ਇਮਰਾਨ ਨੇ ਕਰਜ਼ ''ਚ ਡੁੱਬੋ ਦਿੱਤਾ ਪਾਕਿਸਤਾਨ,75 ਸਾਲ ਦਾ ਤੋੜਿਆ ਰਿਕਾਰਡ

04/07/2022 12:03:43 PM

ਇਸਲਾਮਾਬਾਦ- ਪਾਕਿਸਤਾਨ ਨੂੰ ਕਰਜ਼ ਹੇਠ ਦਬਾਉਣ ਦੇ ਮਾਮਲੇ 'ਚ ਇਮਰਾਨ ਖਾਨ ਨੇ ਨਵਾਂ ਰਿਕਾਰਡ ਕਾਇਮ ਕੀਤਾ ਹੈ। ਇਮਰਾਨ ਖਾਨ ਦੇ ਸਾਢੇ ਤਿੰਨ ਸਾਲ ਦੇ ਕਾਰਜਕਾਲ 'ਚ ਪਾਕਿਸਤਾਨ 'ਤੇ ਇੰਨਾ ਜ਼ਿਆਦਾ ਜਨਤਕ ਕਰਜ਼ ਹੋ ਗਿਆ ਹੈ ਜਿੰਨਾ ਪੂਰੇ 75 ਸਾਲ 'ਚ ਨਹੀਂ ਹੋਇਆ ਸੀ। ਉਹ ਵੀ ਉਦੋਂ ਇਮਰਾਨ ਨੇ ਕਿਹਾ ਸੀ ਕਿ ਉਹ ਲੋਨ ਨਹੀਂ ਲੈਣਗੇ। ਇਮਰਾਨ ਖਾਨ ਨੇ ਕਿਹਾ ਸੀ ਕਿ ਉਹ ਵਿਦੇਸ਼ਾਂ ਤੋਂ ਕਰਜ਼ ਨਹੀਂ ਲੈਣਗੇ ਪਰ ਹਕੀਕਤ ਇਸ ਤੋਂ ਉਲਟ ਰਹੀ। 
ਪਾਕਿਸਤਾਨ ਦਾ ਆਰਥਿਕ ਸੰਕਟ ਜਾਰੀ ਹੈ। ਆਯਾਤ 'ਚ ਬੇਮਿਸਾਲ ਵਾਧੇ ਦੇ ਕਾਰਨ ਦੇਸ਼ ਦਾ ਵਪਾਰ ਘਾਟਾ ਲਗਾਤਾਰ ਨੌ ਮਹੀਨੇ ਤੋਂ ਵਧ ਰਿਹਾ ਹੈ, ਜਦੋਂਕਿ ਨਿਰਯਾਤ ਲਗਭਗ 2.5 ਬਿਲੀਅਨ ਅਮਰੀਕੀ ਡਾਲਰ ਤੋਂ 2.8 ਡਾਲਰ ਸਥਿਰ ਹੈ। ਡਾਨ ਦੀ ਰਿਪੋਰਟ ਅਨੁਸਾਰ ਪਾਕਿਸਤਾਨ ਬਿਊਰੋ ਆਫ ਸਟੈਟਿਸਟਿਕਸ ਦੇ ਅੰਕੜਿਆਂ 'ਚ ਦੇਸ਼ ਦਾ ਵਪਾਰ ਘਾਟਾ ਮਾਰਚ ਦੇ ਦੌਰਾਨ ਨੌ ਮਹੀਨਿਆਂ ਦੌਰਾਨ ਸਾਲਾਨਾ ਅਧਾਰ 'ਤੇ 70 ਫੀਸਦੀ ਵਧ ਕੇ 35.4 ਅਰਬ ਡਾਲਰ ਹੋ ਗਿਆ, ਕਿਉਂਕਿ ਆਯਾਤ 60 ਡਾਲਰ ਦੇ ਕਰੀਬ ਹੈ। ਮਾਰਚ 'ਚ ਵਪਾਰ ਘਾਟਾ 3.45 ਅਰਬ ਅਮਰੀਕੀ ਡਾਲਰ 'ਤੇ ਆ ਗਿਆ, ਜੋ ਫਰਵਰੀ ਦੇ ਮੁਕਾਬਲੇ ਕਰੀਬ 12 ਫੀਸਦੀ ਅਤੇ ਮਾਰਚ 2021 ਦੀ ਤੁਲਨਾ 'ਚ 5.5 ਫੀਸਦੀ ਵਧਿਆ ਹੈ।
ਇਮਰਾਨ ਨੇ ਆਪਣੇ ਸ਼ਾਸਨਕਾਲ 'ਚ 18 ਟ੍ਰਿਲਿਅਨ ਰੁਪਏ ਦਾ ਜਨਤਕ ਕਰਜ਼ ਜੋੜ ਕੇ ਦੇਸ਼ ਨੂੰ ਕੰਗਾਲ ਬਣਾ ਦਿੱਤਾ। ਇਮਰਾਨ ਸਰਕਾਰ ਦਾ ਇਹ ਕਰਜ਼ ਪਿਛਲੇ 75 ਸਾਲ 'ਚ ਪਾਕਿਸਤਾਨ ਸਰਕਾਰ ਵਲੋਂ ਜੋੜੇ ਗਏ ਜਨਤਕ ਕਰਜ਼ ਤੋਂ ਵੀ ਜ਼ਿਆਦਾ ਹੈ। ਇਹ ਖੁਲਾਸਾ ਖੁਦ ਪਾਕਿਸਤਾਨ ਦੇ ਰਿਜ਼ਰਵ ਬੈਂਕ ਕਹੇ ਜਾਣ ਵਾਲੇ ਸਟੇਟ ਬੈਂਕ ਆਫ ਪਾਕਿਸਤਾਨ ਨੇ ਮੰਗਲਵਾਰ ਨੂੰ ਕੀਤਾ ਹੈ। ਇਮਰਾਨ ਖਾਨ ਦੇ ਰਿਕਾਰਡ ਲੋਨ ਲੈਣ ਦਾ ਨਤੀਜ਼ਾ ਇਹ ਹੋਇਆ ਕਿ ਸੰਘੀ ਸਰਕਾਰ ਦਾ ਕੁੱਲ ਕਰਜ਼ ਫਰਵਰੀ 2022 ਤੋਂ ਵਧ ਕੇ 42.8 ਟ੍ਰਿਲਿਅਨ ਪਾਕਿਸਤਾਨੀ ਰੁਪਏ ਹੋ ਗਿਆ ਹੈ। 
ਇਸ 'ਚ ਇਮਰਾਨ ਰਾਜ 'ਚ ਪਿਛਲੇ ਸਾਢੇ ਤਿੰਨ ਸਾਲ 'ਚ ਲਿਆ ਗਿਆ। 18.1 ਟ੍ਰਿਲਿਅਨ ਰੁਪਏ ਦਾ ਕਰਜ਼ ਸ਼ਾਮਲ ਹੈ। ਇਸ ਤੋਂ ਪਹਿਲੇ ਇਮਰਾਨ ਖਾਨ ਦੀਆਂ ਦੋ ਵਿਰੋਧੀ ਪਾਰਟੀਆਂ ਪੀ.ਐੱਮ.ਐੱਲ. ਐੱਨ ਅਤੇ ਪੀ.ਪੀ.ਪੀ. ਨੇ ਪਿਛਲੇ 10 ਸਾਲ 'ਚ 18 ਟ੍ਰਿਲਿਅਨ ਦਾ ਜਨਤਕ ਕਰਜ਼ ਜੋੜਿਆ ਸੀ। ਇਸ ਅੰਕੜੇ ਨੂੰ ਇਮਰਾਨ ਖਾਨ ਨੇ ਸਾਢੇ ਤਿੰਨ ਸਾਲ 'ਚ ਹੀ ਪਾਰ ਕਰ ਲਿਆ। ਇਮਰਾਨ ਖਾਨ ਨੇ 3 ਅਪ੍ਰੈਲ ਨੂੰ ਵਿਰੋਧੀ ਦੇ ਅਵਿਸ਼ਵਾਸ ਪ੍ਰਸਤਾਵ 'ਤੇ ਹਾਰ ਤੋਂ ਬਚਣ ਲਈ ਸੰਵਿਧਾਨ ਵਿਰੋਧੀ ਕਦਮ ਚੁੱਕਦੇ ਹੋਏ ਸੰਸਦ ਨੂੰ ਭੰਗ ਕਰ ਦਿੱਤਾ ਅਤੇ ਆਪਣੀ ਸੱਤਾ ਗਵਾ ਦਿੱਤੀ ਸੀ। ਅੰਕੜਿਆਂ ਮੁਤਾਬਕ ਪਾਕਿਸਤਾਨ ਦੀ ਇਮਰਾਨ ਸਰਕਾਰ ਨੇ 1 ਸਤੰਬਰ 2018 ਤੋਂ ਫਰਵਰੀ 2022 ਤੱਕ ਹਰ ਦਿਨ 14.2 ਅਰਬ ਰੁਪਏ ਦਾ ਜਨਤਕ ਕਰਜ਼ ਲਾਦਾ ਜੋ ਨਵਾਜ਼ ਸ਼ਰੀਫ ਦੀ ਪਾਰਟੀ ਦੇ ਸ਼ਾਸਨ ਕਾਲ ਦੇ ਦੌਰ ਤੋਂ ਦੁੱਗਣੇ ਤੋਂ ਵੀ ਜ਼ਿਆਦਾ ਹੈ। ਕੁੱਲ ਜਨਤਕ ਕਰਜ਼ ਸਤੰਬਰ 2018 ਤੋਂ ਫਰਵਰੀ 2022 ਦੇ ਵਿਚਾਲੇ 73 ਫੀਸਦੀ ਤੱਕ ਵਧ ਗਿਆ।
 


Aarti dhillon

Content Editor

Related News