ਦੁਬਈ 'ਚ ਪਾਣੀ ਦੀ ਦਿੱਕਤ ਦੂਰ ਕਰਨ ਲਈ ਅੰਟਾਰਕਟਿਕਾ ਤੋਂ ਲਿਆਂਦੀ ਜਾਵੇਗੀ 'ਆਈਸਬਰਗ'

07/14/2019 3:11:40 AM

ਦੁਬਈ - ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਨੇ ਪਾਣੀ ਦੀ ਦਿੱਕਤ ਖਤਮ ਕਰਨ ਦਾ ਅਨੋਖਾ ਤਰੀਕਾ ਕੱਢਿਆ ਹੈ। ਸੰਯੁਕਤ ਅਰਬ ਅਮੀਰਾਤ ਦੇ ਇਕ ਵਪਾਰੀ ਅਬਦੁੱਲਾ ਅਲਸ਼ੇਹੀ ਨੇ ਅੰਟਾਰਕਟਿਕਾ ਦੇ 2 ਕਿਲੋਮੀਟਰ ਲੰਬੇ ਆਈਸਬਰਗ (ਹਿਮਖੰਡ) ਨੂੰ ਖਾੜੀ ਲਿਆਉਣ ਦੀ ਤਿਆਰੀ ਕੀਤੀ ਹੈ। ਅਬਦੁੱਲਾ ਦਾ ਆਖਣਾ ਹੈ ਕਿ ਆਈਸਬਰਗ ਨੂੰ 9 ਹਜ਼ਾਰ ਕਿਲੋਮੀਟਰ ਦੂਰ ਖਾੜੀ ਦੇਸ਼ ਲਿਜਾਇਆ ਜਾਵੇਗਾ।
ਅਬਦੁੱਲਾ ਮੁਤਾਬਕ ਜੇਕਰ ਉਨ੍ਹਾਂ ਦਾ ਇਹ ਆਈਡੀਆ ਕਾਮਯਾਬ ਰਿਹਾ ਤਾਂ ਦੁਬਈ 'ਚ ਪਾਣੀ ਦੀ ਸਮੱਸਿਆ ਪੂਰੀ ਤਰ੍ਹਾਂ ਨਾਲ ਖਤਮ ਹੋ ਜਾਵੇਗੀ ਅਤੇ ਮੌਸਮ ਦੀ ਸਥਿਤੀ 'ਚ ਸੁਧਾਰ ਵੀ ਲਿਜਾਇਆ ਜਾ ਸਕੇਗਾ। ਅਬਦੁੱਲਾ ਮੁਤਾਬਕ ਆਈਸਬਰਗ ਨੂੰ ਅੰਟਾਰਕਟਿਕਾ ਤੋਂ ਅਰਬ ਲਿਆਉਣ 'ਤੇ ਇਥੇ ਸੈਲਾਨੀਆਂ ਦੀ ਗਿਣਤੀ 'ਚ ਵਾਧਾ ਹੋਵੇਗਾ। ਜ਼ਿਕਰਯੋਗ ਹੈ ਕਿ ਅਬਦੁੱਲਾ ਅਤੇ ਉਨ੍ਹਾਂ ਦੀ ਟੀਮ ਇਸ ਪ੍ਰਾਜੈਕਟ 'ਤੇ ਪਿਛਲੇ 6 ਸਾਲ ਤੋਂ ਕੰਮ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਅਰਬ ਦੇਸ਼ ਪਹੁੰਚਣ 'ਚ ਆਈਸਬਰਗ ਨੂੰ 10 ਮਹੀਨਿਆਂ ਦਾ ਸਮਾਂ ਲਗੇਗਾ।
ਆਈਸਬਰਗ ਨੂੰ ਦੱਖਣੀ ਧਰੂਵ ਦੇ ਹਰਡ ਆਈਸਲੈਂਡ ਤੋਂ ਇਕ ਮੈਟਲ ਬੈਲਟ ਦੀ ਮਦਦ ਨਾਲ ਖਿੱਚਿਆ ਜਾਵੇਗਾ। ਇਸ ਬੈਲਟ ਨੂੰ ਇਸ ਤਰ੍ਹਾਂ ਨਾਲ ਡਿਜ਼ਾਇਨ ਕੀਤਾ ਗਿਆ ਹੈ, ਜਿਸ ਨਾਲ ਆਈਸਬਰਗ ਨੂੰ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਾ ਹੋਵੇ। ਅਬਦੁੱਲਾ ਮੁਤਾਬਕ 10 ਮਹੀਨੇ ਦੀ ਯਾਤਰਾ ਦੌਰਾਨ ਗਰਮੀ ਚੱਲਦੇ ਆਈਸਬਰਗ 30 ਫੀਸਦੀ ਤੱਕ ਖਤਮ ਹੋ ਜਾਵੇਗਾ। ਅਬਦੁੱਲਾ ਨੇ ਦੱਸਿਆ ਕਿ ਇਸ ਪ੍ਰਾਜੈਕਟ 'ਚ 410 ਤੋਂ 550 ਕਰੋੜ ਰੁਪਏ ਤੱਕ ਦਾ ਖਰਚ ਆਵੇਗਾ। ਇਸ ਨੂੰ ਇਕ ਟ੍ਰਾਇਲ ਪ੍ਰਾਜੈਕਟ ਦੇ ਤੌਰ 'ਤੇ ਦੇਖਿਆ ਜਾ ਰਿਹਾ ਹੈ।
ਉਨ੍ਹਾਂ ਅੱਗੇ ਕਿਹਾ ਕਿ ਜੇਕਰ ਇਹ ਟ੍ਰਾਇਲ ਕਾਮਯਾਬ ਰਿਹਾ ਤਾਂ ਇਸ ਨਾਲ ਵੱਡੇ ਆਈਸਬਰਗ ਨੂੰ ਅਰਬ ਲਿਆਉਣ ਦੀ ਤਿਆਰੀ ਹੋਵੇਗੀ। ਇਸ ਨੂੰ ਲਿਆਉਣ 'ਚ 1 ਹਜ਼ਾਰ ਕਰੋੜ ਰੁਪਏ ਖਰਚ ਹੋਣ ਦਾ ਅੰਦਾਜ਼ਾ ਹੈ। ਜ਼ਿਕਰਯੋਗ ਹੈ ਕਿ ਦੁਨੀਆ ਭਰ 'ਚ ਮੌਜੂਦ ਖਾਰੇ ਪਾਣੀ ਦਾ 15 ਫੀਸਦੀ ਇਸਤੇਮਾਲ ਅਰਬ ਦੇਸ਼ਾਂ 'ਚ ਕੀਤਾ ਜਾਂਦਾ ਹੈ। ਖਾਰੇ ਪਾਣੀ ਨੂੰ ਪਹਿਲਾਂ ਸਾਫ ਕੀਤਾ ਜਾਂਦਾ ਹੈ, ਉਸ ਤੋਂ ਬਾਅਦ ਹੀ ਇਸ ਨੂੰ ਇਸਤੇਮਾਲ 'ਚ ਲਿਆਇਆ ਜਾਂਦਾ ਹੈ। ਅਬਦੁੱਲਾ ਜੇਕਰ ਆਪਣੇ ਪ੍ਰਾਜੈਕਟ 'ਚ ਕਾਮਯਾਬ ਹੋ ਜਾਂਦੇ ਹਨ ਤਾਂ ਉਥੇ 5 ਸਾਲਾ ਤੱਕ ਪਾਣੀ ਦੀ ਕੋਈ ਸਮੱਸਿਆ ਨਹੀਂ ਰਹੇਗੀ।


Khushdeep Jassi

Content Editor

Related News