25 ਸਾਲ 'ਚ ਔਰਤ ਨੇ 11 ਹਜ਼ਾਰ ਵਾਰ 'ਵਿੰਨ੍ਹਿਆ ਸਰੀਰ', ਬਣਾਇਆ ਵਰਲਡ ਰਿਕਾਰਡ
Sunday, Jul 24, 2022 - 02:11 PM (IST)
ਬ੍ਰਾਸੀਲੀਆ (ਬਿਊਰੋ): ਤੁਸੀਂ ਦੁਨੀਆ ਵਿੱਚ ਕਈ ਤਰ੍ਹਾਂ ਦੇ ਸ਼ੌਕੀਨ ਲੋਕ ਦੇਖੇ ਹੋਣਗੇ। ਕੁਝ ਕਾਰਾਂ ਦੇ ਸ਼ੌਕੀਨ ਹੁੰਦੇ ਹਨ ਤਾਂ ਕੁਝ ਡਾਕ ਟਿਕਟਾਂ ਇਕੱਠੀਆਂ ਕਰਨ ਦੇ। ਹੁਣ ਬਹੁਤ ਸਾਰੇ ਟੈਟੂ ਦੇ ਸ਼ੌਕੀਨ ਵੀ ਦਿਖਾਈ ਦੇਣ ਲੱਗ ਪਏ ਹਨ, ਜੋ ਲਗਭਗ ਆਪਣੇ ਪੂਰੇ ਸਰੀਰ 'ਤੇ ਟੈਟੂ ਬਣਵਾਉਂਦੇ ਹਨ। ਪਰ ਅੱਜ ਅਸੀਂ ਜਿਸ ਔਰਤ ਦੀ ਗੱਲ ਕਰ ਰਹੇ ਹਾਂ, ਉਹ ਆਪਣੇ ਸਰੀਰ ਨੂੰ ਵਿੰਨ੍ਹਣ ਦੀ ਸ਼ੌਕੀਨ ਹੈ। ਜੀ ਹਾਂ, ਇਹ ਔਰਤ ਆਪਣੇ ਸਰੀਰ ਨੂੰ ਪੈਲੇਟਸ ਨਾਲ ਵਿੰਨ੍ਹਾਉਂਦੀ ਹੈ ਅਤੇ ਅਜਿਹਾ ਕਰਨ 'ਚ ਉਸ ਨੂੰ ਮਜ਼ਾ ਆਉਂਦਾ ਹੈ। ਆਪਣੇ ਇਸ ਸ਼ੌਂਕ ਕਾਰਨ ਉਹ ਹੁਣ ਤੱਕ ਆਪਣੇ ਪੂਰੇ ਸਰੀਰ ਵਿੱਚ ਕਰੀਬ 11 ਹਜ਼ਾਰ ਅਤੇ ਤਿੰਨ ਛੇਕ ਕਰਵਾਏ ਹਨ। ਇਸ ਤਰ੍ਹਾਂ ਮਹਿਲਾ ਨੇ ਵਿਸ਼ਵ ਰਿਕਾਰਡ ਬਣਾਇਆ ਹੈ।
ਐਲੀਨ ਨੇ ਇਸ ਅਜੀਬ ਸ਼ੌਂਕ ਦੀ ਬਦੌਲਤ ਆਪਣਾ ਨਾਂ ਵਿਸ਼ਵ ਰਿਕਾਰਡ 'ਚ ਦਰਜ ਕਰਵਾ ਲਿਆ ਹੈ। ਉਸਨੇ 1997 ਵਿੱਚ ਪਹਿਲੀ ਵਾਰ ਆਪਣੇ ਸਰੀਰ ਨੂੰ ਵਿੰਨ੍ਹਿਆ ਸੀ। 2019 ਵਿੱਚ ਜਦੋਂ ਉਸਦੀ ਕੁੱਲ ਵਿੰਨ੍ਹਣ ਦੀ ਗਿਣਤੀ ਕੀਤੀ ਗਈ, ਇਹ ਗਿਆਰਾਂ ਹਜ਼ਾਰ ਨੂੰ ਪਾਰ ਕਰ ਗਈ ਸੀ। ਆਪਣੇ ਸਰੀਰ ਨੂੰ ਕਈ ਵਾਰ ਵਿੰਨ੍ਹਣ ਤੋਂ ਬਾਅਦ ਵੀ, ਐਲੀਨ ਨੂੰ ਚੈਨ ਨਹੀਂ ਹੈ। ਫਿਲਹਾਲ ਉਹ ਹੋਰ ਵੀ ਕਈ ਥਾਵਾਂ 'ਤੇ ਵਿੰਨ੍ਹਣ ਦਾ ਇਰਾਦਾ ਰੱਖਦੀ ਹੈ। ਉਸ ਦੀਆਂ ਤਸਵੀਰਾਂ ਦੇਖ ਕੇ ਲੋਕ ਵਿਸ਼ਵਾਸ ਨਹੀਂ ਕਰ ਪਾ ਰਹੇ ਹਨ।
25 ਸਾਲਾਂ ਵਿੱਚ ਬਦਲਿਆ ਸਰੀਰ
ਐਲੀਨ ਨੇ ਪਹਿਲੀ ਵਾਰ 1997 ਵਿੱਚ ਆਪਣਾ ਸਰੀਰ ਵਿੰਨ੍ਹਿਆ ਸੀ। ਯਾਨੀ ਸਿਰਫ਼ 25 ਸਾਲਾਂ ਵਿੱਚ ਉਸ ਦੇ ਸਰੀਰ ਵਿੱਚ ਗਿਆਰਾਂ ਹਜ਼ਾਰ ਤੋਂ ਵੱਧ ਛੇਕ ਹੋ ਗਏ ਹਨ। ਉਸ ਦਾ ਨਾਂ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਵਿੱਚ ਦਰਜ ਹੈ। ਜਨਵਰੀ 2019 ਵਿੱਚ ਹੀ ਉਸ ਦੇ ਸਰੀਰ ਵਿੱਚ ਗਿਆਰਾਂ ਹਜ਼ਾਰ ਤਿੰਨ ਛੇਕ ਕੀਤੇ ਜਾ ਚੁੱਕੇ ਸਨ। ਇਸ ਦੇ ਨਾਲ ਹੀ ਇਹ ਰਿਕਾਰਡ ਐਲੀਨ ਦੇ ਨਾਂ ਦਰਜ ਹੋ ਗਿਆ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਇਸ ਰਿਕਾਰਡ ਨੂੰ ਬਰਕਰਾਰ ਰੱਖਣ ਲਈ ਉਹ ਸਰੀਰ ਨੂੰ ਕਈ ਵਾਰ ਹੋਰ ਵੀ ਵਿੰਨ੍ਹ ਚੁੱਕੀ ਹੈ। ਹੁਣ ਤੱਕ ਐਲੀਨ ਦੇ ਸਰੀਰ ਦੇ ਲਗਭਗ ਹਰ ਹਿੱਸੇ ਨੂੰ ਵਿੰਨ੍ਹਿਆ ਜਾ ਚੁੱਕਾ ਹੈ। ਇਸ ਵਿੱਚ ਉਸਦੇ ਮੱਥੇ ਤੋਂ ਲੈ ਕੇ ਗੱਲ੍ਹਾਂ, ਠੋਡੀ, ਛਾਤੀ, ਹੱਥ ਅਤੇ ਇੱਥੋਂ ਤੱਕ ਕਿ ਗੁਪਤ ਅੰਗ ਵੀ ਸ਼ਾਮਲ ਹਨ।
ਪੜ੍ਹੋ ਇਹ ਅਹਿਮ ਖ਼ਬਰ- ਹੈਰਾਨੀਜਨਕ! ਸ਼ਖਸ ਨੇ ਮੱਥੇ ’ਤੇ ਲਵਾਏ ‘ਸਿੰਙ’, ਬਾਡੀ ਮੋਡੀਫਿਕੇਸ਼ਨ ’ਤੇ ਖਰਚ ਦਿੱਤੇ ਲੱਖਾਂ ਰੁਪਏ'
ਕਰਦੀ ਹੈ ਅਜਿਹਾ ਮੇਕਅੱਪ
ਐਲੀਨ ਨੂੰ ਅਕਸਰ ਆਪਣੇ ਵਿੰਨ੍ਹਿਆਂ ਵਿੱਚ ਵੱਖ-ਵੱਖ ਗਹਿਣੇ ਪਹਿਨੇ ਹੋਏ ਦੇਖਿਆ ਜਾਂਦਾ ਹੈ। ਇਸ ਨਾਲ ਉਹ ਬ੍ਰਾਈਟ ਮੇਕਅੱਪ ਕਰਦੀ ਹੈ ਅਤੇ ਆਪਣੇ ਵਾਲਾਂ ਨੂੰ ਰੰਗੀਨ ਖੰਭਾਂ ਨਾਲ ਸਜਾਉਂਦੀ ਹੈ। ਇਹ ਰਿਕਾਰਡ ਬਣਾਉਣ ਤੋਂ ਪਹਿਲਾਂ ਐਲੀਨ ਇੱਕ ਨਰਸ ਵਜੋਂ ਕੰਮ ਕਰਦੀ ਸੀ। ਉਸ ਨੇ ਸਭ ਤੋਂ ਪਹਿਲਾਂ 462 ਹੋਲ ਨਾਲ ਵਿਸ਼ਵ ਰਿਕਾਰਡ ਬਣਾਇਆ ਸੀ। ਉਸ ਸਮੇਂ ਸਾਲ 2000 ਚੱਲ ਰਿਹਾ ਸੀ। ਇਸ ਤੋਂ ਬਾਅਦ ਉਸ ਨੇ ਇਕ ਤੋਂ ਬਾਅਦ ਇਕ ਆਪਣੇ ਹੀ ਰਿਕਾਰਡ ਤੋੜਨੇ ਸ਼ੁਰੂ ਕਰ ਦਿੱਤੇ। ਅੱਜ ਉਸ ਦਾ ਚਿਹਰਾ ਦੇਖ ਕੇ ਕੋਈ ਵੀ ਸਾਬਕਾ ਐਲੀਨੀ ਨੂੰ ਪਛਾਣ ਨਹੀਂ ਪਾ ਰਿਹਾ ਹੈ ਪਰ ਔਰਤ ਆਪਣੀ ਦਿੱਖ ਤੋਂ ਕਾਫੀ ਖੁਸ਼ ਹੈ।