ਪਾਕਿ ਨੇ ਜਾਰੀ ਕੀਤਾ ਵਿਵਾਦਿਤ ਨਕਸ਼ਾ, ''ਕਸ਼ਮੀਰ, ਲੱਦਾਖ, ਜੂਨਾਗੜ੍ਹ'' ਨੂੰ ਦੱਸਿਆ ਆਪਣਾ ਹਿੱਸਾ

08/04/2020 9:25:14 PM

ਇਸਲਾਮਾਬਾਦ: ਪੰਜ ਅਗਸਤ ਨੂੰ ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਏ ਜਾਣ ਦਾ ਇਕ ਸਾਲ ਪੂਰਾ ਹੋ ਜਾਵੇਗਾ। ਇਸ ਮੌਕੇ ਪਾਕਿਸਤਾਨ ਵਿਚ ਇਸ ਦਾ ਵਿਰੋਧ ਕਰਨ ਦੀ ਤਿਆਰੀ ਚੱਲ ਰਹੀ ਹੈ। ਉਥੇ ਹੀ ਇਸ ਤੋਂ ਪਹਿਲਾਂ ਨੇਪਾਲ ਦੇ ਰਾਸਤੇ 'ਤੇ ਚੱਲਦੇ ਹੋਏ ਇਮਰਾਨ ਖਾਨ ਨੇ ਇਕ ਵੱਡਾ ਵਿਵਾਦ ਖੜ੍ਹਾ ਕਰਨ ਦੀ ਕੋਸ਼ਿਸ਼ ਕਰ ਦਿੱਤੀ ਹੈ। ਅਸਲ ਵਿਚ ਪਾਕਿਸਤਾਨ ਨੇ ਮੰਗਲਵਾਰ ਨੂੰ ਆਪਣਾ ਨਵਾਂ ਸਿਆਸੀ ਨਕਸ਼ਾ ਜਾਰੀ ਕੀਤਾ ਹੈ। ਇਸ ਨਕਸ਼ੇ ਵਿਚ ਪਾਕਿਸਤਾਨ ਨੇ ਭਾਰਤ ਦੇ ਕਈ ਇਲਾਕਿਆਂ ਨੂੰ ਆਪਣਾ ਦੱਸਿਆ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਮੰਗਲਵਾਰ ਨੂੰ ਇਕ ਬੈਠਕ ਵਿਚ ਇਸ ਨਵੇਂ ਨਕਸ਼ੇ ਨੂੰ ਪੇਸ਼ ਕੀਤਾ। ਇਸ ਵਿਚ ਜੰਮੂ-ਕਸ਼ਮੀਰ, ਲੱਦਾਖ ਦੇ ਸਿਆਚਿਨ ਤੇ ਗੁਜਰਾਤ ਦੇ ਜੂਨਾਗੜ੍ਹ ਨੂੰ ਆਪਣਾ ਦੱਸਿਆ ਹੈ।

ਇਮਰਾਨ ਖਾਨ ਨੇ ਕੈਬਨਿਟ ਦੀ ਬੈਠਕ ਤੋਂ ਬਾਅਦ ਦੇਸ਼ ਦਾ ਨਵਾਂ ਸਿਆਸੀ ਨਕਸ਼ਾ ਜਾਰੀ ਕੀਤਾ। ਇਸ ਨਕਸ਼ੇ ਵਿਚ ਸਿਆਚਿਨ ਨੂੰ ਪਾਕਿਸਤਾਨ ਦਾ ਹਿੱਸਾ ਦੱਸਿਆ ਗਿਆ ਹੈ। ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਇਹ ਐਲਾਨ ਕਰਦੇ ਹੋਏ ਦਾਅਵਾ ਕੀਤਾ ਹੈ ਕਿ ਭਾਰਤ ਨੇ ਇਥੇ ਗੈਰ-ਕਾਨੂੰਨੀ ਤਰੀਕੇ ਨਾਲ ਨਿਰਮਾਣ ਕਰਵਾਇਆ ਹੈ। ਇਹੀ ਨਹੀਂ, ਇਹ ਮੰਨਦੇ ਹੋਏ ਕਿ ਸਰ ਕ੍ਰੀਕ ਵਿਚ ਭਾਰਤ ਦੇ ਨਾਲ ਉਸ ਦਾ ਵਿਵਾਦ ਹੈ, ਪਾਕਿਸਤਾਨ ਨੇ ਸਾਫ ਕਹਿ ਦਿੱਤਾ ਕਿ ਉਸ ਨੇ ਇਸ ਇਲਾਕੇ ਨੂੰ ਆਪਣੇ ਨਕਸ਼ੇ ਵਿਚ ਸ਼ਾਮਲ ਕਰ ਲਿਆ ਹੈ।

ਜੂਨਾਗੜ੍ਹ 'ਤੇ ਵੀ ਕੀਤਾ ਦਾਅਵਾ
ਜੰਮੂ-ਕਸ਼ਮੀਰ ਤੇ ਲੱਦਾਖ ਵਿਚ ਪਾਕਿਸਤਾਨ ਪਹਿਲਾਂ ਵੀ ਦਾਅਵਾ ਕਰਦਾ ਰਿਹਾ ਹੈ। ਖਾਸ ਗੱਲ ਇਹ ਹੈ ਕਿ ਇਸ ਵਾਰ ਉਸ ਨੇ ਗੁਜਰਾਤ ਦੇ ਜੂਨਾਗੜ੍ਹ ਨੂੰ ਵੀ ਆਪਣੇ ਹਿੱਸੇ ਵਿਚ ਸ਼ਾਮਲ ਕਰ ਲਿਆ ਹੈ। ਪਾਕਿਸਤਾਨ ਨੇ ਨਵੇਂ ਨਕਸ਼ੇ ਵਿਚ ਜਿਥੇ ਭਾਰਤੀ ਖੇਤਰਾਂ 'ਤੇ ਆਪਣਾ ਦਾਅਵਾ ਕੀਤਾ ਹੈ, ਉਥੇ ਜਿਨ੍ਹਾਂ ਹਿੱਸਿਆਂ ਨੂੰ ਲੈ ਕੇ ਚੀਨ ਤੇ ਭਾਰਤ ਦੇ ਵਿਚਾਲੇ ਵਿਵਾਦ ਚੱਲ ਰਿਹਾ ਹੈ, ਉਨ੍ਹਾਂ ਨੂੰ 'ਅਨਡਿਫਾਈਂਡ ਫਰੰਟੀਅਰ' ਕਰਾਰ ਦਿੱਤਾ ਹੈ। ਰਿਪੋਰਟਸ ਮੁਤਾਬਕ ਹੁਣ ਪਾਕਿਸਤਾਨ ਇਹ ਨਕਸ਼ਾ ਸੰਯੁਕਤ ਰਾਸ਼ਟਰ ਦੇ ਸਾਹਮਣੇ ਪੇਸ਼ ਕਰਨ ਦੀ ਤਿਆਰੀ ਵਿਚ ਹੈ। ਗੌਰ ਕਰਨ ਵਾਲੀ ਗੱਲ ਹੈ ਕਿ ਇਕ ਦਿਨ ਪਹਿਲਾਂ ਹੀ ਕੰਟਰੋਲ ਲਾਈਨ 'ਤੇ ਸ਼ਾਹ ਤੇ ਦੇਸ਼ ਦੇ ਰੱਖਿਆ ਮੰਤਰੀ ਪਹੁੰਚੇ ਸਨ ਤੇ ਉਨ੍ਹਾਂ ਨੇ ਕਿਹਾ ਸੀ ਕਿ ਕਸ਼ਮੀਰ ਦੇ ਲੋਕਾਂ ਨੂੰ ਆਜ਼ਾਦੀ ਦਾ ਹੱਕ ਦੇਣ ਦੇ ਸਮਰਥਨ ਵਿਚ ਹਨ। ਇਸ ਤੋਂ ਇਕ ਦਿਨ ਬਾਅਦ ਹੀ ਸਕਕਾਰ ਨੇ ਖੁਦ ਹੀ ਪੂਰੇ-ਦੇ-ਪੂਰੇ ਕਸ਼ਮੀਰ 'ਤੇ ਆਪਣਾ ਦਾਅਵਾ ਕਰ ਦਿੱਤਾ ਹੈ।

ਨੇਪਾਲ ਦੇ ਨਕਸ਼ੇ-ਕਦਮ 'ਤੇ ਚੀਨ
ਜ਼ਿਕਰਯੋਗ ਹੈ ਕਿ ਭਾਰਤ ਦੇ ਨਾਲ ਸਰਹੱਦੀ ਵਿਵਾਦ ਤੋਂ ਬਾਅਦ ਨੇਪਾਲ ਨੇ ਵੀ ਅਜਿਹੀ ਹੀ ਕੀਤਾ ਸੀ। ਲਿਪੁਲੇਖ, ਕਾਲਾਪਾਣੀ ਤੇ ਲਿੰਪਿਆਧੁਰਾ ਨੂੰ ਆਪਣਾ ਦੱਸਦੇ ਹੋਏ ਨੇਪਾਲ ਸਰਕਾਰ ਨੇ ਆਪਣੇ ਦੇਸ਼ ਦਾ ਨਵਾਂ ਨਕਸ਼ਾ ਜਾਰੀ ਕਰ ਦਿੱਤਾ। ਇਸ ਤੋਂ ਬਾਅਦ ਇਸ ਨਕਸ਼ੇ ਨੂੰ ਸੰਸਦ ਵਿਚ ਪਾਸ ਕਰਾ ਲਿਆ। ਖਾਸ ਗੱਲ ਇਹ ਹੈ ਕਿ ਹਾਲ ਹੀ ਵਿਚ ਨੇਪਾਲ ਦੇ ਵਿਦੇਸ਼ ਮੰਤਰੀ ਪ੍ਰਦੀਪ ਗਯਾਵਲੀ ਨੇ ਕਿਹਾ ਕਿ ਦੇਸ਼ ਦਾ ਚੀਨ ਦੇ ਨਾਲ ਕੋਈ ਸਰਹੱਦੀ ਵਿਵਾਦ ਨਹੀਂ ਹੈ, ਭਾਰਤ ਦੇ ਨਾਲ ਹੈ।


Baljit Singh

Content Editor

Related News