ਆਸਟ੍ਰੇਲੀਆ 'ਚ ਵਿਆਜ ਦਰਾਂ 18 ਸਾਲਾਂ ਦੇ ਸਭ ਤੋਂ ਉੱਚੇ ਪੱਧਰ 'ਤੇ

Tuesday, Nov 03, 2026 - 04:15 PM (IST)

ਆਸਟ੍ਰੇਲੀਆ 'ਚ ਵਿਆਜ ਦਰਾਂ 18 ਸਾਲਾਂ ਦੇ ਸਭ ਤੋਂ ਉੱਚੇ ਪੱਧਰ 'ਤੇ

ਮੈਲਬੌਰਨ (ਮਨਦੀਪ ਸਿੰਘ ਸੈਣੀ )- ਆਸਟ੍ਰੇਲੀਆ ਵਿੱਚ ਲਗਾਤਾਰ ਵਧ ਰਹੀ ਮਹਿੰਗਾਈ ਨੂੰ ਠੱਲ੍ਹ ਪਾਉਣ ਲਈ ਰਿਜ਼ਰਵ ਬੈਂਕ ਆਫ਼ ਆਸਟ੍ਰੇਲੀਆ ਨੇ ਇੱਕ ਵੱਡਾ ਕਦਮ ਚੁੱਕਦਿਆਂ ਸਰਕਾਰੀ ਕੈਸ਼ ਰੇਟ ਵਿੱਚ  0.25 ਅੰਕਾਂ ਦਾ ਵਾਧਾ ਕਰ ਦਿੱਤਾ ਹੈ, ਜਿਸ ਨਾਲ ਹੁਣ ਵਿਆਜ ਦਰਾਂ ਵਧ ਕੇ 4.85% 'ਤੇ ਪਹੁੰਚ ਗਈਆਂ ਹਨ। ਸਾਲ 2026 ਦੌਰਾਨ ਕੀਤਾ ਗਿਆ ਇਹ 5ਵਾਂ ਵਾਧਾ ਹੈ, ਜਿਸ ਦੇ ਨਤੀਜੇ ਵਜੋਂ ਦੇਸ਼ ਵਿੱਚ ਵਿਆਜ ਦਰਾਂ ਨਵੰਬਰ 2008 ਤੋਂ ਬਾਅਦ ਪਿਛਲੇ 18 ਸਾਲਾਂ ਦੇ ਬਾਅਦ ਸਭ ਤੋਂ ਉੱਚੇ ਪੱਧਰ 'ਤੇ ਦਰਜ ਕੀਤੀਆਂ ਗਈਆਂ ਹਨ। 

 ਪੜ੍ਹੋ ਇਹ ਅਹਿਮ ਖ਼ਬਰ- ਤੁਰੰਤ ਛੱਡ ਦਿਓ ਸਾਊਦੀ ਅਰਬ,  ਹੂਤੀ ਹਮਲਿਆਂ ਦਾ ਖ਼ਤਰਾ ਵਧਿਆ !  ਅਮਰੀਕਾ ਨੇ ਜਾਰੀ ਕੀਤੀ ਚੇਤਾਵਨੀ 

 ਰਿਜ਼ਰਵ ਬੈਂਕ ਬੋਰਡ ਦੀ ਇਹ ਅਹਿਮ ਮੀਟਿੰਗ 6-3 ਦੇ ਬਹੁਮਤ ਨਾਲ ਪਾਸ ਹੋਈ, ਜਿਸ ਵਿੱਚ 6 ਮੈਂਬਰਾਂ ਨੇ ਦਰਾਂ ਵਧਾਉਣ ਦੇ ਪੱਖ ਵਿੱਚ ਅਤੇ 3 ਮੈਂਬਰਾਂ ਨੇ ਇਸ ਨੂੰ 4.60% 'ਤੇ ਸਥਿਰ ਰੱਖਣ ਦੇ ਪੱਖ ਵਿੱਚ ਵੋਟ ਪਾਈ। ਆਰ.ਬੀ.ਏ. ਦੀ ਗਵਰਨਰ ਮਿਸ਼ੇਲ ਬੁਲਕ  ਅਤੇ ਕੇਂਦਰੀ ਬੈਂਕ ਦੇ ਅਧਿਕਾਰੀਆਂ ਅਨੁਸਾਰ ਦੇਸ਼ ਵਿੱਚ ਮਹਿੰਗਾਈ ਦਾ ਦਬਾਅ ਅਜੇ ਵੀ ਕਾਫ਼ੀ ਜ਼ਿਆਦਾ ਹੈ ਅਤੇ ਤਾਜ਼ਾ ਆਰਥਿਕ ਅਨੁਮਾਨਾਂ ਵਿੱਚ ਮਹਿੰਗਾਈ ਵਧਣ ਦੀ ਚੇਤਾਵਨੀ ਦਿੱਤੀ ਗਈ ਸੀ, ਜਿਸ ਨੂੰ 2% ਤੋਂ 3% ਦੇ ਨਿਰਧਾਰਿਤ ਟੀਚੇ ਤੱਕ ਲਿਆਉਣ ਲਈ ਇਹ ਸਖ਼ਤ ਫੈਸਲਾ ਲੈਣਾ ਲਾਜ਼ਮੀ ਹੋ ਗਿਆ ਸੀ।

ਪੜ੍ਹੋ ਇਹ ਅਹਿਮ ਖ਼ਬਰ- ਜੇ ਈਰਾਨ 'ਤੇ ਪ੍ਰਮਾਣੂ ਹਮਲਾ ਹੋਇਆ ਤਾਂ ਯੂਕ੍ਰੇਨ 'ਚ ਵੀ.... : ਰੂਸ ਨੇ ਦੇ'ਤੀ ਚੇਤਾਵਨੀ

ਇਸ ਐਲਾਨ ਦੇ ਤੁਰੰਤ ਬਾਅਦ ਆਸਟ੍ਰੇਲੀਆ ਦੇ ਪ੍ਰਮੁੱਖ ਬੈਂਕਾਂ ਅਤੇ ਵਿੱਤੀ ਅਦਾਰਿਆਂ ਨੇ ਵੀ ਆਰ.ਬੀ.ਏ. ਦੀ ਤਰਜ਼ 'ਤੇ ਆਪਣੇ ਗਾਹਕਾਂ ਲਈ ਵਿਆਜ ਦਰਾਂ ਵਿੱਚ ਬਦਲਾਅ ਕਰਨੇ ਸ਼ੁਰੂ ਕਰ ਦਿੱਤੇ ਹਨ। ਮੈਕਵੇਰੀ ਬੈਂਕ ਨੇ ਸਭ ਤੋਂ ਪਹਿਲਾਂ ਕਦਮ ਚੁੱਕਦਿਆਂ ਆਪਣੇ  ਹੋਮ ਲੋਨ ਦੀਆਂ ਦਰਾਂ ਵਿੱਚ ਪੂਰਾ 0.25% ਵਾਧਾ 19 ਨਵੰਬਰ ਤੋਂ ਲਾਗੂ ਕਰਨ ਦਾ ਐਲਾਨ ਕੀਤਾ, ਜਦੋਂ ਕਿ ਦੇਸ਼ ਦੇ ਵੱਡੇ  ਬੈਂਕਾਂ—ਕਮਨਵੈਲਥ ਬੈਂਕ , ਵੈਸਟਪੈਕ,  ਨੈਸ਼ਨਲ ਆਸਟ੍ਰੇਲੀਆ ਬੈਂਕ  ਅਤੇ ਏ.ਐਨ.ਜ਼ੈਡ. ਨੇ ਵੀ ਆਪਣੀਆਂ ਦਰਾਂ ਦੀ ਸਮੀਖਿਆ ਕਰਦਿਆਂ ਇਸ ਵਾਧੇ ਨੂੰ ਅੱਗੇ ਵਧਾਉਣਾ ਸ਼ੁਰੂ ਕਰ ਦਿੱਤਾ ਹੈ। ਇਸ ਬਦਲਾਅ ਦਾ ਸਿੱਧਾ ਅਸਰ ਆਸਟ੍ਰੇਲੀਆ ਦੇ ਲੱਖਾਂ ਹੋਮ ਲੋਨ ਧਾਰਕਾਂ 'ਤੇ ਪਵੇਗਾ, ਕਿਉਂਕਿ ਵੈਰੀਏਬਲ ਰੇਟ 'ਤੇ ਕਰਜ਼ਾ ਲੈਣ ਵਾਲੇ ਪਰਿਵਾਰਾਂ ਦੀਆਂ ਮਹੀਨਾਵਾਰ ਕਿਸ਼ਤਾਂ ਵਿੱਚ ਫਿਰ ਤੋਂ ਵਾਧਾ ਹੋਵੇਗਾ, ਜਿਸ ਨਾਲ ਆਮ ਲੋਕਾਂ ਦੇ ਘਰੇਲੂ ਬਜਟ 'ਤੇ ਹੋਰ ਬੋਝ ਪਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News