ਲੰਮੀ ਉਮਰ ਚਾਹੁੰਦੇ ਹੋ ਤਾਂ ਬੈਠੋ ਘੱਟ, ਚੱਲੋ-ਫਿਰੋ ਜ਼ਿਆਦਾ

09/09/2019 9:34:54 AM

ਲੰਡਨ(ਬਿਊਰੋ)– ਇਕ ਰਿਚਰਚ ’ਚ ਸਾਹਮਣੇ ਆਇਆ ਹੈ ਕਿ ਇਕ ਦਿਨ ’ਚ ਸਾਢੇ 9 ਘੰਟੇ ਤੋਂ ਵੱਧ ਬੈਠੇ ਰਹਿਣਾ ਤੁਹਾਡੇ ਲਈ ਮੌਤ ਦੇ ਖਤਰੇ ਨੂੰ ਵਧਾਉਂਦਾ ਹੈ। ਅਜਿਹੇ ’ਚ ਜ਼ਰੂਰੀ ਨਹੀਂ ਕਿ ਤੁਸੀਂ ਜਿਮ ਜਾਓ ਸਿਰਫ ਐਕਟਿਵ ਰਹਿਣ ਨਾਲ ਵੀ ਮੌਤ ਦਾ ਖਤਰਾ ਘੱਟ ਹੁੰਦਾ ਹੈ। ਬ੍ਰਿਟਿਸ਼ ਮੈਡੀਕਲ ਜਨਰਲ ’ਚ ਛਪੀ ਇਕ ਨਵੀਂ ਸਟੱਡੀ ਮੁਤਾਬਕ ਇਕ ਦਿਨ ’ਚ ਸਾਢੇ 9 ਘੰਟੇ ਤੋਂ ਵੱਧ ਬੈਠਣਾ ਮੌਤ ਦੇ ਖਤਰੇ ਨੂੰ ਵਧਾਉਣਾ ਹੈ।
ਫਿਜ਼ੀਕਲ ਐਕਟੀਵਿਟੀ ਨੂੰ ਲੰਮੀ ਉਮਰ ਨਾਲ ਜੋੜ ਕੇ ਪਹਿਲਾਂ ਵੀ ਕਈ ਵਾਰ ਦੇਖਿਆ ਗਿਆ ਹੈ ਪਰ ਇਸ ਰਿਸਰਚ ’ਚ ਇਸ ਦੀ ਇੰਟੈਸਿਟੀ ਨੂੰ ਦੇਖਿਆ ਗਿਆ। ਇਸ ’ਚ ਹਲਕੀ-ਫੁਲਕੀ ਐਕਟੀਵਿਟੀਜ਼ ਜਿਵੇਂ ਘੁੰਮਣਾ, ਭੋਜਨ ਬਣਾਉਣਾ, ਭਾਂਡੇ ਧੋਣਾ, ਕਲੀਨਿੰਗ, ਜਾਗਿੰਗ, ਭਾਰੀ ਸਾਮਾਨ ਚੁੱਕਣਾ ਵਰਗੀ ਇੰਟੈਂਸ ਐਕਟੀਵਿਟੀਜ਼ ਦੀ ਤੁਲਨਾ ਕੀਤੀ ਗਈ। ਜਦੋਂ ਗੱਲ ਐਕਸਰਸਾਈਜ਼ ਦੀ ਆਉਂਦੀ ਹੈ ਤਾਂ ਉਸ ’ਚ ਵਾਕਿੰਗ ਸਭ ਤੋਂ ਚੰਗੀ ਤੇ ਆਸਾਨ ਐਕਸਰਸਾਈਜ਼ ਹੈ। ਵਾਕਿੰਗ ਮਤਲਬ ਚੱਲਣਾ। ਇਕ ਤਾਂ ਉਹ ਫ੍ਰੀ ਹੈ, ਇਸ ਲਈ ਤੁਹਾਨੂੰ ਕਿਸੇ ਤਰ੍ਹਾਂ ਦੇ ਸਾਜ਼ੋ ਸਾਮਾਨ ਜਾਂ ਪਾਰਟਨਰ ਦੀ ਲੋੜ ਨਹੀਂ ਹੁੰਦੀ ਤੇ ਇਸ ਨੂੰ ਤੁਸੀਂ ਦਿਨ ਜਾਂ ਰਾਤ ਕਿਸੇ ਵੀ ਸਮੇਂ ਕਰ ਸਕਦੇ ਹੋ।

ਹਫਤੇ ’ਚ 5 ਦਿਨ ਕਰੋ 45 ਮਿੰਟ ਦੀ ਵਾਕ

ਜੇਕਰ ਤੁਸੀਂ ਹੈਲਦੀ ਰਹਿਣਾ ਚਾਹੁੰਦੇ ਹੋ ਤਾਂ ਹਫਤੇ ’ਚ 5 ਦਿਨ ਅਤੇ ਹਰ ਦਿਨ 45 ਮਿੰਟ ਦੀ ਵਾਕ ਜ਼ਰੂਰ ਕਰੋ। ਵਾਕ ਕਰਨ ਨਾਲ ਕੈਂਸਰ, ਹਾਰਟ ਡਿਜ਼ੀਜ਼ ਅਤੇ ਡਾਇਬਟੀਜ਼ ਵਰਗੀਆਂ ਬੀਮਾਰੀਆਂ ਦਾ ਖਤਰਾ ਕਈ ਗੁਣਾ ਘੱਟ ਹੋ ਜਾਂਦਾ ਹੈ, ਨਾਲ ਹੀ ਵਾਕ ਕਰਨ ਨਾਲ ਤੁਹਾਨੂੰ ਚੰਗੀ ਨੀਂਦ ਵੀ ਆਉਂਦੀ ਹੈ। ਹਾਲਾਂਕਿ ਸੌਣ ਤੋਂ ਠੀਕ ਪਹਿਲਾਂ ਬਹੁਤ ਵੱਧ ਵਾਕ ਕਰਨਾ ਸਹੀ ਨਹੀਂ ਮੰਨਿਆ ਜਾਂਦਾ। ਵਾਕਿੰਗ ਬੀ. ਪੀ. ਨੂੰ ਕੰਟਰੋਲ ਕਰਨ ’ਚ ਵੀ ਮਦਦ ਕਰਦੀ ਹੈ। ਵਾਕ ਕਰਨ ਨਾਲ ਸਿਰਫ ਤੁਹਾਡਾ ਭਾਰ ਕੰਟਰੋਲ ’ਚ ਰਹਿੰਦਾ ਹੈ ਸਗੋਂ ਹਾਈ ਬਲੱਡ ਪ੍ਰੈਸ਼ਰ ਨੂੰ ਘੱਟ ਕਰਨ ’ਚ ਵੀ ਮਦਦ ਮਿਲਦੀ ਹੈ। ਵਾਕ ਕਰਨ ਨਾਲ ਤੁਹਾਡਾ ਐਨਰਜੀ ਲੈਵਲ ਬਿਹਤਰ ਬਣਦਾ ਹੈ, ਤੁਸੀਂ ਐਕਟਿਵ ਬਣੇ ਰਹਿੰਦੇ ਹੋ ਅਤੇ ਲੰਬੇ ਸਮੇਂ ’ਚ ਤੁਹਾਨੂੰ ਜਲਦੀ ਥਕਾਵਟ ਮਹਿਸੂਸ ਨਹੀਂ ਹੁੰਦੀ ਹੈ।

ਦੁਨੀਆਭਰ ਦਾ ਔਸਤ ਸਿਰਫ 5 ਹਜ਼ਾਰ ਕਦਮ

ਕਈ ਖੋਜਾਂ ’ਚ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਸਾਨੂੰ ਹਰ ਦਿਨ ਘੱਟ ਤੋਂ ਘੱਟ 10000 ਕਦਮ ਜ਼ਰੂਰ ਚੱਲਣਾ ਚਾਹੀਦਾ ਅਤੇ ਤੁਸੀਂ ਚਾਹੋ ਤਾਂ ਅਜਿਹੇ ਕਈ ਐਪਸ ਵੀ ਹਨ, ਜੋ ਤੁਹਾਡੇ ਇਨ੍ਹਾਂ ਕਦਮਾਂ ਦਾ ਰਿਕਾਰਡ ਰੱਖਣ ’ਚ ਤੁਹਾਡੀ ਮਦਦ ਕਰ ਸਕਦੇ ਹਨ। ਹਾਲਾਂਕਿ ਦੁਨੀਆ ਭਰ ਦੇ ਲੋਕਾਂ ਦਾ ਹਰ ਦਿਨ ਚੱਲਣ ਦਾ ਔਸਤ ਸਿਰਫ 5000 ਕਦਮ ਹੀ ਹੈ। ਜਾਪਾਨ ਦੇ ਲੋਕ ਦੁਨੀਆ ’ਚ ਸਭ ਤੋਂ ਵੱਧ ਐਕਟਿਵ ਮੰਨੇ ਜਾਂਦੇ ਹਨ ਕਿਉਂਕਿ ਉਹ ਹਰ ਦਿਨ 10241 ਕਦਮ ਚੱਲਦੇ ਹਨ। ਅਜਿਹੇ ’ਚ ਜੇਕਰ ਤੁਸੀਂ ਹਰ ਦਿਨ 10000 ਕਦਮ ਨਹੀਂ ਚੱਲ ਸਕਦੇ ਤਾਂ ਘੱਟ ਤੋਂ ਘੱਟ 7500 ਕਦਮ ਜ਼ਰੂਰ ਚੱਲੋ ਕਿਉਂਕਿ ਚੱਲਣਾ ਸਿਹਤ ਲਈ ਬੇਹੱਦ ਜ਼ਰੂਰੀ ਹੈ।

ਦਿਲ ਨਾਲ ਜੁੜੀਆਂ ਬੀਮਾਰੀਆਂ ਦਾ ਖਤਰਾ 10 ਫੀਸਦੀ ਘੱਟ

ਇਸ ਲਈ ਹਾਰਵਰਡ ਯੂਨੀਵਰਿਸਟੀ ’ਚ ਇਕ ਰਿਸਰਚ ਹੋਈ ਸੀ,ਜਿਸ ’ਚ ਇਹ ਗੱਲ ਸਾਹਮਣੇ ਆਈ ਕਿ ਹਰ ਿਦਨ 200 ਕਦਮ ਐਕਸਟਰਾ ਚੱਲਣ ਨਾਲ ਦਿਲ ਨਾਲ ਜੁੜੀਆਂ ਬੀਮਾਰੀਆਂ ਹੋਣ ਦਾ ਖਤਰਾ 10 ਫੀਸਦੀ ਘੱਟ ਹੋ ਜਾਂਦਾ ਹੈ ਅਤੇ ਡਾਇਬਟੀਜ਼ ਦਾ ਖਤਰਾ 5.5 ਫੀਸਦੀ ਤਕ ਘੱਟ ਹੋ ਜਾਂਦਾ ਹੈ। ਨਾਲ ਹੀ ਹਰ ਦਿਨ 1000 ਕਦਮ ਐਕਸਟ੍ਰਾ ਚੱਲਣ ਨਾਲ ਮੌਤ ਦਾ ਖਤਰਾ ਵੀ 6 ਫੀਸਦੀ ਘੱਟ ਜਾਂਦਾ ਹੈ।

ਇਸ ਸਬੰਧੀ ਇਕ ਰਿਸਰਚ ’ਚ 36383 ਲੋਕਾਂ ਨੇ ਹਿੱਸਾ ਲਿਆ, ਜਿਸ ਦੀ ਉਮਰ 40 ਸਾਲ ਅਤੇ ਇਸ ਤੋਂ ਵਧ ਸੀ। ਉਨ੍ਹਾਂ ਨੂੰ ਫਾਲੋ ਕੀਤਾ ਗਿਆ। ਪਤਾ ਲੱਗਾ ਕਿ ਕਿਸੇ ਵੀ ਤਰ੍ਹਾਂ ਦੀ ਫਿਜ਼ੀਕਲ ਐਕਟੀਵਿਟੀ ਭਾਵੇਂ ਇਸ ਦੀ ਤੀਬਰਤਾ ਜਿੰਨੀ ਵੀ ਹੋਵੇ, ਉਹ ਮੌਤ ਦੇ ਖਤਰੇ ਨੂੰ ਘੱਟ ਕਰਦੀ ਹੈ। ਜ਼ਰੂਰੀ ਨਹੀਂ ਕਿ ਤੁਸੀਂ ਇਕ ਦਿਨ ’ਚ 2 ਵਾਰ ਜਿਮ ਜਾਵੋ। ਕਿਸੇ ਵੀ ਤਰ੍ਹਾਂ ਦੀ ਫਿਜ਼ੀਕਲ ਐਕਟੀਵਿਟੀ ਤੁਹਾਡੀ ਉਮਰ ਵਧਾ ਸਕਦੀ ਹੈ।


manju bala

Content Editor

Related News