16.514 ਕਿਲੋ ਦੇ ਸੋਨੇ ਦੇ ਝੁਮਕੇ ਬਣੇ ਖਿੱਚ ਦਾ ਕੇਂਦਰ, ਬਣ ਗਏ 2 ਗਿਨੀਜ਼ ਵਰਲਡ ਰਿਕਾਰਡ

Tuesday, Oct 27, 2026 - 06:41 PM (IST)

16.514 ਕਿਲੋ ਦੇ ਸੋਨੇ ਦੇ ਝੁਮਕੇ ਬਣੇ ਖਿੱਚ ਦਾ ਕੇਂਦਰ, ਬਣ ਗਏ 2 ਗਿਨੀਜ਼ ਵਰਲਡ ਰਿਕਾਰਡ

ਦੁਬਈ (ਬਿਜ਼ਨੈੱਸ ਨਿਊਜ਼) - ਦੁਨੀਆ ਦੀਆਂ ਮੁੱਖ ਜਿਊਲਰੀ ਪ੍ਰਚੂਨ ਲੜੀਆਂ ’ਚ ਸ਼ਾਮਲ ਜੋਯਾਲੁੱਕਾਸ ਜਿਊਲਰੀ ਨੇ ਦੁਨੀਆ ਦੇ ਸਭ ਤੋਂ ਭਾਰੀ ਅਤੇ ਸਭ ਤੋਂ ਵੱਡੇ ਸੋਨੇ ਦੇ ਝੁਮਕਿਆਂ ਲਈ 2 ਗਿਨੀਜ਼ ਵਰਲਡ ਰਿਕਾਰਡਜ਼ ਖਿਤਾਬ ਆਪਣੇ ਨਾਂ ਕੀਤੇ ਹਨ। 22 ਕੈਰੇਟ ਸੋਨੇ ਤੋਂ ਤਿਆਰ ਇਨ੍ਹਾਂ ਝੁਮਕਿਆਂ ਦੀ ਜੋੜੀ ਦਾ ਕੁੱਲ ਸ਼ੁੱਧ ਸੋਨੇ ਦਾ ਵਜ਼ਨ 16.514 ਕਿਲੋਗ੍ਰਾਮ ਹੈ। ‘ਮਯੂਰ ਸਹਸ’ ਨਾਂ ਨਾਲ ਤਿਆਰ ਇਹ ਅਨੋਖੀ ਕਲਾਕ੍ਰਿਤੀ ਮੋਰ ਤੋਂ ਪ੍ਰੇਰਿਤ ਹੈ, ਜੋ ਭਾਰਤੀ ਸਭਿਆਚਾਰ ’ਚ ਮਾਣ, ਸੁੰਦਰਤਾ ਅਤੇ ਸ਼ਾਲੀਨਤਾ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਕੰਪਨੀ ਦੇ ਹੁਨਰਮੰਦ ਕਾਰੀਗਰਾਂ ਨੇ ਕਈ ਮਹੀਨਿਆਂ ਦੀ ਮਿਹਨਤ ਨਾਲ ਇਨ੍ਹਾਂ ਰਵਾਇਤੀ ਝੁਮਕਿਆਂ ਨੂੰ ਹੱਥੀਂ ਤਿਆਰ ਕੀਤਾ ਹੈ। ਕੰਪਨੀ ਅਨੁਸਾਰ, ਇਨ੍ਹਾਂ ਦਾ ਵਜ਼ਨ ਪਿਛਲੇ ਵਿਸ਼ਵ ਰਿਕਾਰਡ ਨਾਲੋਂ 5 ਗੁਣਾ ਤੋਂ ਵੀ ਜ਼ਿਆਦਾ ਹੈ ਅਤੇ ਦੋਵਾਂ ਰਿਕਾਰਡਾਂ ਨੂੰ ਗਿਨੀਜ਼ ਵਰਲਡ ਰਿਕਾਰਡਜ਼ ਵੱਲੋਂ ਪ੍ਰਮਾਣਿਤ ਕੀਤਾ ਗਿਆ ਹੈ।

ਇਹ ਵੀ ਪੜ੍ਹੋ : 53,000 ਰੁਪਏ ਦਾ ਫ਼ੋਨ ਖਰੀਦਦੇ ਹੀ ਚਮਕੀ ਕਿਸਮਤ, ਤੋਹਫੇ 'ਚ ਮਿਲੀ Harley davidson bikes

ਇਨ੍ਹਾਂ ਝੁਮਕਿਆਂ ਦੀ ਲਾਂਚਿੰਗ 24 ਅਕਤੂਬਰ 2026 ਨੂੰ ਦੁਬਈ ਗੋਲਡ ਡਿਸਟ੍ਰਿਕਟ ਸਥਿਤ ‘ਜਿਊਲ ਆਫ ਜੁਆਏ ਬਾਏ ਜੋਯਾਲੁੱਕਾਸ’ ’ਚ ਸੰਯੁਕਤ ਅਰਬ ਅਮੀਰਾਤ ਦੇ ਅਰਥਚਾਰੇ ਅਤੇ ਸੈਰ-ਸਪਾਟਾ ਮੰਤਰੀ ਮਾਣਯੋਗ ਅਬਦੁੱਲਾ ਬਿਨ ਤੌਕ ਅਲ ਮਰੀ ਨੇ ਕੀਤੀ। ਇਸ ਮੌਕੇ ਜੋਯਾਲੁੱਕਾਸ ਗਰੁੱਪ ਦੇ ਚੇਅਰਮੈਨ ਡਾ. ਜੋਏ ਆਲੁੱਕਾਸ, ਜੋਯਾਲੁੱਕਾਸ ਜਿਊਲਰੀ ਦੇ ਸੀ. ਈ. ਓ. ਜੌਨ ਪਾਲ ਆਲੁੱਕਾਸ, ਦੁਬਈ ਗੋਲਡ ਡਿਸਟ੍ਰਿਕਟ ਦੇ ਨੁਮਾਇੰਦਿਆਂ, ਵਰਲਡ ਗੋਲਡ ਕੌਂਸਲ ਦੇ ਅਧਿਕਾਰੀਆਂ ਅਤੇ ਹੋਰ ਪਤਵੰਤਿਆਂ ਦੀ ਮੌਜੂਦਗੀ ’ਚ ਗਿਨੀਜ਼ ਵਰਲਡ ਰਿਕਾਰਡਜ਼ ਦੇ ਅਧਿਕਾਰਤ ਜੱਜ ਨੇ ਦੋਵਾਂ ਖਿਤਾਬਾਂ ਦੇ ਸਰਟੀਫਿਕੇਟ ਦਿੱਤੇ।

ਇਹ ਵੀ ਪੜ੍ਹੋ : ਪੈਨਸ਼ਨਰਾਂ ਲਈ ਖੁਸ਼ਖਬਰੀ! ਘੱਟੋ-ਘੱਟ ਪੈਨਸ਼ਨ ਦੇ ਵਾਧੇ ਦਾ ਸਰਕਾਰ ਜਲਦ ਕਰ ਸਕਦੀ ਹੈ ਐਲਾਨ

ਡਾ. ਜੋਏ ਆਲੁੱਕਾਸ ਨੇ ਕਿਹਾ ਕਿ ਇਹ ਪ੍ਰਾਪਤੀ ਕੰਪਨੀ ਦੇ ਪਰਿਵਾਰ, 13 ਦੇਸ਼ਾਂ ’ਚ ਕੰਮ ਕਰ ਰਹੀਆਂ ਟੀਮਾਂ ਅਤੇ ਸਾਲਾਂ ਤੋਂ ਬ੍ਰਾਂਡ ’ਤੇ ਭਰੋਸਾ ਕਰਨ ਵਾਲੇ ਗਾਹਕਾਂ ਲਈ ਮਾਣ ਦਾ ਪਲ ਹੈ। ਉਨ੍ਹਾਂ ਨੇ ਇਨ੍ਹਾਂ ਝੁਮਕਿਆਂ ਨੂੰ ਦੁਬਈ ਅਤੇ ਉਨ੍ਹਾਂ ਹੁਨਰਮੰਦ ਕਾਰੀਗਰਾਂ ਨੂੰ ਸ਼ਰਧਾਂਜਲੀ ਦੱਸਿਆ, ਜਿਨ੍ਹਾਂ ਨੇ ਆਪਣੀ ਕਲਾ ਅਤੇ ਮਿਹਨਤ ਨਾਲ ਇਸ ਅਨੋਖੀ ਕਲਪਨਾ ਨੂੰ ਸਾਕਾਰ ਕੀਤਾ। ਉੱਥੇ ਹੀ, ਜੌਨ ਪਾਲ ਆਲੁੱਕਾਸ ਨੇ ਕਿਹਾ ਕਿ ‘ਜਿਊਲ ਆਫ ਜੁਆਏ’ ’ਚ ਇਨ੍ਹਾਂ ਝੁਮਕਿਆਂ ਦਾ ਪ੍ਰਦਰਸ਼ਨ ਗਹਿਣਿਆਂ ਦੀ ਕਲਾ ਅਤੇ ਸ਼ਾਨਦਾਰ ਕਾਰੀਗਰੀ ਨੂੰ ਨੇੜਿਓਂ ਮਹਿਸੂਸ ਕਰਨ ਦਾ ਮੌਕਾ ਦੇਵੇਗਾ।

ਇਹ ਵੀ ਪੜ੍ਹੋ : ਟਾਈਗਰ ਸ਼ਰਾਫ ਗੋਲੀਬਾਰੀ ਮਾਮਲੇ 'ਚ ਵੱਡਾ ਖੁਲਾਸਾ:  ਦੋ ਔਰਤਾਂ ਦੀ ਸ਼ੱਕੀ ਭੁਮਿਕਾ ਆਈ

ਕੰਪਨੀ ਨੇ ਸਪੱਸ਼ਟ ਕੀਤਾ ਕਿ ਇਹ ਝੁਮਕੇ ਵਿਕਰੀ ਲਈ ਨਹੀਂ ਹਨ, ਸਗੋਂ ਇਨ੍ਹਾਂ ਨੂੰ ਦੁਬਈ ਗੋਲਡ ਡਿਸਟ੍ਰਿਕਟ ਸਥਿਤ ‘ਜਿਊਲ ਆਫ ਜੁਆਏ’ ’ਚ ਸਥਾਈ ਤੌਰ ’ਤੇ ਜਨਤਕ ਪ੍ਰਦਰਸ਼ਨ ਲਈ ਰੱਖਿਆ ਗਿਆ ਹੈ। ਇੱਥੇ ਸੈਲਾਨੀ, ਯਾਤਰੀ ਅਤੇ ਗਹਿਣਿਆਂ ਦੇ ਸ਼ੌਕੀਨ ਰੋਜ਼ਾਨਾ ਸਵੇਰੇ 10 ਵਜੇ ਤੋਂ ਰਾਤ 10 ਵਜੇ ਤੱਕ ਇਨ੍ਹਾਂ ਨੂੰ ਮੁਫ਼ਤ ਦੇਖ ਸਕਦੇ ਹਨ। ਜੋਯਾਲੁੱਕਾਸ ਗਰੁੱਪ ਦੇ ਯੂ. ਏ. ਈ., ਭਾਰਤ, ਸਾਊਦੀ ਅਰਬ, ਕੁਵੈਤ, ਕਤਰ, ਬਹਿਰੀਨ, ਓਮਾਨ, ਸਿੰਗਾਪੁਰ, ਮਲੇਸ਼ੀਆ, ਬ੍ਰਿਟੇਨ, ਅਮਰੀਕਾ, ਆਸਟ੍ਰੇਲੀਆ ਅਤੇ ਕੈਨੇਡਾ ਸਮੇਤ 13 ਦੇਸ਼ਾਂ ’ਚ 200 ਤੋਂ ਜ਼ਿਆਦਾ ਸ਼ੋਅਰੂਮ ਹਨ। ਇਹ ਪ੍ਰਾਪਤੀ ਰਵਾਇਤੀ ਗਹਿਣਿਆਂ ਦੀ ਕਲਾ, ਆਧੁਨਿਕ ਡਿਜ਼ਾਈਨ ਅਤੇ ਸ਼ਾਨਦਾਰ ਸ਼ਿਲਪਕਲਾ ਦੇ ਖੇਤਰ ’ਚ ਕੰਪਨੀ ਦੀ ਗਲੋਬਲ ਪਛਾਣ ਨੂੰ ਹੋਰ ਮਜ਼ਬੂਤ ਕਰਦੀ ਹੈ।

ਇਹ ਵੀ ਪੜ੍ਹੋ :  HDFC ਬੈਂਕ 'ਤੇ ਗੁਪਤ ਜਾਣਕਾਰੀ ਲੀਕ ਕਰਨ ਦਾ ਦੋਸ਼, ਦੋ ਸੀਨੀਅਰ ਅਧਿਕਾਰੀ ਜਾਂਚ ਅਧੀਨ

ਇਹ ਵੀ ਪੜ੍ਹੋ :  IDBI ਮੁਲਾਜ਼ਮਾਂ ਨੇ 2 ਦਿਨਾਂ ਦੇਸ਼ ਵਿਆਪੀ ਹੜਤਾਲ ਦਾ ਕੀਤਾ ਐਲਾਨ; ਬੈਂਕਿੰਗ ਸੇਵਾਵਾਂ ਹੋ ਸਕਦੀਆਂ ਹਨ ਪ੍ਰਭਾਵਿਤ

ਇਹ ਵੀ ਪੜ੍ਹੋ : ਕੱਚੇ ਤੇਲ 'ਚ ਵਾਧੇ ਕਾਰਨ ਸਰਾਫ਼ਾ ਬਾਜ਼ਾਰ 'ਚ ਭੂਚਾਲ, ਸੋਨਾ-ਚਾਂਦੀ ਦੀਆਂ ਕੀਮਤਾਂ 'ਚ ਭਾਰੀ ਗਿਰਾਵਟ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt


author

Harinder Kaur

Content Editor

Related News