ਸਾਊਦੀ ਅਰਬ ''ਚ ਪਾਕਿਸਤਾਨੀ ਪਤੀ-ਪਤਨੀ ਦਾ ਸਿਰ ਕੀਤਾ ਕਲਮ

Saturday, Apr 13, 2019 - 01:02 AM (IST)

ਰਿਆਜ, (ਇੰਟ.)— ਸਾਊਦੀ ਅਰਬ 'ਚ ਨਸ਼ਿਆਂ ਦੀ ਸਮੱਗਲਿੰਗ ਦੇ ਦੋਸ਼ 'ਚ ਪਾਕਿਸਤਾਨੀ ਪਤੀ-ਪਤਨੀ ਦੇ ਸਿਰ ਕੱਟ ਦਿੱਤੇ ਗਏ। ਰਿਆਜ ਦੇ ਵਿਦੇਸ਼ ਵਿਭਾਗ ਵਲੋਂ ਜਾਰੀ ਐਲਾਨ ਦੇ ਮੁਤਾਬਕ ਸਾਊਦੀ ਅਰਬ ਦੀ ਅਦਾਲਤ ਨੇ ਹੈਰੋਇਨ ਸਮੱਗਲਿੰਗ ਦੇ ਦੋਸ਼ੀ ਦੋਵਾਂ ਪਤੀ-ਪਤਨੀ ਨੂੰ ਮੌਤ ਦੀ ਸਜ਼ਾ ਸੁਣਾਈ ਸੀ। ਇਸ ਬਿਆਨ ਵਿਚ ਦੱਸਿਆ ਗਿਆ ਹੈ ਕਿ ਮੁਹੰਮਦ ਮੁਸਤਫਾ ਅਤੇ ਉਨ੍ਹਾਂ ਦੀ ਪਤਨੀ ਫਾਤਮੀ ਨੂੰ ਹੈਰੋਇਨ ਸਮੱਗਲਿੰਗ ਕਰਦਿਆਂ ਫੜ ਲਿਆ ਗਿਆ ਸੀ।


KamalJeet Singh

Content Editor

Related News