ਬਦਲ ਗਈ ਸਰਕਾਰ ! 16 ਸਾਲਾਂ ਬਾਅਦ ਹੰਗਰੀ ਦੀ ਸੱਤਾ ਤੋਂ ਬਾਹਰ ਹੋਏ ਵਿਕਟਰ ਓਰਬਨ

Tuesday, Apr 14, 2026 - 09:43 AM (IST)

ਬਦਲ ਗਈ ਸਰਕਾਰ ! 16 ਸਾਲਾਂ ਬਾਅਦ ਹੰਗਰੀ ਦੀ ਸੱਤਾ ਤੋਂ ਬਾਹਰ ਹੋਏ ਵਿਕਟਰ ਓਰਬਨ

ਇੰਟਰਨੈਸ਼ਨਲ ਡੈਸਕ- ਹੰਗਰੀ ਦੇ ਵੋਟਰਾਂ ਨੇ 16 ਸਾਲ ਤੱਕ ਪ੍ਰਧਾਨ ਮੰਤਰੀ ਰਹੇ ਵਿਕਟਰ ਓਰਬਨ ਨੂੰ ਸੱਤਾ ਤੋਂ ਬਾਹਰ ਕਰ ਦਿੱਤਾ ਹੈ ਅਤੇ ਉਨ੍ਹਾਂ ਦੀਆਂ ਤਾਨਾਸ਼ਾਹੀ ਨੀਤੀਆਂ ਅਤੇ ਵਿਸ਼ਵਵਿਆਪੀ ਸੱਜੇ-ਪੱਖੀ ਲਹਿਰ ਨੂੰ ਰੱਦ ਕਰਦੇ ਹੋਏ ਯੂਰਪ ਪੱਖੀ ਪੀਟਰ ਮੈਗਯਾਰ ਨੂੰ ਚੁਣਿਆ। 

ਇਸ ਹੈਰਾਨ ਕਰਨ ਵਾਲੇ ਚੋਣ ਨਤੀਜਿਆਂ ਦੇ ਵਿਸ਼ਵ ਪੱਧਰ ’ਤੇ ਪ੍ਰਭਾਵ ਦੇਖੇ ਜਾ ਸਕਦੇ ਹਨ। ਕਦੇ ਓਰਬਨ ਦੇ ਵਫ਼ਾਦਾਰ ਰਹੇ ਪੀਟਰ ਮੈਗਯਾਰ (45) ਨੇ ਆਪਣੀ ਚੋਣ ਮੁਹਿੰਮ ਦੌਰਾਨ ਭ੍ਰਿਸ਼ਟਾਚਾਰ ਅਤੇ ਸਿਹਤ ਸੇਵਾਵਾਂ ਤੇ ਜਨਤਕ ਆਵਾਜਾਈ ਵਰਗੇ ਰੋਜ਼ਾਨਾ ਦੇ ਮੁੱਦਿਆਂ ਨੂੰ ਉਠਾਇਆ। ਇਹ ਚੋਣ ਨਤੀਜਾ ਓਰਬਨ ਲਈ ਇਕ ਵੱਡਾ ਝਟਕਾ ਹੈ, ਜਿਨ੍ਹਾਂ ਨੂੰ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦਾ ਨਜ਼ਦੀਕੀ ਸਹਿਯੋਗੀ ਮੰਨਿਆ ਜਾਂਦਾ ਹੈ।

 

ਇਹ ਵੀ ਪੜ੍ਹੋ- ਬਦਲ ਗਿਆ 125 ਸਾਲਾਂ ਦਾ ਇਤਿਹਾਸ ! ਆਸਟ੍ਰੇਲੀਆ 'ਚ ਪਹਿਲੀ ਵਾਰ ਔਰਤ ਸੰਭਾਲੇਗੀ ਫੌਜ ਦੀ ਕਮਾਨ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 

 


author

Harpreet SIngh

Content Editor

Related News