ਇਮਰਾਨ ਖਾਨ ਦੀ ਸਾਬਕਾ ਪਤਨੀ ਨੇ ਏਲਨ ਮਸਕ ਨੂੰ ਕੀਤੀ ਸ਼ਿਕਾਇਤ, ਕਿਹਾ-ਓਹੀ ਹੋਇਆ ਜਿਸ ਦਾ ਡਰ ਸੀ

05/20/2023 10:41:16 AM

ਲੰਡਨ (ਏਜੰਸੀ)- ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ. ਟੀ. ਆਈ.) ਦੇ ਮੁਖੀ ਇਮਰਾਨ ਖਾਨ ਦੀ ਸਾਬਕਾ ਪਤਨੀ ਜੇਮਿਮਾ ਗੋਲਡਸਮਿਥ ਨੇ ਟਵਿੱਟਰ ਦੇ ਅਹੁਦਾ ਛੱਡਣ ਵਾਲੇ ਸੀ. ਈ. ਓ. ਏਲਨ ਮਸਕ ਨੂੰ ਮਾਈਕ੍ਰੋ-ਬਲੌਗਿੰਗ ਸਾਈਟ ’ਤੇ ਆਪਣੇ ਪੁੱਤਰਾਂ ਦੇ ਨਾਂ ’ਤੇ ਫਰਜ਼ੀ ਖਾਤਿਆਂ ਦੀ ਸ਼ਿਕਾਇਤ ਕੀਤੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਹ ਖਾਤੇ ਪਾਕਿਸਤਾਨ ਵਿਚ ਸਿਆਸੀ ਏਜੰਡੇ ਤਹਿਤ ਬਣਾਏ ਗਏ ਸਨ। 

ਇਹ ਵੀ ਪੜ੍ਹੋ: ਅਮਰੀਕਾ ਲਈ ਘਰੋਂ ਤੁਰੇ 2 ਨੌਜਵਾਨ ਇੰਡੋਨੇਸ਼ੀਆ ’ਚ ਫਸੇ, ਭੁੱਖਣ ਭਾਣਿਆਂ ਦੀ ਕੀਤੀ ਗਈ ਕੁੱਟਮਾਰ

PunjabKesari

ਵੀਰਵਾਰ ਦੇਰ ਰਾਤ ਇਕ ਟਵੀਟ ਵਿਚ, 49 ਸਾਲਾ ਗੋਲਡਸਮਿਥ ਨੇ ਕਿਹਾ, ‘ਧੰਨਵਾਦ ਏਲਨ ਮਸਕ... ਮੇਰੇ ਬੱਚਿਆਂ ਦੇ ਨਾਂ ’ਤੇ ਫਰਜ਼ੀ ਖਾਤੇ ਪਾਕਿਸਤਾਨ ਵਿਚ ਸਿਆਸੀ ਏਜੰਡੇ ਲਈ ਧੋਖੇਬਾਜ਼ਾਂ ਦੁਆਰਾ ਬਣਾਏ ਗਏ ਹਨ। ਜਦੋਂ ਤੁਸੀਂ ਟਵਿਟਰ ਦੇ ਵੈਰੀਫਿਕੇਸ਼ਨ ਬਲੂ ਟਿਕ ਨੂੰ ਹਟਾ ਦਿੱਤਾ ਤਾਂ ਓਹੀ ਹੋਇਆ ਜਿਸ ਦਾ ਮੈਨੂੰ ਡਰ ਸੀ। ਮੇਰੇ ਬੱਚੇ ਸੋਸ਼ਲ ਮੀਡੀਆ ’ਤੇ ਨਹੀਂ ਹਨ ਅਤੇ ਉਨ੍ਹਾਂ ਦੀ ਕੋਈ ਯੋਜਨਾ ਵੀ ਨਹੀਂ ਹੈ।' ਗੋਲਡਸਮਿਥ ਅਤੇ ਖਾਨ ਦਾ ਵਿਆਹ ਮਈ 1995 ਵਿਚ ਹੋਇਆ ਸੀ, ਜੋ 9 ਸਾਲ ਬਾਅਦ ਜੂਨ 2004 ਵਿਚ ਟੁੱਟ ਗਿਆ ਸੀ। ਗੋਲਡਸਮਿਥ ਅਤੇ ਖਾਨ ਦੇ ਇਸ ਵਿਆਹ ਤੋਂ ਦੋ ਬੇਟੇ ਹਨ-ਸੁਲੇਮਾਨ ਈਸਾ, ਜਿਸਦਾ ਜਨਮ 1996 ਵਿਚ ਹੋਇਆ ਅਤੇ ਕਾਸਿਮ, ਜਿਸਦਾ ਜਨਮ 1999 ਵਿਚ ਹੋਇਆ।

ਇਹ ਵੀ ਪੜ੍ਹੋ: ਕੈਨੇਡਾ ’ਚ ਭਾਰਤੀ ਵਿਦਿਆਰਥਣਾਂ ਨੂੰ ਵੇਸਵਾਗਮਨੀ ’ਚ ਫਸਾ ਰਹੇ ਨੇ ਦਲਾਲ, ਇਕ ਕੁੜੀ ਤੋਂ ਕਮਾਉਂਦੇ ਹਨ 2 ਕਰੋੜ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


cherry

Content Editor

Related News