ਟਾਰਗੈੱਟ ਨਾ ਹੋਇਆ ਪੂਰਾ, ਤਾਂ ਮੈਨੇਜਰ ਤੇ ਡਾਇਰੈਕਟਰ ਨੇ ਖੁਦ ਨੂੰ ਦਿੱਤੀ ਸਜ਼ਾ

09/30/2020 10:21:15 PM

ਜਿਲੀਨ - ਤੁਸੀਂ ਅੱਜ ਤੱਕ ਅਜਿਹਾ ਕਈ ਵਾਰ ਸੁਣਿਆ ਹੋਵੇਗਾ ਕਿ ਟੀਚਾ (ਟਾਰਗੈੱਟ) ਪੂਰਾ ਨਾ ਹੋਣ 'ਤੇ ਕੰਪਨੀ ਦੇ ਸੀਨੀਅਰ ਅਧਿਕਾਰੀਆਂ ਨੇ ਆਪਣੇ ਜੂਨੀਅਰ ਅਧਿਕਾਰੀਆਂ ਨੂੰ ਦੰਡਿਤ ਕੀਤਾ ਹੈ। ਜੇਕਰ ਤੁਸੀਂ ਅਜਿਹੀ ਕੰਪਨੀ ਵਿਚ ਕੰਮ ਕਰਦੇ ਹੋ ਜਿਥੇ ਟੀਚੇ ਦੇ ਹਿਸਾਬ ਨਾਲ ਤੁਹਾਨੂੰ ਕੰਮ ਕਰਨਾ ਪੈਂਦਾ ਹੈ ਅਤੇ ਜੇਕਰ ਤੁਸੀਂ ਆਪਣਾ ਟੀਚਾ ਪੂਰਾ ਨਹੀਂ ਕਰ ਪਾਉਂਦੇ ਤਾਂ ਤੁਹਾਨੂੰ ਵੀ ਆਪਣੇ ਸੀਨੀਅਰ ਅਧਿਕਾਰੀਆਂ ਤੋਂ ਕੁਝ ਨਾ ਕੁਝ ਸੁਣਨ ਨੂੰ ਜ਼ਰੂਰ ਮਿਲਿਆ ਹੋਵੇਗਾ ਪਰ ਕੀ ਤੁਸੀਂ ਕਦੇ ਅਜਿਹਾ ਸੁਣਿਆ ਹੈ ਕਿ ਟੀਚਾ ਪੂਰਾ ਨਾ ਹੋਣ ਕਾਰਨ ਕੰਪਨੀ ਦੇ ਸੀਨੀਅਰ ਅਧਿਕਾਰੀਆਂ ਨੇ ਖੁਦ ਨੂੰ ਹੀ ਸਾਰੇ ਕਰਮਚਾਰੀਆਂ ਦੇ ਸਾਹਮਣੇ ਦੰਡਿਤ ਕੀਤਾ ਹੋਵੇ। ਜ਼ਾਹਿਰ ਗੱਲ ਹੈ ਤੁਹਾਡਾ ਜਵਾਬ ਨਾ ਹੀ ਹੋਵੇਗਾ। ਪਰ ਇਨੀਂ ਦਿਨੀਂ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿਚ ਇਕ ਕੰਪਨੀ ਦੇ ਸੀਨੀਅਰ ਅਧਿਕਾਰੀ ਆਪਣੇ ਜੂਨੀਅਰ ਅਧਿਕਾਰੀਆਂ ਸਾਹਮਣੇ ਰੇਂਗ ਰਹੇ ਹਨ ਕਿਉਂਕਿ ਉਨਾਂ ਦੇ ਜੂਨੀਅਰ ਟੀਚਾ ਪੂਰਾ ਨਹੀਂ ਕਰ ਪਾਏ।

ਸੋਸ਼ਲ ਮੀਡੀਆ 'ਤੇ ਜਿਹੜੀ ਵੀਡੀਓ ਵਾਇਰਲ ਹੋ ਰਹੀ ਹੈ ਉਹ ਉੱਤਰ-ਪੂਰਬੀ ਚੀਨ ਦੇ ਜਿਲੀਨ ਸੂਬੇ ਵਿਚ ਇਕ ਰੈਸਤਰਾਂ ਕੰਪਨੀ ਦਾ ਦੱਸਿਆ ਜਾ ਰਿਹਾ ਹੈ। ਖਬਰਾਂ ਦੀ ਮੰਨੀਏ ਤਾਂ ਕੰਪਨੀ ਆਪਣੇ ਸਾਲ ਦੇ ਅੱਧ ਵਿਚਾਲੇ ਨਿਰਧਾਰਤ ਕੀਤੇ ਗਏ ਕਾਰੋਬਾਰ ਦੇ ਟੀਚਿਆਂ ਤੱਕ ਪਹੁੰਚਣ ਵਿਚ ਅਸਫਲ ਰਹੀ ਜਿਸ ਤੋਂ ਬਾਅਦ ਸੀਨੀਅਰ ਅਧਿਕਾਰੀਆਂ ਨੇ ਖੁਦ ਨੂੰ ਦੰਡਿਤ ਕਰਦੇ ਹੋਏ ਗੋਡਿਆਂ ਭਾਰ ਬੈਠ ਕੇ ਘਟਨਾ ਅੱਗੇ ਵਧਾ ਰਹੇ ਹਨ। ਇਸ ਦੌਰਾਨ ਉਹ ਲਗਾਤਾਰ ਇਕ ਸਹੁੰ ਲੈ ਰਹੇ ਹਨ ਕਿ ਮੈਂ ਸਹੁੰ ਲੈਂਦਾ ਹਾਂ ਕਿ ਮੈਂ ਹੀ ਜ਼ਿੰਮੇਵਾਰ ਹਾਂ।

ਇਸ ਵੀਡੀਓ ਦੇ 15 ਕਲਿੱਪ ਨੂੰ ਚੀਨ ਦੀ ਸੋਸ਼ਲ ਮੀਡੀਆ ਵੀਬੋ 'ਤੇ ਅਪਲੋਡ ਕੀਤਾ ਗਿਆ ਹੈ। ਇਸ ਨੂੰ ਅਪਲੋਡ ਕਰਨ ਵਾਲੇ ਬਲਾਗਰ ਨੇ ਦੱਸਿਆ ਕਿ ਉਸ ਨੂੰ ਇਹ ਵੀਡੀਓ ਇਕ ਗੁਮਨਾਮ ਵਿਅਕਤੀ ਵੱਲੋਂ ਭੇਜੀ ਗਈ ਸੀ, ਜਿਸ ਨੇ ਇਸ ਗੱਲ ਦਾ ਦਾਅਵਾ ਕੀਤਾ ਸੀ ਕਿ ਉਹ ਚਾਂਗਚੁਨ ਵਿਚ ਕੰਪਨੀ ਲਈ ਕੰਮ ਕਰਦਾ ਹੈ। ਕੰਪਨੀ ਦੇ ਕਰਮਚਾਰੀਆਂ ਵਿਚੋਂ ਇਕ ਨੇ ਚੀਨੀ ਵੀਡੀਓ ਨਿਊਜ਼ ਏਜੰਸੀ ਪੀਅਰ ਨੂੰ ਦੱਸਿਆ ਕਿ ਅਧਿਕਾਰੀਆਂ ਨੇ ਖੁਦ ਦੀ ਮਰਜ਼ੀ ਨਾਲ ਦੰਡਿਤ ਕੀਤਾ ਸੀ। ਖਬਰ ਮੁਤਾਬਕ ਕੰਪਨੀ ਦੇ ਅਧਿਕਾਰੀ ਨੇ ਦੱਸਿਆ ਕਿ ਉਹ ਆਪਣੀ ਮਰਜ਼ੀ ਨਾਲ ਰੇਂਗੇ ਸਨ। ਜੇਕਰ ਨਹੀਂ ਤਾਂ ਕੌਣ ਉਨਾਂ ਨੂੰ ਇਸ ਤਰ੍ਹਾਂ ਕਰਾ ਸਕਦੇ ਹੈ। ਕੰਪਨੀ ਦੇ ਕਰਮਚਾਰੀਆਂ ਨੇ ਕਿਹਾ ਕਿ ਉਸ ਨੂੰ ਨਹੀਂ ਪਤਾ ਕਿ ਮਾਲਕਾਂ ਨੇ ਅਜਿਹਾ ਕਰਨ ਲਈ ਕੀ ਸੰਕੇਤ ਦਿੱਤਾ ਸੀ।

ਦੱਸ ਦਈਏ ਕਿ ਇਸ ਵੀਡੀਓ ਦੀ ਸੋਸ਼ਲ ਮੀਡੀਆ 'ਤੇ ਜਮ ਕੇ ਨਿੰਦਾ ਹੋ ਰਹੀ ਹੈ। ਕੁਝ ਲੋਕ ਇਸ ਨੂੰ ਸੀਨੀਅਰ ਅਧਿਕਾਰੀਆਂ ਦੀ ਆਪਣੇ ਨੌਕਰੀ ਸੁਰੱਖਿਅਤ ਕਰਨ ਨੂੰ ਲੈ ਕੇ ਹੱਥ ਜੋੜ ਰਹੇ ਹਨ ਤਾਂ ਕੁਝ ਇਸ ਨੂੰ ਚੀਨ ਦੀ ਕੰਪਨੀਆਂ ਦਾ ਕਾਲਾ ਸੱਚ ਦੱਸ ਰਹੇ ਹਨ ਜਦਕਿ ਕੁਝ ਲੋਕ ਇਸ ਨੂੰ ਕੰਪਨੀ ਦਾ ਪ੍ਰਚਾਰ ਸਟੰਟ ਦੱਸ ਰਹੇ ਹਨ।


Khushdeep Jassi

Content Editor

Related News