ਪਤੀ ਤੋਂ ਬਦਲਾ ਲੈਣ ਲਈ ਪਤਨੀ ਨੇ ਬੱਚੇ ਨਾਲ ਕੀਤੀ ਹੈਵਾਨੀਅਤ, ਜਿਸ ਨੂੰ ਸੁਣ ਤੁਹਾਡੇ ਰੌਂਗਟੇ ਹੋ ਜਾਣਗੇ ਖੜ੍ਹੇ
Saturday, Aug 26, 2017 - 02:26 PM (IST)
ਚੀਨ— ਇਕ ਬੇਰਹਿਮ ਮਾਂ ਵੱਲੋਂ ਆਪਣੇ ਹੀ ਦੁੱਧਮੂੰਹੇ ਬੱਚੇ ਨਾਲ ਹੈਵਾਨੀਅਤ ਭਰਿਆ ਕੰਮ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ । ਆਪਣੇ ਧੋਖੇਬਾਜ ਪਤੀ ਦਾ ਬਦਲਾ ਉਸ ਨੇ ਮਾਸੂਮ ਤੋਂ ਇਸ ਕਦਰ ਲਿਆ ਕਿ ਤੁਸੀਂ ਵੀ ਸੁਣ ਕੇ ਹੈਰਾਨ ਰਹਿ ਜਾਓਗੇ । ਘਟਨਾ ਚੀਨ ਦੇ ਫੂਜੌ ਸ਼ਹਿਰ ਦੀ ਹੈ । ਇੱਥੇ ਇਕ ਔਰਤ ਨੇ ਆਪਣੇ ਸਾਬਕਾ ਪਤੀ ਤੋਂ ਬਦਲਾ ਲੈਣ ਲਈ ਆਪਣੇ ਦੁੱਧਮੂੰਹੇ ਬੱਚੇ ਦਾ ਕੈਂਚੀ ਨਾਲ ਗੁਪਤ ਅੰਗ ਕੱਟ ਦਿੱਤਾ।
ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਔਰਤ ਆਪਣੇ ਸਾਬਕਾ ਪਤੀ ਅਤੇ ਉਸ ਦੇ ਪਰਿਵਾਰ ਤੋਂ ਪ੍ਰੇਸ਼ਾਨ ਸੀ । ਜਿਸ ਕਾਰਨ ਗ਼ੁੱਸੇ ਵਿਚ ਆ ਕੇ ਉਸ ਨੇ ਬੱਚੇ ਦਾ ਕੈਂਚੀ ਨਾਲ ਗੁਪਤ ਅੰਗ ਕੱਟ ਦਿੱਤਾ । ਪੀੜਤ ਬੱਚਾ ਔਰਤ ਦੇ ਸਾਬਕਾ ਪਤੀ ਦਾ ਹੈ । ਇਕ ਮਾਂ ਦੀ ਇਸ ਹੈਵਾਨੀਅਤ ਤੋਂ ਬਾਅਦ ਜ਼ਖਮੀ ਬੱਚੇ ਨੂੰ ਨੇੜੇ ਦੇ ਹਸਪਾਤਾਲ ਵਿਚ ਭਰਤੀ ਕਰਵਾਇਆ ਗਿਆ । ਜਿੱਥੇ ਡਾਕਟਰਾਂ ਨੇ ਉਸ ਦਾ ਇਲਾਜ ਕੀਤਾ ਅਤੇ ਉਸ ਦੀ ਹਾਲਤ ਸਥਿਰ ਬਣੀ ਹੋਈ ਹੈ । ਪੁਲਸ ਨੇ ਔਰਤ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ ।
