ਰੂਸ ਦੀ ਵੈਕਸੀਨ ਸਭ ਤੋਂ ਪਹਿਲਾਂ ਮੈਂ ਆਪਣੇ 'ਤੇ ਕਰਾਂਗਾ ਟੈਸਟ : ਵੈਨੇਜ਼ੁਏਲਾ ਰਾਸ਼ਟਰਪਤੀ

08/18/2020 4:10:24 AM

ਕਾਰਾਕਾਸ - ਦੁਨੀਆ ਦੇ ਕਈ ਦੇਸ਼, ਖਾਸ ਕਰਕੇ ਪੱਛਮੀ ਰੂਸ ਦੀ ਬਣਾਈ Sputnik-V ਵੈਕਸੀਨ 'ਤੇ ਸ਼ੱਕ ਜਤਾ ਰਹੇ ਹਨ। ਉਥੇ, ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਨੇ ਐਲਾਨ ਕੀਤਾ ਹੈ ਕਿ ਦੇਸ਼ ਵਿਚ ਰੂਸ ਦੀ ਕੋਰੋਨਾ ਵੈਕਸੀਨ ਸਭ ਤੋਂ ਪਹਿਲਾਂ ਉਨਾਂ 'ਤੇ ਟੈਸਟ ਕੀਤੀ ਜਾਵੇਗੀ। ਰੂਸ ਦੀ ਵੈਕਸੀਨ Sputnik-V ਦੁਨੀਆ ਵਿਚ ਅਪਰੂਵ ਹੋਣ ਵਾਲੀ ਸਭ ਤੋਂ ਪਹਿਲੀ ਵੈਕਸੀਨ ਹੈ ਅਤੇ ਇਸ ਦਾ ਉਤਪਾਦਨ ਵੀ ਸ਼ੁਰੂ ਹੋ ਗਿਆ ਹੈ। ਜਾਨ ਹਾਪਕਿੰਸ ਯੂਨੀਵਰਸਿਟੀ ਮੁਤਾਬਕ ਵੈਨੇਜ਼ੁਏਲਾ ਵਿਚ ਹੁਣ ਤੱਕ 33 ਹਜ਼ਾਰ ਤੋਂ ਜ਼ਿਆਦਾ ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ 281 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਵੈਕਸੀਨ ਲੈ ਕੇ ਪੇਸ਼ ਕਰਾਂਗਾ ਉਦਾਹਰਣ
ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨੇ ਇਸ ਗੱਲ ਲਈ ਖੁਸ਼ੀ ਜਤਾਈ ਹੈ ਕਿ ਦੁਨੀਆ ਵਿਚ ਸਭ ਤੋਂ ਪਹਿਲਾਂ ਰੂਸ ਦੀ ਵੈਕਸੀਨ ਲੋਕਾਂ ਨੂੰ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਕ ਸਮਾਂ ਹੋਵੇਗਾ ਜਦ ਅਸੀਂ ਸਭ ਵੈਕਸੀਨੇਟ (ਟੀਕਾਕਰਣ) ਹੋਵਾਂਗੇ ਅਤੇ ਸਭ ਤੋਂ ਪਹਿਲਾਂ ਮੇਰਾ ਵੈਕਸੀਨੇਸ਼ਨ ਹੋਵੇਗਾ। ਮੈਂ ਵੈਕਸੀਨ ਲਵਾਂਗਾ ਅਤੇ ਉਦਾਹਰਣ ਪੇਸ਼ ਕਰਾਂਗਾ। ਰੂਸੀ ਅਧਿਕਾਰੀਆਂ ਮੁਤਾਬਕ 20 ਦੇਸ਼ਾਂ ਨੇ ਇਸ ਨੂੰ ਖਰੀਦਣ ਵਿਚ ਦਿਲਚਸਪੀ ਦਿਖਾਈ ਹੈ। ਵੈਨੇਜ਼ੁਏਲਾ ਇਹ ਕਦੋਂ ਭੇਜੀ ਜਾਵੇਗੀ, ਅਜੇ ਇਸ ਦੀ ਜਾਣਕਾਰੀ ਨਹੀਂ ਹੈ।

ਕਈ ਦੇਸ਼ਾਂ ਨੇ ਕੀਤੀ ਹੈ ਖਰੀਦਣ ਦੀ ਗੱਲ
ਰੂਸੀ ਕੋਰੋਨਾ ਵੈਕਸੀਨ Sputnik-V ਨੂੰ ਲੈ ਕੇ ਬਣਾਈ ਗਈ ਵੈੱਬਸਾਈਟ 'ਤੇ ਦਾਅਵਾ ਕੀਤਾ ਗਿਆ ਹੈ ਕਿ ਯੂ. ਏ. ਈ., ਸਾਊਦੀ ਅਰਬ, ਇੰਡੋਨੇਸ਼ੀਆ, ਫਿਲੀਪੀਂਸ, ਬ੍ਰਾਜ਼ੀਲ, ਮੈਕਸੀਕੋ ਅਤੇ ਭਾਰਤ ਨੇ ਰੂਸ ਦੀ ਵੈਕਸੀਨ ਨੂੰ ਖਰੀਦਣ ਦੀ ਗੱਲ ਕੀਤੀ ਹੈ। ਇਸ ਵੈਕਸੀਨ ਦੀਆਂ 20 ਕਰੋੜ ਡੋਜ਼ ਬਣਾਉਣ ਦੀ ਤਿਆਰੀ ਕੀਤੀਆਂ ਜਾ ਰਹੀਆਂ ਹਨ ਜਿਸ ਵਿਚੋਂ 3 ਕਰੋੜ ਸਿਰਫ ਰੂਸੀ ਲੋਕਾਂ ਲਈ ਹੋਣਗੀਆਂ।

WHO ਨੇ ਜਤਾਈ ਚਿੰਤਾ
ਵਿਸ਼ਵ ਸਿਹਤ ਸੰਗਠਨ ਨੇ ਰੂਸ ਦੀ ਇਸ ਵੈਕਸੀਨ ਨਾਲ ਜੁੜੀ ਰਿਸਰਚ ਅਤੇ ਸਟੱਡੀਜ਼ ਨੂੰ ਜਨਤਕ ਕਰਨ ਲਈ ਕਿਹਾ ਹੈ। ਇਸ ਦੇ ਨਾਲ ਹੀ ਵਿਸ਼ਵ ਸਿਹਤ ਸੰਗਠਨ ਨੇ ਇਸ ਵੈਕਸੀਨ ਨੂੰ ਰਜਿਸਟਰ ਕਰਨ ਤੋਂ ਪਹਿਲਾਂ ਕਲੀਨਿਕਲ ਟ੍ਰਾਇਲ ਪੂਰਾ ਕਰਨ ਲਈ ਵੀ ਕਿਹਾ ਹੈ। ਵਿਸ਼ਵ ਸਿਹਤ ਸੰਗਠਨ ਨੇ ਰੂਸ ਵੱਲੋਂ ਤਿਆਰ ਕੀਤੀ ਗਈ Sputnik-V ਵੈਕਸੀਨ ਦੇ ਪ੍ਰਭਾਵ ਨੂੰ ਲੈ ਕੇ ਚਿੰਤਾ ਜ਼ਾਹਿਰ ਕੀਤੀ ਸੀ।


Khushdeep Jassi

Content Editor

Related News