ਫਿਲਸਤੀਨੀ ਸੰਗਠਨ ‘ਇਸਲਾਮਿਕ ਜੇਹਾਦ’ ਨੇ ਦਾਗੇ 10 ਰਾਕੇਟ, 1 ਗਾਜ਼ਾ ਦੇ ਹਸਪਤਾਲ ’ਤੇ ਡਿੱਗਿਆ

Thursday, Oct 19, 2023 - 10:32 AM (IST)

ਤੇਲ ਅਵੀਵ/ਨਵੀਂ ਦਿੱਲੀ - ਇਜ਼ਰਾਈਲ ਅਤੇ ਅੱਤਵਾਦੀ ਸੰਗਠਨ ਹਮਾਸ ਦੀ ਜੰਗ ’ਚ 17 ਅਕਤੂਬਰ ਸ਼ਾਮ 7 ਵਜੇ ਫਿਲਸਤੀਨ ਦਾ ਗਾਜ਼ਾ ਪੱਟੀ ਸਥਿਤ ਅਲ ਅਹਿਲੀ ਅਰਬ ਹਸਪਤਾਲ ਰਾਕੇਟ ਹਮਲੇ ਦਾ ਸ਼ਿਕਾਰ ਹੋ ਗਿਆ। ਇਸ ਹਮਲੇ ’ਚ ਲਗਭਗ 500 ਨਿਰਦੋਸ਼ ਲੋਕਾਂ ਦੀ ਮੌਤ ਹੋ ਗਈ। ਇਸ ਘਟਨਾ ਨੇ ਪੂਰੀ ਦੁਨੀਆ ਨੂੰ ਝੰਜੋੜ ਕੇ ਰੱਖ ਦਿੱਤਾ ਪਰ ਇਸ ਹਮਲੇ ਦੀ ਜ਼ਿੰਮੇਵਾਰੀ ਨਾਂ ਤਾਂ ਇਜ਼ਰਾਈਲ ਲੈ ਰਿਹਾ ਹੈ ਅਤੇ ਨਾ ਹੀ ਹਮਾਸ। ਦੋਵੇਂ ਇੱਕ-ਦੂਜੇ ਨੂੰ ਇਸ ਹਮਲੇ ਲਈ ਜ਼ਿੰਮੇਵਾਰ ਠਹਿਰਾ ਰਹੇ ਹਨ।

ਪੜ੍ਹੋ ਇਹ ਅਹਿਮ ਖ਼ਬਰ - ਇਜ਼ਰਾਈਲ ਪੁੱਜੇ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ, ਬੈਂਜਾਮਿਨ ਨੇਤਨਯਾਹੂ ਨਾਲ ਕਰਨਗੇ ਮੁਲਾਕਾਤ

ਬੁੱਧਵਾਰ ਨੂੰ ਇਜ਼ਰਾਈਲ ਡਿਫੈਂਸ ਫੋਰਸ ਨੇ ਦਾਅਵਾ ਕੀਤਾ ਕਿ ਇਸ ਹਮਲੇ ਨੂੰ ਹਮਾਸ ਦੇ ਸਹਿਯੋਗੀ ਫਿਲਸਤੀਨੀ ਸੰਗਠਨ ‘ਇਸਲਾਮਿਕ ਜੇਹਾਦ’ ਨੇ ਅੰਜਾਮ ਦਿੱਤਾ। ਆਈ. ਡੀ. ਐੱਫ. ਨੇ ਦਾਅਵਾ ਕੀਤਾ ਕਿ ਅੱਤਵਾਦੀ ਸੰਗਠਨ ਨੇ ਇਜ਼ਰਾਈਲ ਖਿਲਾਫ ਰਾਕੇਟ ਦਾਗਿਆ ਪਰ ਮਿਸਫਾਇਰ ਹੋਣ ਕਾਰਨ ਇਹ ਗਾਜ਼ਾ ਦੇ ਹਸਪਤਾਲ ’ਤੇ ਜਾ ਡਿੱਗਿਆ। ਇੱਕ ਪ੍ਰੈੱਸ ਕਾਨਫਰੰਸ ਦੌਰਾਨ ਆਈ. ਡੀ. ਐੱਫ. ਦੇ ਅਧਿਕਾਰੀ ਨੇ ਗਾਜ਼ਾ ਪੱਟੀ ਦਾ ਇੱਕ ਨਕਸ਼ਾ ਦਿਖਾਇਆ, ਜਿਸ ਵਿਚ ਉਨ੍ਹਾਂ ਨੇ ਸਮਝਾਇਆ ਕਿ ਕਿਸ ਪੁਜ਼ੀਸ਼ਨ ਤੋਂ ਰਾਕੇਟ ਨੂੰ ਦਾਗਿਆ ਗਿਆ ਸੀ, ਜੋ ਮਿਸਫਾਇਰ ਹੋ ਕੇ ਹਸਪਤਾਲ ’ਤੇ ਡਿੱਗ ਗਿਆ। ਇਜ਼ਰਾਈਲੀ ਫੌਜ ਦੇ ਅਧਿਕਾਰੀ ਨੇ ਅੱਗੇ ਜਾਣਕਾਰੀ ਦਿੱਤੀ ਇਸ ਜੰਗ ਦੌਰਾਨ ਫਿਲਸਤੀਨੀ ਅੱਤਵਾਦੀ ਸੰਗਠਨਾਂ ਨੇ ਲਗਭਗ 450 ਵਾਰ ਮਿਸਫਾਇਰਿੰਗ ਕੀਤੀ ਹੈ, ਜਿਸਦਾ ਨਤੀਜਾ ਫਿਲਸਤੀਨ ਦੇ ਲੋਕਾਂ ਨੂੰ ਭੁਗਤਣਾ ਪਿਆ ਹੈ।

ਪੜ੍ਹੋ ਇਹ ਅਹਿਮ ਖ਼ਬਰ-ਰੂਸੀ ਰਾਸ਼ਟਰਪਤੀ ਪੁਤਿਨ ਤੇ ਚੀਨੀ ਨੇਤਾ ਸ਼ੀ ਨੇ ਕੀਤੀ ਮੁਲਾਕਾਤ, ਕਈ ਮੁੱਦਿਆਂ 'ਤੇ ਬਣੀ ਸਹਿਮਤੀ

ਇਜ਼ਰਾਈਲੀ ਅਧਿਕਾਰੀ ਨੇ ਇੱਕ ਆਡੀਓ ਵੀ ਜਾਰੀ ਕੀਤਾ। ਉਸ ਨੇ ਦਾਅਵਾ ਕੀਤਾ ਕਿ ਹਸਪਤਾਲ ’ਤੇ ਹੋਏ ਹਮਲੇ ਨੂੰ ਲੈ ਕੇ 2 ਹਮਾਸ ਆਪ੍ਰੇਟਿਵ ਇੱਕ-ਦੂਜੇ ਨਾਲ ਗੱਲ ਕਰ ਰਹੇ ਹਨ। ਇਸ ਵਿਚ ਉਹ ਕਹਿ ਰਹੇ ਹਨ ਕਿ ‘ਇਸਲਾਮਿਕ ਜੇਹਾਦ’ ਨੇ ਲਗਭਗ 10 ਰਾਕੇਟ ਹਸਪਤਾਲ ਕੋਲ ਬਣੇ ਕਬਰਿਸਤਾਨ ਤੋਂ ਦਾਗੇ, ਜਿਨ੍ਹਾਂ ’ਚੋਂ ਇੱਕ ਮਿਸਫਾਇਰ ਹੋ ਗਿਆ। ਆਡੀਓ ਕਲਿੱਪ ’ਚ ਹਮਾਸ ਆਪ੍ਰੇਟਿਵ ਦੂਜੇ ਨੂੰ ਪੁੱਛਦਾ ਹੈ ਕਿ-‘ਇਹ ਸਾਡੇ ਵਲੋਂ ਦਾਗੇ ਗਏ ਰਾਕੇਟ ਕਾਰਨ ਹੋਇਆ ਹੈ?’ ਜਵਾਬ ’ਚ ਦੂਜਾ ਆਪ੍ਰੇਟਿਵ ਕਹਿੰਦਾ ਹੈ-ਲੱਗਦਾ ਤਾਂ ਅਜਿਹਾ ਹੀ ਹੈ, ਕਿਉਂਕਿ ਰਾਕੇਟ ਦੇ ਜੋ ਟੁਕੜੇ ਮਿਲੇ ਹਨ, ਉਹ ਇਜ਼ਰਾਈਲੀ ਫੌਜ ਦੇ ਨਹੀਂ ਹਨ। ਅਧਿਕਾਰੀ ਨੇ ਦਾਅਵਾ ਕੀਤਾ ਕਿ ਧਮਾਕੇ ਵਾਲੇ ਸਥਾਨ ’ਤੇ ਟੋਏ ਦਾ ਮੌਜੂਦ ਨਾ ਹੋਣਾ, ਇਸ ਗੱਲ ਦਾ ਸਬੂਤ ਹੈ ਕਿ ਇਹ ਧਮਾਕਾ ਉਸਦੇ ਸੁਰੱਖਿਆ ਬਲਾਂ ਦੇ ਹਵਾਈ ਹਮਲੇ ਦਾ ਨਤੀਜਾ ਨਹੀਂ ਹੈ, ਜਿਵੇਂ ਕਿ ਹਮਾਸ ਸੰਚਾਲਿਤ ਸਿਹਤ ਮੰਤਰਾਲਾ ਦਾਅਵਾ ਕਰ ਰਿਹਾ ਹੈ।

ਹਸਪਤਾਲ ’ਚ ਧਮਾਕਾ ਇਜ਼ਰਾਈਲ ਨੇ ਨਹੀਂ, ‘ਹੋਰ ਟੀਮ’ ਨੇ ਕੀਤਾ : ਬਾਈਡੇਨ
ਬੁੱਧਵਾਰ ਨੂੰ ਇਜ਼ਰਾਈਲ ਪੁੱਜੇ ਅਮਰੀਕੀ ਰਾਸ਼ਟਰਪਤੀ ਜੋ ਬਾਈਡੇਨ ਨੇ ਦਾਅਵਾ ਕੀਤਾ ਕਿ ਅਜਿਹਾ ਲੱਗਦਾ ਹੈ ਕਿ ਗਾਜ਼ਾ ਪੱਟੀ ਦੇ ਹਸਪਤਾਲ ’ਚ ਧਮਾਕੇ ਨੂੰ ‘ਹੋਰ ਟੀਮ’ ਨੇ ਅੰਜਾਮ ਦਿੱਤਾ ਹੈ, ਨਾ ਕਿ ਇਜ਼ਰਾਈਲ ਦੀ ਫੌਜ ਦੇ ਕਾਰਨ ਇਹ ਧਮਾਕਾ ਹਇਆ ਹੈ। ਬਾਈਡੇਨ ਨੇ ਇੱਕ ਬੈਠਕ ’ਚ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਾਨਯਾਹੂ ਨੂੰ ਕਿਹਾ ਕਿ ਮੈਂ ਜੋ ਦੇਖਿਆ, ਉਸ ਦੇ ਆਧਾਰ ’ਤੇ ਅਜਿਹਾ ਲੱਗਦਾ ਹੈ ਕਿ ਇਹ ਕੰਮ ਤੁਸੀਂ ਨਹੀਂ ਬਲਕਿ ਦੂਸਰੀ ਟੀਮ ਨੇ ਕੀਤਾ ਹੈ।

ਨੇਤਾਨਯਾਹੂ ਨੇ ਕਿਹਾ ਕਿ ਪੂਰੀ ਦੁਨੀਆ ਦਾ ਗੁੱਸਾ ਜਾਇਜ਼ ਹੈ ਪਰ ਇਹ ਗੁੱਸਾ ਇਜ਼ਰਾਈਲ ਲਈ ਨਹੀਂ ਹੋਣਾ ਚਾਹੀਦਾ ਬਲਕਿ ਅੱਤਵਾਦੀਆਂ ਲਈ ਹੋਣ ਚਾਹੀਦਾ ਹੈ। ਬਾਈਡੇਨ ਦੀ ਇਜ਼ਰਾਈਲ ’ਚ ਰੁਕਣ ਤੋਂ ਬਾਅਦ ਜਾਰਡਨ ਜਾਣ ਦੀ ਯੋਜਨਾ ਸੀ ਪਰ ਹਸਪਤਾਲ ’ਚ ਧਮਾਕੇ ਤੋਂ ਬਾਅਦ ਉੱਥੇ ਅਰਬ ਨੇਤਾਵਾਂ ਦੇ ਨਾਲ ਉਨ੍ਹਾਂ ਦੀਆਂ ਸਿਖਰ ਬੈਠਕਾਂ ਨੂੰ ਰੱਦ ਕਰ ਦਿੱਤਾ ਗਿਆ ਹੈ।

ਪੜ੍ਹੋ ਇਹ ਅਹਿਮ ਖ਼ਬਰ - ਗਾਜ਼ਾ ਹਸਪਤਾਲ 'ਚ ਹੋਏ ਧਮਾਕੇ ਨੂੰ ਲੈ ਕੇ ਇਜ਼ਰਾਈਲ ਦੇ ਹੱਕ 'ਚ ਬਾਈਡੇਨ ਦਾ ਵੱਡਾ ਬਿਆਨ

ਰਾਜਦੂਤ ਗਿਲੋਨ ਬੋਲੇ-ਸਾਡੇ ਬੱਚਿਆਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ
ਭਾਰਤ ’ਚ ਇਜ਼ਰਾਈਲ ਦੇ ਰਾਜਦੂਤ ਨਾਓਰ ਗਿਲੋਨ ਨੇ ਕਿਹਾ ਕਿ ਹਸਪਤਾਲ ’ਤੇ ਇਸਲਾਮਿਕ ਜੇਹਾਦ ਨੇ ਰਾਕੇਟ ਨਾਲ ਹਮਲਾ ਕੀਤਾ। ਉਨ੍ਹਾਂ ਨੇ ਸਾਡੇ ਬੱਚਿਆਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਪਰ ਆਪਣੇ ਬੱਚਿਆਂ ਨੂੰ ਮਾਰ ਦਿੱਤਾ ਅਤੇ ਇਹ ਅਸਲ ’ਚ ਅਫਸੋਸ ਦੀ ਗੱਲ ਹੈ ਕਿ ਪੂਰੀ ਦੁਨੀਆ ’ਚ ਕਈ ਲੋਕ ਉਨ੍ਹਾਂ ਦਾ ਸਹਿਯੋਗ ਕਰ ਰਹੇ ਹਨ। ਸਾਡੇ ਕੋਲ ਸਬੂਤ ਮੌਜੂਦ ਹਨ ਕਿ ਇਹ ਫਿਲਸਤੀਨੀ ਇਸਲਾਮਿਕ ਜੇਹਾਦ ਵੱਲੋਂ ਦਾਗਿਆ ਰਾਕੇਟ ਸੀ।

ਹਸਪਤਾਲ ’ਤੇ ਹਮਲੇ ’ਚ ਸ਼ਾਮਲ ਲੋਕਾਂ ਨੂੰ ਜ਼ਿੰਮੇਵਾਰ ਠਹਿਰਾਇਆ ਜਾਵੇ : ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਇਜ਼ਰਾਈਲ-ਹਮਾਸ ਜੰਗ ’ਚ ਆਮ ਨਾਗਰਿਕਾਂ ਦਾ ਮਾਰੇ ਜਾਣਾ ਗੰਭੀਰ ਚਿੰਤਾ ਦਾ ਵਿਸ਼ਾ ਹੈ ਅਤੇ ਗਾਜ਼ਾ ’ਚ ਹਸਪਤਾਲ ’ਤੇ ਹਮਲੇ ’ਚ ਸ਼ਾਮਲ ਲੋਕਾਂ ਨੂੰ ਜ਼ਿੰਮੇਵਾਰ ਠਹਿਰਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਗਾਜ਼ਾ ਦੇ ਹਸਪਤਾਲ ’ਚ ਲੋਕਾਂ ਦੀ ਮੌਤ ਨਾਲ ਡੂੰਘਾ ਸਦਮਾ ਲੱਗਿਆ ਹੈ। ਪੀੜਤ ਪਰਿਵਾਰਾਂ ਪ੍ਰਤੀ ਅਸੀਂ ਦੁੱਖ ਜਾਹਿਰ ਕਰਦੇ ਹਾਂ ਹਾਂ ਅਤੇ ਜ਼ਖਮੀਆਂ ਦੇ ਜਲਦੀ ਸਿਹਤਮੰਦ ਹੋਣ ਲਈ ਅਰਦਾਸ ਕਰਦੇ ਹਾਂ।

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


sunita

Content Editor

Related News