1982 ਤੋਂ ਬਾਅਦ ਅਮਰੀਕੀ ਤੇਲ ਭੰਡਾਰ ਸਭ ਤੋਂ ਹੇਠਲੇ ਪੱਧਰ ''ਤੇ, ਰਿਕਾਰਡ ਉੱਚ ਪੱਧਰ ''ਤੇ ਡੀਜ਼ਲ ਦੀਆਂ ਕੀਮਤਾਂ

Friday, Oct 23, 2026 - 06:28 PM (IST)

1982 ਤੋਂ ਬਾਅਦ ਅਮਰੀਕੀ ਤੇਲ ਭੰਡਾਰ ਸਭ ਤੋਂ ਹੇਠਲੇ ਪੱਧਰ ''ਤੇ, ਰਿਕਾਰਡ ਉੱਚ ਪੱਧਰ ''ਤੇ ਡੀਜ਼ਲ ਦੀਆਂ ਕੀਮਤਾਂ

ਬਿਜ਼ਨੈੱਸ ਡੈਸਕ : ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ ਵਿਚਕਾਰ, ਅਮਰੀਕੀ ਰਣਨੀਤਕ ਪੈਟਰੋਲੀਅਮ ਰਿਜ਼ਰਵ (SPR) ਭੰਡਾਰ 282.7 ਮਿਲੀਅਨ ਬੈਰਲ ਤੱਕ ਡਿੱਗ ਗਿਆ ਹੈ। ਇਹ ਅਕਤੂਬਰ 1982 ਤੋਂ ਬਾਅਦ ਦਾ ਸਭ ਤੋਂ ਹੇਠਲਾ ਪੱਧਰ ਹੈ। ਪਿਛਲੇ ਹਫ਼ਤੇ ਇਹ ਭੰਡਾਰ 3,00,000 ਬੈਰਲ ਘਟਿਆ। ਇਸ ਦੌਰਾਨ, ਅਮਰੀਕਾ ਵਿੱਚ ਡੀਜ਼ਲ ਦੀਆਂ ਕੀਮਤਾਂ ਉੱਚੀਆਂ ਹਨ, ਜਿਸ ਨਾਲ ਈਂਧਣ ਸਪਲਾਈ ਬਾਰੇ ਚਿੰਤਾਵਾਂ ਵਧੀਆਂ ਹਨ।

ਇਹ ਵੀ ਪੜ੍ਹੋ : ਬਦਲ ਜਾਵੇਗਾ OTP ਸਿਸਟਮ, ਜਾਣੋ ਕੀ ਹੈ TRAI ਦੀ ਪੂਰੀ ਯੋਜਨਾ

ਇਹ ਵੀ ਪੜ੍ਹੋ : ਭਾਰਤ ਦੇ ਸਭ ਤੋਂ ਵੱਡੇ SBI 'ਤੇ ਸਾਈਬਰ ਹਮਲਾ, ਹਜ਼ਾਰਾਂ ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਪਹੁੰਚਿਆ

ਮਾਰਚ ਤੋਂ ਤੇਲ ਭੰਡਾਰ ਵਿੱਚ 32% ਦੀ ਗਿਰਾਵਟ 

ਅੰਕੜਿਆਂ ਅਨੁਸਾਰ, ਅਮਰੀਕੀ ਰਣਨੀਤਕ ਪੈਟਰੋਲੀਅਮ ਰਿਜ਼ਰਵ ਵਿੱਚ 20 ਮਾਰਚ ਤੋਂ 132.8 ਮਿਲੀਅਨ ਬੈਰਲ ਭਾਵ ਲਗਭਗ 32% ਦੀ ਗਿਰਾਵਟ ਆਈ ਹੈ। ਪਿਛਲੇ 30 ਹਫ਼ਤਿਆਂ ਵਿੱਚੋਂ 29 ਵਿੱਚ ਤੇਲ ਭੰਡਾਰ ਵਿੱਚ ਗਿਰਾਵਟ ਆਈ ਹੈ। 2020 ਵਿੱਚ, ਅਮਰੀਕੀ ਰਣਨੀਤਕ ਤੇਲ ਭੰਡਾਰ 653.9 ਮਿਲੀਅਨ ਬੈਰਲ ਸਨ, ਜੋ ਮੌਜੂਦਾ ਪੱਧਰ ਨਾਲੋਂ ਕਾਫ਼ੀ ਜ਼ਿਆਦਾ ਹਨ।

ਰਣਨੀਤਕ ਭੰਡਾਰਾਂ ਤੋਂ ਇਲਾਵਾ, ਅਮਰੀਕੀ ਵਪਾਰਕ ਕੱਚੇ ਤੇਲ ਦੇ ਸਟਾਕ ਵਿੱਚ ਵੀ ਗਿਰਾਵਟ ਆਈ ਹੈ। ਪਿਛਲੇ ਹਫ਼ਤੇ, ਇਹ 3.1 ਮਿਲੀਅਨ ਬੈਰਲ ਡਿੱਗ ਗਿਆ, ਜਿਸ ਨਾਲ ਇਗ ਘੱਟ ਕੇ ਕੁੱਲ 412.5 ਮਿਲੀਅਨ ਬੈਰਲ ਰਹਿ ਗਿਆ। ਇਹ ਜੁਲਾਈ ਦੇ ਅਖੀਰ ਤੋਂ ਬਾਅਦ ਸਭ ਤੋਂ ਹੇਠਲਾ ਪੱਧਰ ਹੈ ਅਤੇ ਮੌਸਮੀ ਪੰਜ ਸਾਲਾਂ ਦੀ ਔਸਤ ਤੋਂ ਲਗਭਗ 3% ਘੱਟ ਹੈ।

ਇਹ ਵੀ ਪੜ੍ਹੋ :  HDFC ਬੈਂਕ 'ਤੇ ਗੁਪਤ ਜਾਣਕਾਰੀ ਲੀਕ ਕਰਨ ਦਾ ਦੋਸ਼, ਦੋ ਸੀਨੀਅਰ ਅਧਿਕਾਰੀ ਜਾਂਚ ਅਧੀਨ

ਇਹ ਵੀ ਪੜ੍ਹੋ :  Elon Musk ਦੇ Starlink ਨੂੰ ਭਾਰਤ 'ਚ ਅਜੇ ਤੱਕ ਕਿਉਂ ਨਹੀਂ ਮਿਲੀ ਐਂਟਰੀ, ਜਾਣੋ ਵਜ੍ਹਾ

ਅਮਰੀਕਾ ਵਿੱਚ ਡੀਜ਼ਲ $6 ਪ੍ਰਤੀ ਗੈਲਨ ਦੇ ਪਾਰ

ਅਮਰੀਕਾ ਵਿੱਚ ਡੀਜ਼ਲ ਦੀਆਂ ਕੀਮਤਾਂ ਵੀ ਦਬਾਅ ਹੇਠ ਹਨ। ਯੂਐਸ ਐਨਰਜੀ ਇਨਫਰਮੇਸ਼ਨ ਐਡਮਿਨਿਸਟ੍ਰੇਸ਼ਨ (EIA) ਅਨੁਸਾਰ, 19 ਅਕਤੂਬਰ, 2026 ਦੇ ਹਫ਼ਤੇ ਲਈ ਹਾਈਵੇਅ 'ਤੇ ਡੀਜ਼ਲ ਦੀ ਰਾਸ਼ਟਰੀ ਔਸਤ ਪ੍ਰਚੂਨ ਕੀਮਤ $6.276 ਪ੍ਰਤੀ ਗੈਲਨ ਸੀ। ਮੋਟਰਿਸਟ ਸੰਗਠਨ AAA ਅਨੁਸਾਰ, ਮੰਗਲਵਾਰ ਨੂੰ ਇਹ ਔਸਤਨ ਲਗਭਗ $6.32 ਪ੍ਰਤੀ ਗੈਲਨ ਸੀ।

ਉਤਪਾਦਨ ਵਧਾਉਣ ਦੀਆਂ ਕੋਸ਼ਿਸ਼ਾਂ

ਈਰਾਨ ਯੁੱਧ ਅਤੇ ਯੂਕਰੇਨ ਵਿੱਚ ਰੂਸੀ ਰਿਫਾਇਨਰੀਆਂ 'ਤੇ ਹਮਲਿਆਂ ਨੇ ਤੇਲ ਅਤੇ ਈਂਧਣ ਸਪਲਾਈ ਨੂੰ ਪ੍ਰਭਾਵਿਤ ਕੀਤਾ ਹੈ। ਇਨ੍ਹਾਂ ਰੁਕਾਵਟਾਂ ਕਾਰਨ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ। ਯੂਐਸ ਡਿਪਾਰਟਮੈਂਟ ਆਫ਼ ਐਨਰਜੀ ਦੇ ਦੋ ਸੀਨੀਅਰ ਅਧਿਕਾਰੀਆਂ ਅਨੁਸਾਰ, ਸਰਕਾਰ ਈਂਧਣ ਉਤਪਾਦਨ ਵਧਾਉਣ ਲਈ ਘਰੇਲੂ ਅਤੇ ਵਿਦੇਸ਼ੀ ਰਿਫਾਇਨਰੀਆਂ ਨਾਲ ਕੰਮ ਕਰ ਰਹੀ ਹੈ।

ਤੇਲ ਭੰਡਾਰਾਂ ਵਿੱਚ ਲਗਾਤਾਰ ਗਿਰਾਵਟ ਅਤੇ ਡੀਜ਼ਲ ਦੀਆਂ ਉੱਚੀਆਂ ਕੀਮਤਾਂ ਵਿਚਕਾਰ, ਬਾਜ਼ਾਰ ਹੁਣ ਅਮਰੀਕਾ ਦੀ ਸਪਲਾਈ ਪ੍ਰਣਾਲੀ ਅਤੇ ਉਤਪਾਦਨ ਵਧਾਉਣ ਦੀਆਂ ਕੋਸ਼ਿਸ਼ਾਂ 'ਤੇ ਨਜ਼ਰ ਰੱਖ ਰਿਹਾ ਹੈ।

ਇਹ ਵੀ ਪੜ੍ਹੋ : Elon Musk ਦਾ ਵੱਡਾ ਐਲਾਨ: ਅਮਰੀਕਾ ਦਾ ਹਰ ਬੱਚਾ ਬਣੇਗਾ SpaceX  ਦਾ ਹਿੱਸੇਦਾਰ; ਜਾਣੋ ਕਿਵੇਂ

ਇਹ ਵੀ ਪੜ੍ਹੋ : Nepal ਦਾ ਵੱਡਾ ਝਟਕਾ : ਭਾਰਤੀ ਕੰਪਨੀ ਦੇ Biscuit ਦੇ ਆਯਾਤ-ਵਿਕਰੀ 'ਤੇ ਲਗਾਈ ਪਾਬੰਦੀ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt


 


author

Harinder Kaur

Content Editor

Related News