ਇਮਰਾਨ ਸਰਕਾਰ ਨੇ ਰੋਕੀ ਸਮਝੌਤਾ ਐਕਸਪ੍ਰੈਸ : ਪਾਕਿ ਮੀਡੀਆ

Thursday, Aug 08, 2019 - 05:29 PM (IST)

ਇਮਰਾਨ ਸਰਕਾਰ ਨੇ ਰੋਕੀ ਸਮਝੌਤਾ ਐਕਸਪ੍ਰੈਸ : ਪਾਕਿ ਮੀਡੀਆ

ਇਸਲਾਮਾਬਾਦ (ਏਜੰਸੀ)- ਭਾਰਤ ਵਲੋਂ ਕਸ਼ਮੀਰ ਤੋਂ ਧਾਰਾ 370 ਵਿਚ ਸੋਧ ਕੀਤੇ ਜਾਣ ਤੋਂ ਬਾਅਦ ਕਸ਼ਮੀਰ ਤੋਂ ਵਿਸ਼ੇਸ਼ ਸੂਬੇ ਦਾ ਦਰਜਾ ਲੈਣ ਤੋਂ ਬਾਅਦ ਤੋਂ ਇਕ ਵਾਰ ਫਿਰ ਭਾਰਤ ਅਤੇ ਪਾਕਿਸਤਾਨ ਵਿਚਾਲੇ ਤਲਖੀ ਵੱਧ ਗਈ ਹੈ। ਇਸ ਦੌਰਾਨ ਅੱਜ ਆਉਣ ਵਾਲੀ ਸਮਝੌਤਾ ਐਕਸਪ੍ਰੈਸ ਲਈ ਪਾਕਿਸਤਾਨ ਵਲੋਂ ਡਰਾਈਵਰ ਅਤੇ ਗਾਰਡ ਨਹੀਂ ਦਿੱਤਾ ਗਿਆ। ਇਸ ਤੋਂ ਚੱਲਦੇ ਯਾਤਰੀ ਫੱਸ ਗਏ ਹਨ। ਪਾਕਿਸਤਾਨ ਨੇ ਹਮੇਸ਼ਾ ਲਈ ਸਮਝੌਤਾ ਐਕਸਪ੍ਰੈਸ ਨੂੰ ਰੱਦ ਕਰਨ ਦੀ ਗੱਲ ਕਹੀ ਹੈ। ਜਾਣਕਾਰੀ ਮੁਤਾਬਕ ਪਾਕਿਸਤਾਨ ਨੇ ਟ੍ਰੇਨ ਵਿਚ ਡਰਾਈਵਰ ਨੂੰ ਭੇਜਣ ਤੋਂ ਮਨਾਂ ਕਰ ਦਿੱਤਾ ਹੈ। ਪਾਕਿਸਤਾਨ ਦੇ ਰੇਲ ਮੰਤਰੀ ਸ਼ੇਖ ਰਸ਼ੀਦ ਅਹਿਮਦ ਨੇ ਕਿਹਾ ਹੈ ਕਿ ਉਨ੍ਹਾਂ ਨੇ ਸਮਝੌਤਾ ਐਕਸਪ੍ਰੈਸ ਨੂੰ ਹਮੇਸ਼ਾ ਲਈ ਬੰਦ ਕਰਨ ਦਾ ਫੈਸਲਾ ਕੀਤਾ ਹੈ। ਇਹ ਕਦਮ ਭਾਰਤ ਵਲੋਂ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੇ ਸੰਵਿਧਾਨ ਦੀ ਧਾਰਾ 370 ਦੀਆਂ ਵਿਵਸਥਾਵਾਂ ਨੂੰ ਹਟਾਉਣ ਅਤੇ ਸੂਬੇ ਦੇ ਪੁਨਰਗਠਨ ਤੋਂ ਬਾਅਦ ਚੁੱਕਿਆ ਗਿਆ ਹੈ। ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਹਾਲਾਂਕਿ, ਇਸ ਸਬੰਧੀ ਅਜੇ ਭਾਰਤ ਵਲੋਂ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ।ਫਿਲਹਾਲ ਇਸ ਵਿਚਾਲੇ ਟ੍ਰੇਨ ਵਿਚ ਫਸੇ ਯਾਤਰੀਆਂ ਨੂੰ ਭਾਰਤ ਲਿਆਉਣ ਲਈ ਸਰਕਾਰ ਨੇ ਵੱਡਾ ਕਦਮ ਚੁੱਕਦੇ ਹੋਏ ਕਰੂ ਦੇ ਇੰਜਣ ਨੂੰ ਭੇਜਿਆ ਹੈ। ਇਸ ਦੇ ਜ਼ਰੀਏ ਟ੍ਰੇਨ ਵਿਚ ਫਸੇ ਯਾਤਰੀਆਂ ਨੂੰ ਵਾਹਗਾ ਤੋਂ ਅਟਾਰੀ ਲਿਆਂਦਾ ਜਾਵੇਗਾ।

ਪਾਕਿਸਤਾਨ ਜਿਥੇ ਇਸ ਮਸਲੇ ਨੂੰ ਯੂ.ਐਨ. ਵਿਚ ਲਿਜਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਥੇ ਹੀ ਇਸ ਵਿਚਾਲੇ ਉਸ ਨੇ ਭਾਰਤ ਤੋਂ ਡਿਪਲੋਮੈਟਿਕ ਅਤੇ ਵਪਾਰਕ ਰਿਸ਼ਤੇ ਤੋੜ ਦਿੱਤੇ ਹਨ। ਇਸ ਦੇ ਨਾਲ ਹੀ ਅੱਜ ਪਾਕਿਸਤਾਨ ਨੇ ਉਥੋਂ ਚੱਲਣ ਵਾਲੀ ਸਮਝੌਤਾ ਐਕਸਪ੍ਰੈਸ ਨੂੰ ਵੀ ਰੱਦ ਕਰ ਦਿੱਤਾ ਹੈ। ਸਾਹਮਣੇ ਆ ਰਹੀ ਜਾਣਕਾਰੀ ਮੁਤਾਬਕ ਪਾਕਿਸਤਾਨ ਨੇ ਟ੍ਰੇਨ ਵਿਚ ਡਰਾਈਵਰ ਨੂੰ ਭੇਜਣ ਤੋਂ ਮਨਾਂ ਕਰ ਦਿੱਤਾ ਹੈ। ਇਸ ਨਾਲ ਭਾਰਤ ਅਤੇ ਪਾਕਿਸਤਾਨ ਵਿਚਾਲੇ ਹਾਲਾਤ ਫਿਰ ਖਰਾਬ ਹੋ ਸਕਦੇ ਹਨ।

ਭਾਰਤ ਵਲੋਂ ਕਸ਼ਮੀਰ ਤੋਂ ਵਿਸ਼ੇਸ਼ ਸੂਬੇ ਦਾ ਦਰਜਾ ਵਾਪਸ ਲੈਣ ਦੇ ਨਾਲ ਹੀ ਜੰਮੂ-ਕਸ਼ਮੀਰ ਅਤੇ ਲੱਦਾਖ ਨੂੰ ਕੇਂਦਰ ਸ਼ਾਸਤ ਸੂਬਾ ਬਣਾ ਦਿੱਤਾ ਹੈ। ਇਸ 'ਤੇ ਪਾਕਿਸਤਾਨ ਦੇ ਇਤਰਾਜ਼ ਤੋਂ ਬਾਅਦ ਭਾਰਤ ਨੇ ਇਸ ਨੂੰ ਆਪਣਾ ਅੰਦਰੂਨੀ ਮਸਲਾ ਕਰਾਰ ਦਿੱਤਾ ਸੀ। ਉਥੇ ਹੀ ਦੂਜੇ ਪਾਸੇ ਭਾਰਤ ਦੇ ਇਸ ਫੈਸਲੇ ਤੋਂ ਬਾਅਦ ਪਾਕਿਸਤਾਨ ਵਿਚ ਵੀ ਹਲਚਲ ਤੇਜ਼ ਹੋ ਗਈ ਹੈ। ਦੱਸ ਦਈਏ ਕਿ ਇਸੇ ਸਾਲ ਪੁਲਵਾਮਾ ਵਿਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਨੇ ਪਾਕਿਸਤਾਨ 'ਤੇ ਏਅਰ ਸਟ੍ਰਾਈਕ ਕੀਤੀ ਸੀ। ਇਸ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਾਲੇ ਜੰਗ ਵਰਗੇ ਹਾਲਾਤ ਬਣ ਗਏ ਸਨ। ਜਿਵੇਂ-ਤਿਵੇਂ ਦੋਹਾਂ ਵਿਚਾਲੇ ਰਿਸ਼ਤੇ ਪੱਟੜੀ 'ਤੇ ਆਉਂਦੇ ਲੱਗ ਰਹੇ ਸਨ। ਉਥੇ ਹੀ ਇਕ ਵਾਰ ਫਿਰ ਪਾਕਿਸਤਾਨ ਸਰਹੱਦ 'ਤੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।


author

Sunny Mehra

Content Editor

Related News