ਅਲਬਾਨੀਆ ''ਚ ਸਰਕਾਰ ਖ਼ਿਲਾਫ਼ ਭੜਕੇ ਵਿਦਿਆਰਥੀ: PM ਦਫ਼ਤਰ ਬਾਹਰ ਕੁਰਸੀਆਂ ਸਾੜੀਆਂ, ਅਸਤੀਫ਼ੇ ਦੀ ਮੰਗ ਤੇਜ਼

Tuesday, Oct 27, 2026 - 09:08 AM (IST)

ਅਲਬਾਨੀਆ ''ਚ ਸਰਕਾਰ ਖ਼ਿਲਾਫ਼ ਭੜਕੇ ਵਿਦਿਆਰਥੀ: PM ਦਫ਼ਤਰ ਬਾਹਰ ਕੁਰਸੀਆਂ ਸਾੜੀਆਂ, ਅਸਤੀਫ਼ੇ ਦੀ ਮੰਗ ਤੇਜ਼

ਤਿਰਾਣਾ (ਇੰਟ.) : ਅਲਬਾਨੀਆ ਵਿਚ ਸਰਕਾਰ ਖਿਲਾਫ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਨੇ ਪ੍ਰਧਾਨ ਮੰਤਰੀ ਦਫ਼ਤਰ ਦੇ ਬਾਹਰ ਰੱਖੀਆਂ ਕੁਰਸੀਆਂ ਨੂੰ ਅੱਗ ਲਗਾ ਦਿੱਤੀ। ਪ੍ਰਧਾਨ ਮੰਤਰੀ ਐਦੀ ਰਾਮਾ ਨੇ ਵਿਦਿਆਰਥੀਆਂ ਨਾਲ ਗੱਲਬਾਤ ਕਰਨ ਲਈ ਇਹ ਕੁਰਸੀਆਂ ਅਤੇ ਪੱਥਰ ਦੀ ਇਕ ਵੱਡੀ ਮੇਜ਼ ਰਖਵਾਈ ਸੀ। ਕੁਰਸੀਆਂ ’ਤੇ ‘ਡਾਇਲਾਗ’ ਯਾਨੀ ਗੱਲਬਾਤ ਲਿਖਿਆ ਸੀ ਪਰ ਵਿਦਿਆਰਥੀਆਂ ਨੇ ਗੱਲਬਾਤ ਦੇ ਇਸ ਪ੍ਰਸਤਾਵ ਨੂੰ ਠੁਕਰਾ ਦਿੱਤਾ। ਉਨ੍ਹਾਂ ਨੇ ਕੁਰਸੀਆਂ ’ਤੇ ‘ਅਸਤੀਫਾ’ ਲਿਖ ਕੇ ਆਪਣਾ ਰੋਸ ਪ੍ਰਗਟਾਇਆ। ਰਾਜਧਾਨੀ ਤਿਰਾਣਾ ਵਿਚ ਵਿਦਿਆਰਥੀ ਅਤੇ ਨੌਜਵਾਨ ਪਿਛਲੇ 13 ਦਿਨਾਂ ਤੋਂ ਪ੍ਰਦਰਸ਼ਨ ਕਰ ਰਹੇ ਹਨ। ਐਤਵਾਰ ਨੂੰ ਪ੍ਰਦਰਸ਼ਨਕਾਰੀ ਪਹਿਲਾਂ ਸਿੱਖਿਆ ਮੰਤਰਾਲੇ ਦੇ ਬਾਹਰ ਇਕੱਠੇ ਹੋਏ। ਇਥੇ ਉਨ੍ਹਾਂ ਨੇ ਕੁਝ ਦੇਰ ਤੱਕ ਪ੍ਰਦਰਸ਼ਨ ਕੀਤਾ ਅਤੇ ਇਮਾਰਤ ’ਤੇ ਪੱਥਰ ਵੀ ਸੁੱਟੇ। ਇਸ ਤੋਂ ਬਾਅਦ ਉਹ ਪ੍ਰਧਾਨ ਮੰਤਰੀ ਦਫ਼ਤਰ ਵੱਲ ਵਧ ਗਏ ਅਤੇ ਉੱਥੇ ਰੱਖੀਆਂ ਕੁਰਸੀਆਂ ਨੂੰ ਅੱਗ ਲਗਾ ਦਿੱਤੀ।

ਇਹ ਵੀ ਪੜ੍ਹੋ : ਹੂਤੀ ਬਾਗ਼ੀਆਂ ਦੇ ਹਮਲਿਆਂ ਵਿਚਾਲੇ ਸਾਊਦੀ ਅਰਬ ਨੂੰ ਫ਼ੌਜੀ ਮਦਦ ਦੇਵੇਗਾ ਮਿਸਰ, ਸੰਸਦ ਨੇ ਦਿੱਤੀ ਹਰੀ ਝੰਡੀ

ਐਦੀ ਰਾਮਾ ਸਰਕਾਰ ਖਿਲਾਫ ਸ਼ੁਰੂ ਹੋਇਆ ਰੋਸ ਹੁਣ ਭ੍ਰਿਸ਼ਟਾਚਾਰ, ਸਿੱਖਿਆ, ਰੁਜ਼ਗਾਰ ਅਤੇ ਵਾਤਾਵਰਣ ਨਾਲ ਜੁੜੇ ਕਈ ਮੁੱਦਿਆਂ ’ਤੇ ਫੈਲ ਗਿਆ ਹੈ। ਇਸ ਰੋਸ ਦੀ ਇਕ ਵੱਡੀ ਵਜ੍ਹਾ ਸਰਕਾਰੀ ਅਧਿਕਾਰੀਆਂ ’ਤੇ ਭ੍ਰਿਸ਼ਟਾਚਾਰ ਦੇ ਦੋਸ਼ ਹਨ। ਇਸ ਤੋਂ ਇਲਾਵਾ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਜਵਾਈ ਜੈਰੇਡ ਕੁਸ਼ਨਰ ਨਾਲ ਜੁੜੀ ਲਗਜ਼ਰੀ ਰਿਜ਼ੌਰਟ ਪ੍ਰਾਜੈਕਟਾਂ ਨੂੰ ਲੈ ਕੇ ਵੀ ਕਈ ਮਹੀਨਿਆਂ ਤੋਂ ਨਾਰਾਜ਼ਗੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Sandeep Kumar

Content Editor

Related News