ਇੰਡੋਨੇਸ਼ੀਆ ''ਚ ਬੰਦੂਕਧਾਰੀਆਂ ਨੇ 10 ਲੋਕਾਂ ਦਾ ਕੀਤਾ ਕਤਲ, 2 ਜ਼ਖਮੀ

Saturday, Jul 16, 2022 - 09:05 PM (IST)

ਜੈਪੁਰਾ-ਇੰਡੋਨੇਸ਼ੀਆ ਦੇ ਪਾਪੂਆ ਸੂਬੇ 'ਚ ਸ਼ਨੀਵਾਰ ਨੂੰ ਬੰਦੂਕਧਾਰੀਆਂ ਨੇ ਹਮਲਾ ਕਰ 10 ਕਾਰੋਬਾਰੀਆਂ ਦਾ ਕਤਲ ਕਰ ਦਿੱਤਾ ਅਤੇ ਦੋ ਹੋਰ ਲੋਕਾਂ ਨੂੰ ਜ਼ਖਮੀ ਕਰ ਦਿੱਤਾ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਮੰਨਿਆ ਜਾ ਰਿਹਾ ਹੈ ਕਿ ਹਮਲਾਵਰ 'ਵੈਸਟ ਪਾਪੂਆ ਲਿਬਰੇਸ਼ਨ ਆਰਮੀ' ਦੇ ਮੈਂਬਰ ਸਨ ਜੋ ਵੱਖਵਾਦੀ 'ਫ੍ਰੀ ਪਾਪੂਆ' ਸੰਗਠਨ ਦੀ ਫੌਜੀ ਸ਼ਾਖਾ ਹੈ। ਪਾਪੂਆ ਪੁਲਸ ਦੇ ਬੁਲਾਰੇ ਅਹਿਮਦ ਮੁਸਤਫਾ ਕਮਾਲ ਨੇ ਕਿਹਾ ਕਿ ਲਗਭਗ 20 ਬੰਦੂਕਧਾਰੀ ਨਦੁਗਾ ਜ਼ਿਲ੍ਹੇ ਦੇ ਨੋਗੋਲੇਟ ਪਿੰਡ 'ਚ ਦਾਖਲ ਹੋਏ ਅਤੇ ਉਨ੍ਹਾਂ ਨੇ ਇਕ ਦੁਕਾਨਦਾਰ ਨੂੰ ਗੋਲੀ ਮਾਰ ਦਿੱਤੀ।

ਇਹ ਵੀ ਪੜ੍ਹੋ :ਸੂਡਾਨ ਦੇ ਬਲੂ ਨੀਲ ਸੂਬੇ 'ਚ ਕਬਾਇਲੀ ਸਮੂਹਾਂ ਦਰਮਿਆਨ ਝੜਪਾਂ 'ਚ 31 ਦੀ ਮੌਤ ਤੇ 39 ਜ਼ਖਮੀ

ਇਸ ਤੋਂ ਬਾਅਦ ਉਨ੍ਹਾਂ ਨੇ ਸੱਤ ਹੋਰ ਕਾਰੋਬਾਰੀਆਂ ਅਤੇ ਚਾਰ ਰਾਹਗੀਰਾਂ ਨੂੰ ਗੋਲੀ ਮਾਰ ਦਿੱਤਾ। ਕਮਾਲ ਨੇ ਕਿਹਾ ਕਿ ਮ੍ਰਿਤਕਾਂ ਚੋਂ ਜ਼ਿਆਦਾਤਰ ਲੋਕ ਇੰਡੋਨੇਸ਼ੀਆ ਦੇ ਟਾਪੂਆਂ ਤੋਂ ਆਏ ਪ੍ਰਵਾਸੀ ਸਨ। ਸੁਰੱਖਿਆ ਬਲਾਂ ਨੇ ਚਾਰ ਵੱਖ-ਵੱਖ ਥਾਵਾਂ 'ਤੇ ਲਾਸ਼ਾਂ ਬਰਾਮਦ ਕੀਤੀਆਂ ਹਨ। ਕਮਾਲ ਨੇ ਕਿਹਾ ਕਿ ਸੱਤ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਤਿੰਨ ਹੋਰਾਂ ਨੇ ਨੇੜਲੇ ਸਿਹਤ ਕੇਂਦਰ 'ਚ ਦਮ ਤੋੜ ਦਿੱਤਾ। ਉਨ੍ਹਾਂ ਕਿਹਾ ਕਿ ਪੁਲਸ ਅਤੇ ਫੌਜ ਹਮਲਾਵਾਰਾਂ ਦੀ ਭਾਲ ਕਰ ਰਹੀ ਹੈ।

ਇਹ ਵੀ ਪੜ੍ਹੋ : ਮਕਾਊ 'ਚ ਕੋਰੋਨਾ ਨੂੰ ਰੋਕਣ ਲਈ 5 ਦਿਨਾਂ ਲਈ ਹੋਰ ਵਧਾਇਆ ਗਿਆ ਲਾਕਡਾਊਨ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


Karan Kumar

Content Editor

Related News