ਇਮਰਾਨ ਦੀ ਪਾਰਟੀ ਨੂੰ ਮਿਲੀ 28 ਆਜ਼ਾਦ ਉਮੀਦਵਾਰਾਂ ਦੀ ਹਮਾਇਤ

08/10/2018 3:49:08 PM

ਕਰਾਚੀ (ਏਜੰਸੀ)- ਪਾਕਿਸਤਾਨ ਦੇ ਕਪਤਾਨ ਬਣਨ ਜਾ ਰਹੇ ਇਮਰਾਨ ਖਾਨ ਦੀ ਪਾਰਟੀ ਲਈ ਚੰਗੀ ਖਬਰ ਹੈ। ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਦੇ ਚੁਣੇ ਗਏ 28 ਆਜ਼ਾਦ ਉਮੀਦਵਾਰਾਂ ਨੇ ਚੋਣ ਕਮਿਸ਼ਨ ਨੂੰ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ.ਟੀ.ਆਈ.) ਨਾਲ ਗਠਜੋੜ ਕਰਨ ਦੀ ਜਾਣਕਾਰੀ ਦਿੱਤੀ ਹੈ, ਜਿਸ ਨਾਲ ਹੁਣ ਇਮਰਾਨ ਖਾਨ ਦੀ ਪਾਰਟੀ ਦੀਆਂ ਔਰਤਾਂ ਅਤੇ ਘੱਟ ਗਿਣਤੀਆਂ ਲਈ ਰਾਖਵੀਆਂ ਸੀਟਾਂ ਵਿਚ ਜ਼ਿਆਦਾ ਸੀਟਾਂ 'ਤੇ ਦਾਅਵਾ ਕੀਤਾ ਜਾ ਸਕੇਗਾ।

ਚੋਣ ਕਮਿਸ਼ਨ ਨੇ ਪਹਿਲਾਂ ਹੀ ਆਖਿਆ ਸੀ ਕਿ ਆਜ਼ਾਦ ਤੌਰ 'ਤੇ ਚੁਣੇ ਉਮੀਦਵਾਰ 9 ਅਗਸਤ ਤੱਕ ਆਪਣੀ ਪਸੰਦ ਦੀ ਪਾਰਟੀ ਵਿਚ ਸ਼ਾਮਲ ਹੋ ਸਕਦੇ ਹਨ ਜਾਂ ਆਜ਼ਾਦ ਬਣੇ ਰਹਿਣ ਦਾ ਬਦਲ ਚੁਣ ਸਕਦੇ ਹਨ। ਰਾਜਨੀਤਕ ਪਾਰਟੀਆਂ ਨੂੰ ਔਰਤਾਂ ਅਤੇ ਘੱਟ ਗਿਣਤੀਆਂ ਲਈ ਰਾਖਵੀਆਂ 60 ਸੀਟਾਂ ਵਿਚੋਂ ਸੀਟਾਂ ਲਈ ਚੋਣਵੇਂ ਮੈਂਬਰਾਂ ਦੀ ਗਿਣਤੀ ਦੇ ਆਧਾਰ 'ਤੇ ਵੰਡੀਆਂ ਜਾਣਗੀਆਂ।

ਸਥਾਨਕ ਐਕਸਪ੍ਰੈਸ ਨਿਊਜ਼ ਮੁਤਾਬਕ ਕਿਉਂਕਿ ਚੋਣ ਕਮਿਸ਼ਨ ਨੇ 849 ਚੋਣ ਖੇਤਰਾਂ ਵਿਚੋਂ 815 ਵਿਚ ਆਮ ਲੋਕਾਂ ਅਤੇ ਜੇਤੂਆਂ ਨੂੰ ਅਧਿਕਾਰਤ ਤੌਰ 'ਤੇ ਨੋਟੀਫਿਕੇਸ਼ਨ ਦਿੱਤੀ ਹੈ ਹੁਣ ਪਾਰਟੀਆਂ ਨਾਲ ਜੁੜਣ ਦੀ ਕਾਰਵਾਈ ਸ਼ੁਰੂ ਹੋਈ ਹੈ। 28 ਆਜ਼ਾਦ ਉਮੀਦਵਾਰਾਂ ਦੇ ਜੁੜਣ ਨਾਲ ਖਾਨ ਦੀ ਪਾਰਟੀ ਦੇ ਸੰਸਦ ਮੈਂਬਰਾਂ ਦੀ ਗਿਣਤੀ ਵਧ ਕੇ 144 ਹੋ ਗਈ ਹੈ। ਖਾਨ ਅਗਲੇ ਹਫਤੇ ਪਾਕਿਸਤਾਨ ਦੇ ਨਵੇਂ ਪ੍ਰਧਾਨ ਮੰਤਰੀ ਬਣਨ ਵਾਲੇ ਹਨ।
 


Related News