UAE ਜਾਣ ਵਾਲੇ ਯਾਤਰੀਆਂ ਲਈ ਅਹਿਮ ਖ਼ਬਰ, ਜਾਰੀ ਹੋਏ ਨਵੇਂ ਦਿਸ਼ਾ ਨਿਰਦੇਸ਼

Thursday, Aug 19, 2021 - 05:25 PM (IST)

ਆਬੂਧਾਬੀ : ਸੰਯੁਕਤ ਅਰਬ ਅਮੀਰਾਤ ਜਾਣ ਵਾਲੇ ਭਾਰਤੀ ਯਾਤਰੀਆਂ ਲਈ ਏਅਰ ਇੰਡੀਆ ਨੇ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ ਹੈ। ਏਅਰ ਇੰਡੀਆ ਨੇ ਆਪਣੇ ਅਧਿਕਾਰਤ ਟਵਿਟਰ ਅਕਾਊਂਟ ’ਤੇ ਇਕ ਪੋਸਟ ਸਾਂਝੀ ਕਰਦੇ ਹੋਏ ਦੱਸਿਆ ਕਿ ਜੋ ਭਾਰਤੀ ਨਾਗਰਿਕ ਸੰਯੁਕਤ ਅਰਬ ਅਮੀਰਾਤ ਜਾਣ ਦੀ ਯੋਜਨਾ ਬਣਾ ਰਹੇ ਹਨ, ਉਨ੍ਹਾਂ ਨੂੰ ਪੀ.ਸੀ.ਆਰ. ਟੈਸਟ ਕਰਾਉਣ ਲਈ ਹੁਣ ਉਡਾਣ ਤੋਂ ਨਿਰਧਾਰਿਤ ਸਮੇਂ ਤੋਂ 6 ਘੰਟੇ ਪਹਿਲਾਂ ਹਵਾਈਅੱਡੇ ’ਤੇ ਪਹੁੰਚਣਾ ਪਏਗਾ। ਨਵੇਂ ਨਿਯਮ ਮੰਗਲਵਾਰ ਤੋਂ ਲਾਗੂ ਹੋ ਚੁੱਕੇ ਹਨ। ਦੱਸ ਦੇਈਏ ਕਿ 5 ਅਗਸਤ ਤੋਂ ਯੂ.ਏ.ਈ. ਨੇ ਕੁੱਝ ਸ਼੍ਰੇਣੀਆਂ ਦੇ ਯਾਤਰੀਆਂ ਨੂੰ ਭਾਰਤ ਤੋਂ ਯਾਤਰਾ ਕਰਨ ਦੀ ਇਜਾਜ਼ਤ ਦਿੱਤੀ ਹੈ। 

ਇਹ ਵੀ ਪੜ੍ਹੋ: ਨੋਟਾਂ ਨਾਲ ਭਰੇ ਹੈਲੀਕਾਪਟਰ ’ਚ ਭੱਜੇ ਅਸ਼ਰਫ ਗਨੀ ਨੇ ਦਿੱਤੀ ਸਫ਼ਾਈ, ਕਿਹਾ-ਪਾਉਣ ਨੂੰ ਬਚੇ ਸਿਰਫ਼ ਇਕ ਜੋੜੀ ਕੱਪੜੇ

PunjabKesari

ਭਾਰਤ ਅਤੇ ਸੰਯੁਕਤ ਅਰਬ ਅਮੀਰਾਤ ਵਿਚਾਲੇ ਉਡਾਣਾਂ ਦੀ ਸ਼ੁਰੂਆਤ ਹੋਣ ਦੇ ਬਾਅਦ ਤੋਂ ਯਾਤਰੀਆਂ ਦੀ ਸੰਖਿਆ ਲਗਾਤਾਰ ਵੱਧਦੀ ਜਾ ਰਹੀ ਹੈ। ਇਕ ਪਾਸੇ ਭਾਰਤ ਵਿਚ ਫਸੇ ਯੂ.ਏ.ਈ. ਨਿਵਾਸੀ ਅਤੇ ਕਾਮੇ ਆਪਣੇ ਘਰਾਂ ਅਤੇ ਕੰਮ ’ਤੇ ਪਰਤਣਾ ਚਾਹੁੰਦੇ ਹਨ ਤਾਂ ਉਥੇ ਹੀ ਲੰਬੇ ਸਮੇਂ ਤੋਂ ਯੂ.ਏ.ਈ. ਵਿਚ ਰਹਿ ਰਹੇ ਭਾਰਤੀ ਪਹਿਲੀ ਉਡਾਣ ਰਾਹੀਂ ਆਪਣੇ ਘਰ ਆਉਣਾ ਚਾਹੁੰਦੇ ਹਨ। ਇਨ੍ਹਾਂ ਵਿਚ ਵੱਡੀ ਗਿਣਤੀ ਉਨ੍ਹਾਂ ਪ੍ਰਵਾਸੀਆਂ ਦੀ ਵੀ ਹੈ, ਜੋ ਗਰਮੀ ਦੀਆਂ ਛੁੱਟੀਆਂ ਭਾਰਤ ਮਨਾਉਣਾ ਚਾਹੁੰਦੇ ਸਨ। 

ਇਹ ਵੀ ਪੜ੍ਹੋ: ਅਫ਼ਗਾਨਿਸਤਾਨ ਛੱਡ ਕੇ ਭੱਜੇ ਅਸ਼ਰਫ ਗਨੀ ਦੀ ਸਿਹਤ ਵਿਗੜੀ,UAE ਦੇ ਹਸਪਤਾਲ ’ਚ ਹਨ ਦਾਖ਼ਲ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News