ਜਰਮਨੀ ''ਚ ਸੜਕ ''ਤੇ ਕਤਲੇਆਮ! ਹਮਲਾਵਰ ਨੇ ਚਾਕੂ ਨਾਲ 3 ਲੋਕਾਂ ਦਾ ਕੀਤਾ ਕਤਲ, ਕਈ ਜ਼ਖਮੀ

Saturday, Jun 26, 2021 - 03:39 AM (IST)

ਬਰਲਿਨ - ਜਰਮਨੀ ਦੇ ਬਵੇਰੀਆ ਦੇ ਵੁਰਜ਼ਬਰਗ ਸ਼ਹਿਰ ਵਿੱਚ ਇੱਕ ਸ਼ਖਸ ਨੇ ਚਾਕੂ ਨਾਲ ਹਮਲਾ ਕਰ ਤਿੰਨ ਲੋਕਾਂ ਦੀ ਜਾਨ ਲੈ ਲਈ। ਨਾਲ ਹੀ ਇਸ ਹਮਲੇ ਵਿੱਚ ਕਈ ਹੋਰ ਲੋਕ ਵੀ ਜ਼ਖ਼ਮੀ ਹੋਏ ਹਨ। ਜਰਮਨੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਹਮਲਾਵਰ ਨੂੰ ਗੋਲੀ ਮਾਰ ਕੇ ਜ਼ਖ਼ਮੀ ਕੀਤਾ ਗਿਆ ਅਤੇ ਉਸ ਤੋਂ ਬਾਅਦ ਉਸ ਦੀ ਗ੍ਰਿਫਤਾਰੀ ਕੀਤੀ ਜਾ ਸਕੀ।

ਇਹ ਵੀ ਪੜ੍ਹੋ- ਜਾਣੋਂ ਕਿਹੜੇ-ਕਿਹੜੇ ਸੂਬਿਆਂ 'ਚ ਸਾਹਮਣੇ ਆਏ ਕੋਰੋਨਾ ਦੇ ਡੈਲਟਾ ਪਲੱਸ ਵੇਰੀਐਂਟ ਦੇ ਮਾਮਲੇ

ਇਹ ਹਮਲਾ ਬਾਵਰੀਆਨ ਸੂਬਾ ਸਥਿਤ ਸ਼ਹਿਰ ਦੇ ਕੇਂਦਰੀ ਹਿੱਸੇ ਵਿੱਚ ਹੋਇਆ ਅਤੇ ਹੁਣ ਤੱਕ ਸਪੱਸ਼ਟ ਨਹੀਂ ਹੈ ਕਿ ਇਸ ਵਿੱਚ ਕਿੰਨੇ ਲੋਕ ਜ਼ਖ਼ਮੀ ਹੋਏ ਹਨ। ਪੁਲਸ ਨੇ ਸ਼ੱਕੀ ਹਮਲਾਵਰ ਦੀ ਪਛਾਣ 24 ਸਾਲਾ ਸੋਮਾਲਿਆਈ ਮੂਲ  ਦੇ ਵਿਅਕਤੀ ਦੇ ਤੌਰ 'ਤੇ ਕੀਤੀ ਹੈ ਜੋ ਸ਼ਹਿਰ ਵਿੱਚ ਰਹਿੰਦਾ ਸੀ। ਅਧਿਕਾਰੀਆਂ ਨੇ ਦੱਸਿਆ ਕਿ ਪੁਲਸ ਦੀ ਗੋਲੀ ਨਾਲ ਜਖ਼ਮੀ ਹਮਲਾਵਰ ਦੀ ਜਾਨ ਨੂੰ ਕੋਈ ਖ਼ਤਰਾ ਨਹੀਂ ਹੈ। 

ਇਹ ਵੀ ਪੜ੍ਹੋ- ਕੋਰੋਨਾ ਪੀੜਤਾਂ ਲਈ ਵੱਡੀ ਰਾਹਤ, ਇਲਾਜ ਦੇ ਖ਼ਰਚ ’ਤੇ ਨਹੀਂ ਲੱਗੇਗਾ ਟੈਕਸ

ਸੋਸ਼ਲ ਮੀਡਿਆ 'ਤੇ ਵਾਇਰਲ ਹੋਏ ਵੀਡੀਓ ਵਿੱਚ ਨਜ਼ਰ ਆ ਰਿਹਾ ਹੈ ਕਿ ਰਾਹਗੀਰ ਹਮਲਾਵਰ ਨੂੰ ਘੇਰੇ ਹੋਏ ਹਨ। ਜਰਮਨ ਆਰ.ਟੀ.ਐੱਲ. ਟੈਲੀਵਿਜ਼ਨ 'ਤੇ ਇੱਕ ਬੀਬੀ ਨੇ ਦੱਸਿਆ ਕਿ ਉਸਨੇ ਘਟਨਾ ਨੂੰ ਵੇਖਿਆ ਹੈ ਅਤੇ ਪੁਲਸ ਪਹੁੰਚ ਚੁੱਕੀ ਹੈ। 

ਜੂਲੀਆ ਰੁਨਜੇ ਨੇ ਦੱਸਿਆ, ਉਸ ਦੇ ਕੋਲ ਵੱਡਾ ਚਾਕੂ ਸੀ ਅਤੇ ਉਹ ਲੋਕਾਂ 'ਤੇ ਹਮਲਾ ਕਰ ਰਿਹਾ ਸੀ। ਇਸ ਤੋਂ ਬਾਅਦ ਕਈ ਲੋਕਾਂ ਨੇ ਉਸ ਨੂੰ ਰੋਕਣ ਲਈ ਕੁਰਸੀ, ਛੱਤਰੀ ਜਾਂ ਮੋਬਾਇਲ ਫੋਨ ਨਾਲ ਹਮਲਾ ਕੀਤਾ। ਇਸ ਤੋਂ ਬਾਅਦ ਪੁਲਸ ਪਹੁੰਚੀ ਅਤੇ ਮੇਰਾ ਮੰਨਣਾ ਹੈ ਕਿ ਉਸ ਨੂੰ ਗੋਲੀ ਮਾਰ ਦਿੱਤੀ, ਤੁਸੀ ਆਵਾਜ਼ ਸਪੱਸ਼ਟ ਤੌਰ 'ਤੇ ਸੁਣ ਸਕਦੇ ਹੋ।

ਪੁਲਸ ਬੁਲਾਰਾ ਕਰਸਟਿਨ ਕੁਨਿਕ ਨੇ ਕਿਹਾ ਕਿ ਅਧਿਕਾਰੀਆਂ ਨੂੰ ਸ਼ਾਮ ਕਰੀਬ ਪੰਜ ਵਜੇ ਜਾਣਕਾਰੀ ਮਿਲੀ ਕਿ ਸ਼ਹਿਰ ਦੇ ਵਿਚਕਾਰ ਬਾਰਬਰੋਸਾ ਚੌਕ 'ਤੇ ਚਾਕੂ ਨਾਲ ਲੋਕਾਂ 'ਤੇ ਹਮਲਾ ਕੀਤਾ ਜਾ ਰਿਹਾ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰਕੇ ਦਿਓ ਆਪਣੀ ਰਾਏ।


Inder Prajapati

Content Editor

Related News