ਮੈਕਸੀਕੋ 'ਚ ਤੂਫ਼ਾਨ 'ਅਗਾਥਾ' ਕਾਰਨ 10 ਲੋਕਾਂ ਦੀ ਮੌਤ, 20 ਲਾਪਤਾ

Wednesday, Jun 01, 2022 - 10:35 AM (IST)

ਸੈਨ ਇਸਿਡਰੋ ਡੇਲ ਪਾਲਮਾਰ (ਏਜੰਸੀ)- ਦੱਖਣੀ ਮੈਕਸੀਕੋ ਵਿਚ ਤੂਫ਼ਾਨ 'ਅਗਾਥਾ ਕਾਰਨ ਆਏ ਹੜ੍ਹ ਅਤੇ ਜ਼ਮੀਮ ਖ਼ਿਸਕਣ ਕਾਰਨ ਘੱਟੋ-ਘੱਟ 10 ਲੋਕਾਂ ਦੀ ਮੌਤ ਹੋ ਗਈ ਅਤੇ 20 ਅਜੇ ਵੀ ਲਾਪਤਾ ਹਨ। ਦੱਖਣੀ ਸ਼ਹਿਰ ਓਕਸਾਕਾ ਦੇ ਗਵਰਨਰ ਨੇ ਇਹ ਜਾਣਕਾਰੀ ਦਿੱਤੀ। ਓਕਸਾਕਾ ਦੇ ਗਵਰਨਰ ਅਲੇਜਾਂਦਰੋ ਮੂਰਾਤ ਨੇ ਦੱਸਿਆ ਕਿ ਹੜ੍ਹ ਕਾਰਨ ਕਈ ਮਕਾਨ ਰੁੜ ਗਏ, ਜਦੋਂਕਿ ਕਈ ਲੋਕ ਦਲਦਲ ਅਤੇ ਚੱਟਾਨਾਂ ਦੇ ਮਲਬੇ ਹੇਠਾਂ ਦੱਬੇ ਗਏ। 

ਇਹ ਵੀ ਪੜ੍ਹੋ: 3 ਗੋਲਡ, 2 ਸਿਲਵਰ ਜਿੱਤਣ ਵਾਲੇ ਗੌਂਡਰ ਨੇ ਡਿਸਕਸ ਥ੍ਰੋ ਛੱਡ ਕੇ ਫੜ੍ਹ ਲਈ ਸੀ ਪਿਸਟਲ

ਮੂਰਾਤ ਨੇ ਸਥਾਨਕ ਮੀਡੀਆ ਨੂੰ ਕਿਹਾ, 'ਲੋਕਾਂ ਦੀ ਮੌਤ ਹੜ੍ਹ ਅਤੇ ਜ਼ਮੀਮ ਖ਼ਿਸਕਣ ਕਾਰਨ ਹੋਈ।' ਉਨ੍ਹਾਂ ਦੱਸਿਆ ਕਿ ਜਾਨ ਗਵਾਉਣ ਵਾਲੇ ਜ਼ਿਆਦਾਤਰ ਲੋਕ ਪਹਾੜੀ ਇਲਾਕਿਆਂ ਦੇ ਕਈ ਛੇਟੇ ਸ਼ਹਿਰਾਂ ਤੋਂ ਸਨ, ਜਦੋਂਕਿ ਹੁਆਤੁਲਕੋ ਦੇ ਰਿਜ਼ੋਰਟ ਨੇੜੇ 3 ਬੱਚਿਆਂ ਦੇ ਲਾਪਤਾ ਹੋਣ ਦੀ ਖ਼ਬਰ ਵੀ ਹੈ। 'ਅਗਾਥਾ' ਦੇ ਪ੍ਰਭਾਵ ਦੇ ਚੱਲਦੇ 105 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲੀਆਂ। ਹਾਲਾਂਕਿ ਹੁਣ ਉਹ ਕਮਜ਼ੋਰ ਪੈ ਗਿਆ ਅਤੇ ਮੰਗਲਵਾਰ ਨੂੰ ਵੇਰਾਕਰੂਜ਼ ਸੂਬੇ ਵੱਲ ਵੱਧ ਗਿਆ।

ਇਹ ਵੀ ਪੜ੍ਹੋ: ਕੈਲੀਫੋਰਨੀਆ ਦੇ 78 ਸਾਲਾ ਬਜ਼ੁਰਗ ਨੂੰ 6 ਦਹਾਕਿਆਂ ਬਾਅਦ ਮਿਲਿਆ ਹਾਈ ਸਕੂਲ ਦਾ ਸਰਟੀਫਿਕੇਟ


cherry

Content Editor

Related News