ਟਰੰਪ ਨੇ ਇਮੀਗ੍ਰੇਸ਼ਨ ਪ੍ਰਕਿਰਿਆ ਦਾ ਕਾਨੂੰਨੀ ਹੱਲ ਕੱਢਣ ਲਈ ਕਿਹਾ

Friday, Jun 22, 2018 - 11:17 AM (IST)

ਵਾਸ਼ਿੰਗਟਨ (ਭਾਸ਼ਾ)— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵਿਵਾਦਮਈ ਇਮੀਗ੍ਰੇਸ਼ਨ ਨੀਤੀ ਕੱਲ ਵਾਪਸ ਲੈ ਲਈ। ਇਸ ਮਗਰੋਂ ਅੱਜ ਭਾਵ ਸ਼ੁੱਕਰਵਾਰ ਨੂੰ ਟਰੰਪ ਨੇ ਆਪਣੇ ਪ੍ਰਸ਼ਾਸਨ ਨੂੰ ਇਮੀਗ੍ਰੇਸ਼ਨ ਪ੍ਰਕਿਰਿਆ ਦੌਰਾਨ ਗੈਰ ਕਾਨੂੰਨੀ ਪ੍ਰਵਾਸੀ ਪਰਿਵਾਰਾਂ ਨੂੰ ਇਕੱਠੇ ਰੱਖਣ ਦੇ ਨਿਰਦੇਸ਼ ਦਿੱਤੇ ਹਨ। ਟਰੰਪ ਨੇ ਵ੍ਹਾਈਟ ਹਾਊਸ ਵਿਚ ਕੈਬਨਿਟ ਦੀ ਬੈਠਕ ਦੌਰਾਨ ਕਿਹਾ,''ਮੈਂ ਹੈਲਥ ਐਂਡ ਹਿਊਮਨ ਸਰਵਿਸ (ਐੱਚ.ਐੱਚ.ਐੱਸ.), ਡਿਪਾਰਟਮੈਂਟ ਆਫ ਹੋਮਲੈਂਡ ਸਿਕਓਰਿਟੀ (ਡੀ.ਐੱਚ.ਐੱਸ.) ਅਤੇ ਡਿਪਾਰਟਮੈਂਟ ਆਫ ਜਸਟਿਸ (ਡੀ.ਓ.ਜੀ.) ਨੂੰ ਇਮੀਗ੍ਰੇਸ਼ਨ ਪ੍ਰਕਿਰਿਆ ਦੌਰਾਨ ਗੈਰ ਕਾਨੂੰਨੀ ਪ੍ਰਵਾਸੀ ਪਰਿਵਾਰਾਂ ਨੂੰ ਇਕੱਠੇ ਰੱਖਣ ਅਤੇ ਪਹਿਲਾਂ ਵੱਖ ਕੀਤੇ ਗਏ ਪਰਿਵਾਰਾਂ ਨੂੰ ਮਿਲਾਉਣ ਲਈ ਮਿਲ ਕੇ ਕੰਮ ਕਰਨ ਦੇ ਨਿਰਦੇਸ਼ ਦੇ ਰਿਹਾ ਹਾਂ।'' 
ਉਨ੍ਹਾਂ ਨੇ ਕਿਹਾ ਕਿ ''ਫੜਨ ਅਤੇ ਛੱਡਣ ਦੀ ਪ੍ਰਕਿਰਿਆ ਦੀਆਂ ਕਮੀਆਂ'' ਦਾ ਹੁਣ ਅਸਲੀ ਹੱਲ ਕਾਂਗਰਸ ਨੇ ਕੱਢਣਾ ਹੈ। ਜਿਸ ਨੇ ਬੱਚਿਆਂ ਦੀ ਤਸਕਰੀ ਨੂੰ ਵਧਾਵਾ ਦਿੱਤਾ ਹੈ। ਟਰੰਪ ਨੇ ਕਿਹਾ,''ਉਨ੍ਹਾਂ ਨੂੰ ਬੱਚਿਆਂ ਦੀ ਪਰਵਾਹ ਨਹੀਂ ਹੈ ਉਹ ਸਿਰਫ ਮੁਸ਼ਕਲ ਖੜ੍ਹੀ ਕਰਦੇ ਹਨ। ਸਾਨੂੰ ਇਮੀਗ੍ਰੇਸ਼ਨ ਬਿੱਲ ਬਨਾਉਣ ਵਿਚ ਸਮਰੱਥ ਹੋਣਾ ਚਾਹੀਦਾ ਹੈ ਜੋ ਅਸਲ ਵਿਚ ਇਸ ਸਮੱਸਿਆ ਦਾ ਹੱਲ ਕਰ ਸਕੇ। ਇਹ ਉਸ ਦਾ ਸਿਰਫ ਇਕ ਪਹਿਲੂ ਭਰ ਹੈ। ਇਹ ਜ਼ਿਆਦਾ ਖਾਸ ਨਹੀਂ ਹੈ।'' ਰਾਸ਼ਟਰਪਤੀ ਨੇ ਡੈਮੋਕ੍ਰੇਟਿਕ ਸੰਸਦ ਮੈਂਬਰਾਂ ਨੂੰ ਇਮੀਗ੍ਰੇਸ਼ਨ ਪ੍ਰਕਿਰਿਆ ਦਾ ਕਾਨੂੰਨੀ ਹੱਲ ਪੇਸ਼ ਕਰਨ ਲਈ ਕਿਹਾ ਹੈ।


Related News