ਇਮਰਾਨ ਖਾਨ ਨੇ ਮੋਦੀ ਦਾ ਕੀਤਾ ਗੁਣਗਾਨ
Monday, Dec 04, 2017 - 09:10 AM (IST)

ਇਸਲਾਮਾਬਾਦ,(ਬਿਊਰੋ)— ਪਾਕਿਸਤਾਨ ਸਰਕਾਰ ਜਿਥੇ ਆਪਣੇ ਨਾਪਾਕ ਕਾਰਨਾਮਿਆਂ ਲਈ ਪੂਰੀ ਦੁਨੀਆ 'ਚ ਬਦਨਾਮ ਹੈ, ਉਥੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮਿੱਤਰ ਦੇਸ਼ਾਂ ਦੇ ਦਿਲ 'ਤੇ ਹੀ ਨਹੀਂ ਸਗੋਂ ਆਪਣੇ ਦੁਸ਼ਮਣ ਦੇਸ਼ ਦੇ ਲੋਕਾਂ ਦੇ ਦਿਲਾਂ 'ਤੇ ਵੀ ਰਾਜ ਕਰ ਰਹੇ ਹਨ।
ਸੋਸ਼ਲ ਮੀਡੀਆ 'ਤੇ ਪਾਕਿਸਤਾਨ ਦਾ ਇਕ ਅਜਿਹਾ ਹੀ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ 'ਚ ਪਾਕਿਸਤਾਨ ਦੇ ਸਾਬਕਾ ਕ੍ਰਿਕਟ ਖਿਡਾਰੀ ਅਤੇ ਸਿਆਸਤਦਾਨ ਇਮਰਾਨ ਖਾਨ ਇਕ ਰੈਲੀ 'ਚ ਆਪਣੀ ਸਰਕਾਰ ਨੂੰ ਕੋਸਦੇ ਅਤੇ ਮੋਦੀ ਦਾ ਜ਼ੋਰ-ਸ਼ੋਰ ਨਾਲ ਗੁਣਗਾਨ ਕਰਦੇ ਨਜ਼ਰ ਆ ਰਹੇ ਹਨ।
ਵੀਡੀਓ 'ਚ ਵਿਰੋਧੀ ਧਿਰ ਦੇ ਨੇਤਾ ਇਮਰਾਨ ਖਾਨ ਨੇ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਪਾਕਿ ਸਰਕਾਰ ਨੂੰ ਲੰਬੇ ਹੱਥੀਂ ਲੈਦਿਆਂ ਕਿਹਾ ਕਿ ਜੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਨੂੰ ਬਚਾਉਣ ਲਈ ਸਵਿਸ ਬੈਂਕਾਂ 'ਚ ਕਾਲਾ ਧਨ ਰੱਖਣ ਵਾਲੇ ਭਾਰਤੀਆਂ ਦੀ ਸੂਚੀ ਜਾਰੀ ਕਰ ਸਕਦੇ ਹਨ ਤਾਂ ਪਾਕਿ ਦੇ ਨੇਤਾ ਇੰਝ ਕਿਉਂ ਨਹੀਂ ਕਰਦੇ? ਉਨ੍ਹਾਂ ਪਾਕਿ ਸਰਕਾਰ ਨੂੰ ਮੋਦੀ ਕੋਲੋਂ ਪ੍ਰੇਰਣਾ ਲੈ ਕੇ ਦੇਸ਼ ਹਿੱਤਾਂ 'ਚ ਕੰਮ ਕਰਨ ਦੀ ਸਲਾਹ ਦਿੱਤੀ।