ਕੋਵਿਡ-19 : ਰੂਸੀ ਐਂਟੀਬਾਡੀ ਜਾਂਚ ਨਾਲ ਤੈਅ ਕਰ ਰਹੇ ਹਨ ਪ੍ਰਤੀਰੋਧਕ ਸਮਰੱਥਾ
Saturday, Oct 02, 2021 - 10:21 PM (IST)
ਮਾਸਕੋ-ਜਦ ਰੂਸੀ ਨਾਗਰਿਕ ਰਾਤ ਦੇ ਖਾਣੇ ਜਾਂ ਸੈਲੂਨ 'ਚ ਕੋਰੋਨਾ ਵਾਇਰਸ ਦੇ ਬਾਰੇ 'ਚ ਗੱਲ ਕਰਦੇ ਹਨ ਤਾਂ ਅਕਸਰ 'ਐਂਤੀਤੇਲ' ਦਾ ਜ਼ਿਕਰ ਕਰਦੇ ਹਨ। ਰੂਸੀ ਭਾਸ਼ਾ 'ਚ ਐਂਟੀਬਾਡੀ ਨੂੰ 'ਐਂਤੀਤੇਲਾ' ਕਹਿੰਦੇ ਹਨ ਅਤੇ ਇਹ ਸਰੀਰ 'ਚ ਇਨਫੈਕਸ਼ਨ ਨਾਲ ਲੜਨ ਲਈ ਪੈਦਾ ਹੋਣ ਵਾਲੀ ਪ੍ਰੋਟੀਨ ਹੈ। ਇਥੇ ਤੱਕ ਕਿ ਰਾਸ਼ਟਰਪਤੀ ਵਲਦੀਮਿਰ ਪੁਤਿਨ ਨੇ ਵੀ ਇਸ ਦਾ ਜ਼ਿਕਰ ਤੁਰਕੀ ਦੇ ਆਪਣੇ ਹਮਰੁਤਬਾ ਰਜਬ ਤਾਇਪੈ ਐਰਦੋਆਨ ਨਾਲ ਗੱਲਬਾਤ 'ਚ ਕੀਤਾ ਸੀ ਅਤੇ ਦੱਸਿਆ ਸੀ ਕਿ ਕਿਵੇਂ ਉਸ ਦੇ ਕੋਲ ਮੌਜੂਦ ਕਈ ਲੋਕਾਂ ਦੇ ਇਨਫੈਕਟਿਡ ਹੋਣ ਦੇ ਬਾਵਜੂਦ ਕੋਰੋਨਾ ਵਾਇਰਸ ਉਨ੍ਹਾਂ ਨੂੰ ਛੂਹ ਨਹੀਂ ਸਕਿਆ।
ਇਹ ਵੀ ਪੜ੍ਹੋ : ਪਾਕਿਸਤਾਨ ਦੇ ਮਸ਼ਹੂਰ ਕਾਮੇਡੀਅਨ ਉਮਰ ਸ਼ਰੀਫ ਦਾ ਹੋਇਆ ਦਿਹਾਂਤ
ਹਾਲਾਂਕਿ,ਪੱਛਮੀ ਸਿਹਤ ਮਾਹਿਰ ਕਹਿੰਦੇ ਹਨ ਕਿ ਐਂਟੀਬਾਡੀ ਜਾਂਚ, ਜੋ ਰੂਸ 'ਚ ਬਹੁਤ ਮਸ਼ਹੂਰ ਹੈ, ਕੋਵਿਡ-19 ਇਨਫੈਕਸ਼ਨ ਦਾ ਪਤਾ ਲਾਉਣ ਜਾਂ ਪ੍ਰਤੀਰੋਧਕ ਸਮਰੱਥਾ ਜਾਂਚਣ ਲਈ ਭਰੋਸੇਮੰਦ ਨਹੀਂ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਐਂਟੀਬਾਡੀ ਜਾਂਚ ਨਾਲ ਸਿਰਫ ਪਹਿਲਾਂ ਹੋਈ ਇਨਫੈਕਸ਼ਨ ਦੀ ਪੁਸ਼ਟੀ ਕੀਤੀ ਜਾ ਸਕਦੀ ਹੈ। ਵਿਗਿਆਨੀਆਂ ਦਾ ਕਹਿਣਾ ਹੈ ਕਿ ਇਹ ਹੁਣ ਤੱਕ ਤੈਅ ਨਹੀਂ ਹੈ ਕਿ ਐਂਟੀਬਾਡੀ ਦਾ ਕੀ ਪੱਧਰ ਹੋਣਾ ਚਾਹੀਦਾ ਜੋ ਸੰਕੇਤ ਦੇ ਸਕੇ ਕਿ ਵਿਅਕਤੀ ਵਾਇਰਸ ਨਾਲ ਸੁਰੱਖਿਅਤ ਹੈ ਅਤੇ ਨਾ ਹੀ ਇਹ ਪਤਾ ਚੱਲਿਆ ਹੈ ਕਿ ਕਦੋਂ ਤੱਕ ਇਹ ਸੁਰੱਖਿਆ ਪ੍ਰਦਾਨ ਕਰਦੇ ਹਨ।
ਇਹ ਵੀ ਪੜ੍ਹੋ : ਪਾਕਿਸਤਾਨ 'ਚ ਸੜਕ ਹਾਦਸੇ 'ਚ ਸੱਤ ਦੀ ਮੌਤ
ਅਮਰੀਕੀ ਰੋਗ ਕੰਟਰੋਲ ਅਤੇ ਰੋਕਥਾਮ ਕੇਂਦਰ ਨੇ ਕਿਹਾ ਕਿ ਅਜਿਹੀ ਜਾਂਚ ਦਾ ਇਸਤੇਮਾਲ ਕੋਵਿਡ-19 ਇਨਫੈਕਸ਼ਨ ਦਾ ਪਤਾ ਲਾਉਣ 'ਚ ਨਹੀਂ ਕੀਤਾ ਜਾਣਾ ਚਾਹੀਦਾ ਕਿਉਂਕਿ ਸਰੀਰ 'ਚ ਇਨਫੈਕਸ਼ਨ ਤੋਂ ਬਾਅਦ ਐਂਟੀਬਾਡੀ ਬਣਨ 'ਚ ਇਕ ਤੋਂ ਤਿੰਨ ਹਫਤੇ ਦਾ ਸਮਾਂ ਲੱਗ ਸਕਦਾ ਹੈ। ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਇਨਫੈਕਸ਼ਨ ਦਾ ਪਤਾ ਲਾਉਣ ਲਈ ਵਾਇਰਸ ਦੀ ਜੈਨੇਟਿਕ ਸਮਗਰੀ ਦੀ ਜਾਂਚ ਪੀ.ਸੀ.ਆਰ. ਜਾਂਚ ਕਹਾਉਂਦੀ ਹੈ ਜਾਂ ਵਾਇਰਸ ਦੇ ਪ੍ਰੋਟੀਨ ਨਾਲ ਉਨ੍ਹਾਂ ਦੀ ਮੌਜੂਦਗੀ ਦਾ ਪਤਾ ਲਾਉਣ ਲਈ ਐਂਟੀਜਨ ਜਾਂਚ ਕੀਤੀ ਜਾਂਦੀ ਹੈ। ਉਥੇ, ਰੂਸ 'ਚ ਐਂਟੀਬਾਡੀ ਜਾਂਚ ਕਰਵਾ ਕੇ ਨਤੀਜੇ ਸਾਂਝਾ ਕਰਨਾ ਆਮ ਹੈ। ਇਥੇ ਐਂਟੀਬਾਡੀ ਜਾਂਚ ਸਸਤੀ ਹੈ ਅਤੇ ਦੇਸ਼ ਭਰ 'ਚ ਫੈਲੀਆਂ ਨਿੱਜੀ ਲੈਬੋਰਟਰੀਆਂ 'ਚ ਇਹ ਉਪਲੱਬਧ ਹੈ। ਮੰਨਿਆ ਜਾ ਰਿਹਾ ਹੈ ਕਿ ਦੇਸ਼ 'ਚ ਕੋਵਿਡ-19 ਨਾਲ ਹੋਣ ਵਾਲੀਆਂ ਰੋਜ਼ਾਨਾਂ ਮੌਤਾਂ ਅਤੇ ਇਨਫੈਕਸ਼ਨ ਦੇ ਮਾਮਲਿਆਂ 'ਚ ਵਾਧਾ ਦੇ ਬਾਵਜੂਦ ਟੀਕਾਕਰਨ ਦਰ ਘੱਟ ਹੋਣ ਦੀ ਇਹ ਵੱਡਾ ਕਾਰਨ ਹੈ।
ਇਹ ਵੀ ਪੜ੍ਹੋ : ਰਣਦੀਪ ਸੁਰਜੇਵਾਲਾ ਦੇ ਬਿਆਨ 'ਤੇ ਕੈਪਟਨ ਦਾ ਮੋੜਵਾਂ ਜਵਾਬ, ਕਿਹਾ-ਝੂਠ ਬੋਲ ਰਹੇ ਹਨ ਸੁਰਜੇਵਾਲਾ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ