ਹੈਰਾਨੀਜਨਕ! ਪਤਨੀ ਦਾ ਵੱਢਿਆ ਸਿਰ ਹੱਥ 'ਚ ਫੜ ਕੇ ਸੜਕ 'ਤੇ ਘੁੰਮਣ ਵਾਲੇ ਪਤੀ ਨੂੰ ਹੋਈ 8 ਸਾਲ ਦੀ ਸਜ਼ਾ

Thursday, Jan 19, 2023 - 01:41 PM (IST)

ਹੈਰਾਨੀਜਨਕ! ਪਤਨੀ ਦਾ ਵੱਢਿਆ ਸਿਰ ਹੱਥ 'ਚ ਫੜ ਕੇ ਸੜਕ 'ਤੇ ਘੁੰਮਣ ਵਾਲੇ ਪਤੀ ਨੂੰ ਹੋਈ 8 ਸਾਲ ਦੀ ਸਜ਼ਾ

ਈਰਾਨ - ਈਰਾਨ ਵਿੱਚ 17 ਸਾਲਾ ਪਤਨੀ ਦਾ ਸਿਰ ਕਲਮ ਕਰਨ ਵਾਲੇ ਇੱਕ ਵਿਅਕਤੀ ਨੂੰ ਸਿਰਫ਼ 8 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਪਿਛਲੇ ਸਾਲ "ਆਨਰ ਕਿਲਿੰਗ" ਤੋਂ ਬਾਅਦ ਅਹਵਾਜ਼ ਵਿੱਚ ਮੋਨਾ ਹੈਦਰੀ ਦੇ ਕੱਟੇ ਹੋਏ ਸਿਰ ਨੂੰ ਚੁੱਕ ਕੇ ਸੜਕ 'ਤੇ ਘੁੰਮਦੇ ਸੱਜਾਦ ਹੈਦਰੀਨਵਾ ਦੀਆਂ ਤਸਵੀਰਾਂ ਨੇ ਵਿਆਪਕ ਰੋਸ ਪੈਦਾ ਕਰ ਦਿੱਤਾ ਸੀ। ਬੀਬੀਸੀ ਮੁਤਾਬਕ ਅਦਾਲਤ ਦੇ ਬੁਲਾਰੇ ਨੇ ਕਿਹਾ ਕਿ ਸਜ਼ਾ ਇਸ ਲਈ ਘੱਟ ਦਿੱਤੀ ਗਈ ਹੈ, ਕਿਉਂਕਿ ਮੋਨਾ ਦੇ ਮਾਪਿਆਂ ਨੇ ਬਦਲਾ ਲੈਣ ਦੀ ਬਜਾਏ ਉਸ ਨੂੰ ਕਤਲ ਲਈ "ਮਾਫ਼" ਕਰ ਦਿੱਤਾ ਸੀ। ਬੁਲਾਰੇ ਮੁਤਾਬਕ ਸੱਜਾਦ ਹੈਦਰੀਨਵਾ ਨੂੰ ਕਤਲ ਦੇ ਦੋਸ਼ ਵਿੱਚ ਸਾਢੇ 7 ਸਾਲ ਅਤੇ ਹਮਲੇ ਦੇ ਦੋਸ਼ ਵਿੱਚ 8 ਮਹੀਨੇ ਦੀ ਸਜ਼ਾ ਸੁਣਾਈ ਗਈ ਹੈ। ਉਥੇ ਹੀ ਇਸ ਕਤਲ ਵਿਚ ਸ਼ਾਮਲ ਸੱਜਾਦ ਦੇ ਭਰਾ ਨੂੰ 45 ਮਹੀਨੇ ਦੀ ਸਜ਼ਾ ਸੁਣਾਈ ਗਈ ਹੈ। 

ਇਹ ਵੀ ਪੜ੍ਹੋ: ਈਰਾਨ :15 ਮਿੰਟ ’ਚ ਤੈਅ ਹੋਈ ਸਜ਼ਾ, ਪੂਰੀ ਗੱਲ ਸੁਣੇ ਬਿਨਾਂ ਹੀ 4 ਨੌਜਵਾਨਾਂ ਨੂੰ ਫਾਂਸੀ ’ਤੇ ਲਟਕਾਇਆ

ਬੁਲਾਰੇ ਨੇ ਦੱਸਿਆ ਕਿ ਈਰਾਨ ਵਿੱਚ ਜਾਣਬੁੱਝ ਕੇ ਕਤਲ ਦੇ ਮਾਮਲੇ ਵਿੱਚ ਮੌਤ ਦੀ ਸਜ਼ਾ ਦਿੱਤੀ ਜਾਂਦੀ ਹੈ। ਹਾਲਾਂਕਿ, ਜੇਕਰ ਮ੍ਰਿਤਕ ਦਾ ਪਰਿਵਾਰ ਦੋਸ਼ੀ ਨੂੰ ਮਾਫ ਕਰ ਦਿੰਦਾ ਹੈ, ਤਾਂ ਸਜ਼ਾ ਘੱਟ ਹੋ ਜਾਂਦੀ ਹੈ। ਮ੍ਰਿਤਕ ਮੋਨਾ ਦਾ 12 ਸਾਲ ਦੀ ਉਮਰ ਵਿਚ ਹੀ ਵਿਆਹ ਹੋ ਗਿਆ ਸੀ ਅਤੇ ਜਦੋਂ ਉਹ ਸਿਰਫ਼ 14 ਸਾਲ ਦੀ ਸੀ ਤਾਂ ਉਸ ਨੇ ਆਪਣੇ ਪੁੱਤਰ ਨੂੰ ਜਨਮ ਦਿੱਤਾ ਸੀ। ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ ਮੋਨਾ ਆਪਣੇ ਪਤੀ ਵੱਲੋਂ ਕਥਿਤ ਤੌਰ 'ਤੇ ਘਰੇਲੂ ਹਿੰਸਾ ਦਾ ਸ਼ਿਕਾਰ ਹੋਣ ਕਾਰਨ ਪਰੇਸ਼ਾਨ ਰਹਿੰਦੀ ਸੀ ਅਤੇ ਸੱਜਾਦ ਤੋਂ ਤਲਾਕ ਲੈਣਾ ਚਾਹੁੰਦੀ ਸੀ। ਇਸੇ ਦੇ ਚੱਲਦੇ ਮੋਨਾ ਤੁਰਕੀ ਭੱਜ ਗਈ ਸੀ। ਉਹ ਪਿਛਲੇ ਸਾਲ ਫਰਵਰੀ ਵਿਚ ਆਪਣੇ ਕਤਲ ਤੋਂ ਕੁਝ ਦਿਨ ਪਹਿਲਾਂ ਈਰਾਨ ਪਰਤੀ ਸੀ, ਕਿਉਂਕਿ ਉਸ ਨੂੰ ਕਥਿਤ ਤੌਰ 'ਤੇ ਉਸ ਦੇ ਪਰਿਵਾਰ ਤੋਂ ਭਰੋਸਾ ਮਿਲਿਆ ਸੀ ਕਿ ਉਹ ਸੁਰੱਖਿਅਤ ਰਹੇਗੀ। ਇਸ ਤੋਂ ਕੁਝ ਦਿਨਾਂ ਬਾਅਦ ਉਸ ਦੇ ਪਤੀ ਨੇ ਉਸ ਦਾ ਸਿਰ ਕਲਮ ਕਰ ਦਿੱਤਾ।

ਇਹ ਵੀ ਪੜ੍ਹੋ: ਰੂਸ ਖ਼ਿਲਾਫ਼ ਜੰਗ ਨੂੰ ਲੈ ਕੇ 'ਵਿਸ਼ਵ' 'ਤੇ ਭੜਕੇ ਜ਼ੇਲੇਂਸਕੀ, ਨਾਲ ਹੀ ਕੀਤੀ ਵੱਡੀ ਮੰਗ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


author

cherry

Content Editor

Related News