ਭਾਰਤ ''ਚ ਮਨੁੱਖੀ ਅਧਿਕਾਰਾਂ ਦਾ ਹੋ ਰਿਹੈ ਉਲੰਘਣ : ਅਮਰੀਕੀ ਰਿਪੋਰਟ

03/14/2019 11:25:01 PM

ਵਾਸ਼ਿੰਗਟਨ— ਅਮਰੀਕਾ ਨੇ ਆਪਣੀ ਇਕ ਰਿਪੋਰਟ 'ਚ ਕਿਹਾ ਹੈ ਕਿ ਭਾਰਤ 'ਚ ਮਨੁੱਖੀ ਅਧਿਕਾਰਾਂ ਦੇ ਉਲੰਘਣ ਦੀਆਂ ਘਟਨਾਵਾਂ ਵੱਡੀ ਪੱਧਰ 'ਤੇ ਵਾਪਰ ਰਹੀਆਂ ਹਨ। ਰਿਪੋਰਟ ਮੁਤਾਬਕ ਪੁਲਸ ਦੀ ਹਿਰਾਸਤ 'ਚ ਅਣਗਿਣਤ ਕਤਲ ਹੋ ਰਹੇ ਹਨ, ਲੋਕਾਂ ਨੂੰ ਜ਼ਬਰੀ ਗਾਇਬ ਕੀਤਾ ਜਾ ਰਿਹਾ ਹੈ ਅਤੇ ਵੱਖ-ਵੱਖ ਲੋਕਾਂ 'ਤੇ ਤਸ਼ੱਦਦ ਕੀਤੇ ਜਾ ਰਹੇ ਹਨ।

ਰਿਪੋਰਟ 'ਚ ਪਿਛਲੇ ਸਾਲ ਸੈਂਸਰਸ਼ਿਪ, ਸੋਸ਼ਲ ਮੀਡੀਆ 'ਤੇ ਵਿਚਾਰ ਪ੍ਰਗਟ ਕਰਨ ਵਾਲਿਆਂ ਵਿਰੁੱਧ ਮੁਕੱਦਮਾ ਚਲਾਉਣ ਲਈ ਮਾਣਹਾਨੀ ਦੇ ਕਾਨੂੰਨ ਦੀ ਵਰਤੋਂ ਕਰਨੀ ਅਤੇ ਵੱਖ-ਵੱਖ ਸਾਈਟਾਂ ਨੂੰ ਬਲਾਕ ਕਰਨ ਵਰਗੇ ਮਾਮਲੇ ਦੇਖੇ ਗਏ।

ਵਿਦੇਸ਼ ਮੰਤਰਾਲਾ ਨੇ 2018 'ਚ ਮਨੁੱਖੀ ਅਧਿਕਾਰ ਮਾਮਲਿਆਂ 'ਤੇ ਕਈ ਦੇਸ਼ਾਂ ਦੀ ਰਿਪੋਰਟ 'ਚ ਭਾਰਤ ਦੇ ਜ਼ਿਕਰ ਵਾਲੇ ਹਿੱਸੇ 'ਚ ਕਿਹਾ ਹੈ ਕਿ ਭਾਰਤ ਸਰਕਾਰ ਨੇ ਕੁਝ ਗੈਰ-ਸਰਕਾਰੀ ਸੰਗਠਨਾਂ ਨੂੰ ਵਿਦੇਸ਼ੀ ਆਰਥਿਕ ਮਦਦ ਲੈਣ 'ਤੇ ਵੀ ਪਾਬੰਦੀ ਲਾਈ। ਇਹ ਰਿਪੋਰਟ ਵਿਦੇਸ਼ ਮੰਤਰੀ ਮਾਈਕ ਨੇ ਜਾਰੀ ਕੀਤੀ।


Baljit Singh

Content Editor

Related News