇ ਲਈ ਬੇਹੱਦ ਮਾਣ ਗੱਲ ਰਹੀ ਕਿ ਪਿਛਲੇ ਕਈ ਸਾਲਾਂ ਤੋਂ ਗਾਰਡਨ ਦੇ ਖੇਤਰ ਵਿੱਚ ਪੌਦਿਆਂ ਅਤੇ ਫੁੱਲਾਂ ਦੀ ਰਿਕਾਰਡ ਪੈਦਾਵਾਰ ਲਈ ਜਾਣੇ ਜਾਂਦੇ “ਢਿੱਲੋ ਗਾਰਡਨ ਦੇ ਮਾਲਕ ਜਸਵਿੰਦਰ ਸਿੰਘ ਢਿੱਲੋ ਨੂੰ ਵਾਤਾਵਰਨ ਦੀ ਸ਼ੁੱਧਤਾ, ਹਰਿਆਲੀ ਅਤੇ ਬਾਗਬਾਨੀ ਦੀ ਚੰਗੀ ਸਾਂਭ ਸੰਭਾਲ ਲਈ ਪ੍ਰਮਾਣ ਪੱਤਰ ਦੇਕੇ ਸਨਮਾਨਿਤ ਕੀਤਾ ਗਿਆ। ਦੱਸਣਯੋਗ ਹੈ ਕਿ ਢਿੱਲੋ ਗਾਰਡਨ ਵਾਲੇ ਪੌਦਿਆਂ ਅਤੇ ਫੁੱਲਾਂ ਦੀ ਰਿਕਾਰਡ ਪੈਦਾਵਾਰ ਲਈ ਜਾਣੇ ਜਾਂਦੇ ਹਨ ਅਤੇ ਉਨ੍ਹਾਂ ਨੂੰ ਇਸ ਖਿੱਤੇ ਵਿਚ ਪਾਏ ਯੋਗਦਾਨ ਲਈ ਸਨਮਾਨ ਮਿਲਣਾ ਸੱਚਮੁੱਚ ਪੰਜਾਬੀ ਭਾਈਚਾਰੇ ਲਈ ਵੱਡੇ ਮਾਣ ਵਾਲੀ ਗੱਲ ਹੈ। ਇਸ ਮੌਕੇ ਪਹੁੰਚੇ ਹੋਏ ਵੱਖ-ਵੱਖ ਅਦਾਰਿਆਂ ਦੇ ਸੰਚਾਲਕਾਂ ਤੋਂ ਇਲਾਵਾ ਭਾਈ ਹਰਭਜਨ ਸਿੰਘ, ਰਾਜਵਿੰਦਰ ਸਿੰਘ (ਫਤਿਹਪੁਰ) ਵੱਲੋੰ ਪੰਜਾਬੀ ਭਾਈਚਾਰੇ ਦਾ ਸਨਮਾਨ ਵਧਾਉਣ ਲਈ ਜਸਵਿੰਦਰ ਸਿੰਘ ਢਿੱਲੋ ਅਤੇ ਉਨ੍ਹਾਂ ਦੀ ਟੀਮ ਮੈਨਜਮੈਂਟ ਨੂੰ ਵਿਸ਼ੇਸ਼ ਤੌਰ 'ਤੇ ਮੁਬਾਰਕਬਾਦ ਆਖਿਆ ਗਿਆ ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


Vandana

Content Editor

Related News