ਖ਼ੌਫ਼ਨਾਕ ਮੰਜ਼ਰ! ਪਾਕਿ 'ਚ ਬੱਚਿਆਂ ਸਾਹਮਣੇ ਪਤਨੀ ਦੀ ਲਾਸ਼ ਨੂੰ ਕੜਾਹੀ 'ਚ ਉਬਾਲ ਕੇ ਭੱਜਿਆ ਪਤੀ

Thursday, Jul 14, 2022 - 02:34 PM (IST)

ਖ਼ੌਫ਼ਨਾਕ ਮੰਜ਼ਰ! ਪਾਕਿ 'ਚ ਬੱਚਿਆਂ ਸਾਹਮਣੇ ਪਤਨੀ ਦੀ ਲਾਸ਼ ਨੂੰ ਕੜਾਹੀ 'ਚ ਉਬਾਲ ਕੇ ਭੱਜਿਆ ਪਤੀ

ਕਰਾਚੀ (ਭਾਸ਼ਾ): ਪਾਕਿਸਤਾਨ ਵਿਖੇ ਕਰਾਚੀ ਦੇ ਗੁਲਸ਼ਨ-ਏ-ਇਕਬਾਲ ਇਲਾਕੇ ਵਿਚ ਵਾਪਰੀ ਰੂਹ ਕੰਬਾਊ ਘਟਨਾ ਵਿਚ ਛੇ ਬੱਚਿਆਂ ਦੀ ਮਾਂ ਨੂੰ ਕਥਿਤ ਤੌਰ 'ਤੇ ਉਸ ਦੇ ਪਤੀ ਵੱਲੋਂ ਕੜਾਹੀ ਵਿਚ ਉਬਾਲ ਕੇ ਮਾਰ ਦਿੱਤਾ ਗਿਆ।ਦਿ ਨਿਊਜ਼ ਨੇ ਦੱਸਿਆ ਕਿ 32 ਸਾਲਾ ਨਰਗਿਸ ਦੀ ਲਾਸ਼ ਗੁਲਸ਼ਨ-ਏ-ਇਕਬਾਲ ਦੇ ਬਲਾਕ 4 ਵਿੱਚ ਸਥਿਤ ਇੱਕ ਨਿੱਜੀ ਸਕੂਲ ਦੀ ਰਸੋਈ ਵਿੱਚ ਕੜਾਹੀ ਵਿੱਚ ਮਿਲੀ।ਪੀੜਤਾ ਦੀ 15 ਸਾਲਾ ਧੀ ਨੇ ਪੁਲਸ ਹੈਲਪਲਾਈਨ 'ਤੇ ਕਾਲ ਕਰਨ ਤੋਂ ਬਾਅਦ ਮੋਬੀਨਾ ਟਾਊਨ ਪੁਲਸ ਸਕੂਲ ਪਹੁੰਚੀ।

ਮੁੱਢਲੀ ਜਾਂਚ ਦੇ ਵੇਰਵੇ ਸਾਂਝੇ ਕਰਦੇ ਹੋਏ ਜ਼ਿਲ੍ਹਾ ਪੂਰਬੀ ਦੇ ਐਸਐਸਪੀ ਅਬਦੁਰ ਰਹੀਮ ਸ਼ੇਰਾਜ਼ੀ ਨੇ ਦਿ ਨਿਊਜ਼ ਨੂੰ ਦੱਸਿਆ ਕਿ ਔਰਤ ਦਾ ਪਤੀ ਆਸ਼ਿਕ, ਜੋ ਬਾਜੌਰ ਏਜੰਸੀ ਦਾ ਰਹਿਣ ਵਾਲਾ ਹੈ, ਸਕੂਲ ਵਿੱਚ ਚੌਕੀਦਾਰ ਵਜੋਂ ਕੰਮ ਕਰਦਾ ਸੀ ਅਤੇ ਪਰਿਵਾਰ ਸਕੂਲ ਦੇ ਨੌਕਰ ਕੁਆਰਟਰ ਵਿੱਚ ਰਹਿੰਦਾ ਸੀ।ਉਨ੍ਹਾਂ ਦੱਸਿਆ ਕਿ ਸਕੂਲ ਕਰੀਬ ਅੱਠ ਤੋਂ ਨੌਂ ਮਹੀਨੇ ਪਹਿਲਾਂ ਬੰਦ ਹੋ ਗਿਆ ਸੀ। ਇਸ ਖ਼ੌਫਨਾਕ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਸ਼ੱਕੀ ਆਪਣੇ ਤਿੰਨ ਬੱਚਿਆਂ ਸਮੇਤ ਫਰਾਰ ਹੋ ਗਿਆ, ਜਦਕਿ ਬਾਕੀ ਤਿੰਨ ਬੱਚੇ ਪੁਲਸ ਦੀ ਗ੍ਰਿਫਤ 'ਚ ਹਨ। ਐਸਐਸਪੀ ਸ਼ੇਰਾਜ਼ੀ ਨੇ ਕਿਹਾ ਕਿ ਤਿੰਨ ਬੱਚੇ ਸਾਡੇ ਨਾਲ ਹਨ। ਉਹ ਸਦਮੇ ਵਿੱਚ ਹਨ ਅਤੇ ਹੈਰਾਨ ਹਨ।

ਪੜ੍ਹੋ ਇਹ ਅਹਿਮ ਖ਼ਬਰ-IHC ਵੱਲੋਂ ਪਾਕਿ ਫ਼ੌਜ ਨੂੰ ਕਰਾਰਾ ਝਟਕਾ, ਡੇਢ ਲੱਖ ਕਰੋੜ ਦੇ 'ਕਾਰੋਬਾਰ' ਨੂੰ ਬੰਦ ਕਰਨ ਦੇ ਦਿੱਤੇ ਆਦੇਸ਼

ਉਨ੍ਹਾਂ ਕਿਹਾ ਕਿ ਸ਼ੁਰੂਆਤੀ ਜਾਂਚ ਅਤੇ ਬੱਚਿਆਂ ਦੇ ਬਿਆਨਾਂ ਤੋਂ ਪਤਾ ਚੱਲਦਾ ਹੈ ਕਿ ਸ਼ੱਕੀ ਨੇ ਪਹਿਲਾਂ ਸਿਰਹਾਣੇ ਦੀ ਮਦਦ ਨਾਲ ਆਪਣੀ ਪਤਨੀ ਦਾ ਗਲਾ ਘੁੱਟਿਆ ਅਤੇ ਫਿਰ ਉਸ ਨੂੰ ਬੱਚਿਆਂ ਦੇ ਸਾਹਮਣੇ ਕੜਾਹੀ ਵਿੱਚ ਉਬਾਲਿਆ। ਦਿ ਨਿਊਜ਼ ਨੇ ਦੱਸਿਆ ਕਿ ਔਰਤ ਦੀ ਇੱਕ ਲੱਤ ਵੀ ਸਰੀਰ ਤੋਂ ਵੱਖ ਕਰ ਦਿੱਤੀ ਗਈ ਸੀ।ਘਟਨਾ ਦੇ ਪਿੱਛੇ ਅਸਲ ਕਾਰਨ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਹਾਲਾਂਕਿ, ਇਹ ਰਿਪੋਰਟ ਕੀਤੀ ਗਈ ਹੈ ਕਿ ਪਤੀ ਨੇ ਕਥਿਤ ਤੌਰ 'ਤੇ ਆਪਣੀ ਪਤਨੀ ਨੂੰ ਨਾਜਾਇਜ਼ ਸਬੰਧਾਂ ਲਈ ਮਜਬੂਰ ਕੀਤਾ ਅਤੇ ਉਸ ਦਾ ਕਹਿਣਾ ਮੰਨਣ ਤੋਂ ਇਨਕਾਰ ਕਰਨ ਤੋਂ ਬਾਅਦ ਉਸ ਨੂੰ ਮਾਰ ਦਿੱਤਾ।ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ਅਧਿਕਾਰੀ ਨੇ ਕਿਹਾ ਕਿ ਸਾਡੇ ਕੋਲ ਉਸ ਦੇ (ਸ਼ੱਕੀ) ਦੇ ਦੋ ਸੈੱਲ ਫੋਨ ਨੰਬਰ ਹਨ ਪਰ ਉਸਨੇ ਦੋਵਾਂ ਨੂੰ ਬੰਦ ਕਰ ਦਿੱਤਾ ਹੈ।ਅਸੀਂ ਉਸ ਦਾ ਪਤਾ ਲਗਾ ਰਹੇ ਹਾਂ ਅਤੇ ਜਲਦੀ ਹੀ ਉਸ ਨੂੰ ਗ੍ਰਿਫ਼ਤਾਰ ਕਰ ਲਵਾਂਗੇ। ਇਸ ਹੈਰਾਨ ਕਰਨ ਵਾਲੀ ਘਟਨਾ ਨੇ ਕਰੀਬ 11 ਸਾਲ ਪਹਿਲਾਂ ਵਾਪਰੀ ਅਜਿਹੀ ਹੀ ਘਟਨਾ ਦੀਆਂ ਭਿਆਨਕ ਯਾਦਾਂ ਨੂੰ ਤਾਜ਼ਾ ਕਰ ਦਿੱਤਾ ਜਦੋਂ ਨਵੰਬਰ 2011 ਨੂੰ ਪੁਲਸ ਨੇ ਇੱਕ ਔਰਤ ਨੂੰ ਉਸਦੇ ਪਤੀ ਦਾ ਕਤਲ ਕਰਨ ਅਤੇ ਉਸਦੇ ਸਰੀਰ ਦੇ ਅੰਗ ਪਕਾਉਣ ਦੀ ਕੋਸ਼ਿਸ਼ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਸੀ ਕਿਉਂਕਿ ਉਸਨੇ ਉਸਦੀ ਆਗਿਆ ਤੋਂ ਬਿਨਾਂ ਕਿਸੇ ਹੋਰ ਔਰਤ ਨਾਲ ਵਿਆਹ ਕਰਨ ਦੀ ਯੋਜਨਾ ਬਣਾਈ ਸੀ।

ਪੁਲਸ ਨੇ 32 ਸਾਲਾ ਜ਼ੈਨਬ ਬੀਬੀ ਅਤੇ ਉਸ ਦੇ ਭਤੀਜੇ ਜ਼ਹੀਰ (22) ਨੂੰ ਸ਼ਾਹ ਫੈਜ਼ਲ ਕਲੋਨੀ ਵਿੱਚ ਗ੍ਰਿਫ਼ਤਾਰ ਕੀਤਾ ਸੀ ਅਤੇ ਉਨ੍ਹਾਂ ਕੋਲੋਂ ਮਾਸ ਦਾ ਕਟੋਰਾ ਬਰਾਮਦ ਕੀਤਾ ਸੀ, ਜਿਸ ਨੂੰ ਉਸ ਨੇ ਪਕਾਉਣ ਦੀ ਯੋਜਨਾ ਬਣਾਈ ਸੀ।ਪੁਲਸ ਨੇ ਦੱਸਿਆ ਕਿ ਉਨ੍ਹਾਂ ਨੇ ਜ਼ੈਨਬ ਦੇ ਪਤੀ ਅਹਿਮਦ ਅੱਬਾਸ ਦਾ ਕਤਲ ਕਰ ਦਿੱਤਾ ਅਤੇ ਉਸਦੀ ਲਾਸ਼ ਦੇ ਟੁਕੜੇ ਕਰ ਦਿੱਤੇ ਅਤੇ ਇੱਕ ਕਟੋਰੇ ਵਿੱਚ ਮਾਸ ਪਕਾਉਣ ਜਾ ਰਹੇ ਸਨ। ਜਿਸ ਚਾਕੂ ਨਾਲ ਉਨ੍ਹਾਂ ਨੇ ਵਿਅਕਤੀ ਨੂੰ ਮਾਰਿਆ ਸੀ, ਉਹ ਬਰਾਮਦ ਕਰ ਲਿਆ ਗਿਆ ਹੈ। ਦਿ ਨਿਊਜ਼ ਦੀ ਰਿਪੋਰਟ ਮੁਤਾਬਕ ਟੈਲੀਵਿਜ਼ਨ ਨੈਟਵਰਕਸ ਨੇ ਸਟੋਵ ਲਈ ਤਿਆਰ ਕਟੋਰੇ ਵਿੱਚ ਮਨੁੱਖੀ ਮਾਸ ਦੀ ਭਿਆਨਕ ਫੁਟੇਜ ਦਿਖਾਈ ਸੀ। 

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News