ਸ਼ਹੀਦ ਜਸਵੰਤ ਸਿੰਘ ਖਾਲੜਾ ਦੀ 30ਵੀਂ ਬਰਸੀ ਮੌਕੇ ਮਨਾਇਆ ਗਿਆ ਮਨੁੱਖੀ ਅਧਿਕਾਰ ਦਿਹਾੜਾ

Monday, Sep 22, 2025 - 01:57 PM (IST)

ਸ਼ਹੀਦ ਜਸਵੰਤ ਸਿੰਘ ਖਾਲੜਾ ਦੀ 30ਵੀਂ ਬਰਸੀ ਮੌਕੇ ਮਨਾਇਆ ਗਿਆ ਮਨੁੱਖੀ ਅਧਿਕਾਰ ਦਿਹਾੜਾ

ਫਰਿਜ਼ਨੋ (ਕੈਲੀਫੋਰਨੀਆਂ) (ਗੁਰਿੰਦਰਜੀਤ ਨੀਟਾ ਮਾਛੀਕੇ): ਲੰਘੇ ਸ਼ਨੀਵਾਰ ਫਰਿਜ਼ਨੋ ਵਿਖੇ ਸ. ਜਸਵੰਤ ਸਿੰਘ ਖਾਲੜਾ ਦੀ ਸ਼ਹਾਦਤ ਨੂੰ ਸਮਰਪਿਤ, ਮਨੁੱਖੀ ਅਧਿਕਾਰ ਦਿਵਸ’ ਬੜੀ ਸ਼ਾਨੋ ਸ਼ੌਕਤ ਨਾਲ ਮਨਾਇਆ ਗਿਆ। ਸਥਾਨਕ ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਯਾਦ ਵਿੱਚ ਬਣੇ ਖਾਲੜਾ ਪਾਰਕ ਵਿੱਚ ਲੰਘੇ ਸ਼ਨੀਵਾਰ ਖਾਲੜਾ ਪਾਰਕ ਵਾਲੇ ਬਾਬਿਆਂ ਦੀ ਪ੍ਰਬੰਧਕ ਕਮੇਟੀ ਵੱਲੋਂ ਇੰਡੋ-ਯੂ.ਐੱਸ. ਹੈਰੀਟੇਜ ਦੇ ਸਹਿਯੋਗ ਨਾਲ ਇੱਕ ਵਿਸ਼ੇਸ਼ ਸਮਾਗਮ “ਮਨੁੱਖੀ ਅਧਿਕਾਰ ਦਿਹਾੜਾ” ਸ਼ਹੀਦ ਜਸਵੰਤ ਸਿੰਘ ਖਾਲੜਾ ਦੀ 30ਵੀਂ ਬਰਸੀ ਨੂੰ ਮੁੱਖ ਰੱਖਕੇ ਮਨਾਇਆ ਗਿਆ। 

PunjabKesari
 

ਇਸ ਮੌਕੇ ਜਿੱਥੇ ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਲਾਸਾਨੀ ਕੁਰਬਾਨੀ ਨੂੰ ਯਾਦ ਕੀਤਾ ਗਿਆ, ਓਥੇ 9-11 ਦੀ 24ਵੀਂ ਬਰਸੀ ਮੌਕੇ ਅਮਰੀਕਾ ਵਿੱਚ ਅੱਤਵਾਦੀ ਹਮਲੇ ਵਿੱਚ ਮਾਰੇ ਗਏ ਤਿੰਨ ਹਜ਼ਾਰ ਤੋਂ ਵੱਧ ਨਿਰਦੋਸ਼ ਲੋਕਾਂ ਨੂੰ ਵੀ ਸ਼ਰਧਾਂਜਲੀ ਦਿੱਤੀ ਗਈ। ਸਮਾਗਮ ਦੀ ਸ਼ੁਰੂਆਤ ਕੁਲਵੰਤ ਸਿੰਘ ਖਹਿਰਾ ਅਤੇ ਸਾਥੀਆਂ ਨੇ ਸੁਖਮਨੀ ਸਹਿਬ ਦੇ ਪਾਠ ਕਰਕੇ ਕੀਤੀ। ਉਪਰੰਤ ਭਾਈ ਮਹਿਲਾ ਸਿੰਘ ਦੇ ਕਵਿਸ਼ਰੀ ਜਥੇ ਨੇ ਸ਼ਹੀਦ ਜਸਵੰਤ ਸਿੰਘ ਖਾਲੜਾ ਦੇ ਜੀਵਨ ਤੇ ਆਪਣੀਆਂ ਕਵਿਤਾਵਾਂ ਰਾਹੀਂ ਪੰਛੀ ਯਾਤ ਪਵਾਈ। ਪਿਛੋਂ ਸਟੇਜ ਦੀ ਸ਼ੁਰੂਆਤ ਰਾਜ ਸਿੱਧੂ ਮੋਗਾ ਨੇ ਸਭਨਾਂ ਨੂੰ ਨਿੱਘੀ ਜੀ ਆਇਆ ਆਖਕੇ ਕੀਤੀ। ਉਪਰੰਤ ਸਟੇਜ਼ ਸੰਚਾਲਨ ਪੱਤਰਕਾਰ ਨੀਟਾ ਮਾਛੀਕੇ ਨੇ ਬਾਖੂਬੀ ਕੀਤਾ। ਇਸ ਪਿੱਛੋਂ ਗਾਇਕ ਰਾਜ ਬਰਾੜ ਨੇ ਧਾਰਮਿਕ ਗੀਤ ਨਾਲ ਸਟੇਜ਼ ਨੂੰ ਅੱਗੇ ਤੋਰਿਆ। 

ਹਰਨੇਕ ਸਿੰਘ ਲੋਹਗੜ ਅਤੇ ਗੁਰਦੀਪ ਸਿੰਘ ਚੰਨਣਵਾਲ ਨੇ ਵੀ ਕਵਿਸ਼ਰੀ ਰੂਪ ਵਿੱਚ ਚੰਗਾ ਸਮਾਂ ਬੰਨਿਆ। ਗਾਇਕ ਪੱਪੀ ਭਦੌੜ, ਕਮਲਜੀਤ ਬੈਨੀਪਾਲ, ਗਾਇਕ ਪ੍ਰਗਟ  ਆਦਿ ਨੇ ਇਨਕਲਾਬੀ ਗੀਤਾਂ ਨਾਲ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ। ਇਸ ਮੌਕੇ ਬੋਲਣ ਵਾਲੇ ਬੁਲਾਰਿਆਂ ਵਿੱਚ ਪੰਜਾਬੀ ਰੇਡੀਓ ਯੂਐੱਸਏ ਦੇ ਹੋਸਟ ਪ੍ਰਵੀਨ ਕੁਮਾਰ ਸ਼ਰਮਾਂ, ਸੁਖਦੇਵ ਸਿੰਘ ਸਿੱਧੂ, ਡਾ. ਮਲਕੀਤ ਸਿੰਘ ਕਿੰਗਰਾ, ਸੁਰਿੰਦਰ ਮੰਡਾਲੀ, ਜਸਪ੍ਰੀਤ ਸਿੱਧੂ, ਨੈਂਣਦੀਪ ਸਿੰਘ ਚੰਨ, ਪਰਗਟ ਸਿੰਘ ਬਾਠ, ਪ੍ਰੈਸੀਪਲ ਦਲਜੀਤ ਸਿੰਘ, ਮਹਿੰਦਰ ਸਿੰਘ ਸੰਧਾਵਾਲੀਆ, ਸਾਧੂ ਸਿੰਘ ਸੰਘਾ, ਹੈਰੀ ਮਾਨ ਅਤੇ ਨਿਰਮਲ ਸਿੰਘ ਧਨੌਲਾ ਆਦਿ ਨੇ ਸਟੇਜ਼ ਤੋਂ ਹਾਜ਼ਰੀ ਭਰੀ। 

PunjabKesari
 

ਇਸ ਮੌਕੇ ਸੈਂਟਰਲ ਸਕੂਲ ਬੋਰਡ ਟਰੱਸਟੀ ਦੀ ਟੀਮ ਨੂੰ ਵੀ ਖਾਲੜਾ ਪਾਰਕ ਵਾਲੇ ਬਾਬਿਆਂ ਦੀ ਕਮੇਟੀ ਨੇ ਉਹਨਾਂ ਦੀਆਂ ਸੇਵਾਵਾਂ ਲਈ ਸਨਮਾਨਿਤ ਕੀਤਾ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਇਸ ਟੀਮ ਨੇ ਖਾਲੜਾ ਸਾਬ੍ਹ ਦੇ ਨਾਮ ਤੇ ਐਲੀਮੈਂਟਰੀ ਸਕੂਲ ਦਾ ਨਾਮ ਰੱਖਣ ਲਈ ਵੱਡਾ ਯੋਗਦਾਨ ਪਾਇਆ ਸੀ। ਇਸ ਐਡਵੋਕੇਟ ਨਰਿੰਦਰ ਸਿੰਘ ਚਾਹਲ ਅਤੇ ਇਨਕਲਾਬੀ ਕਵੀ ਸੰਤ ਰਾਮ ਉਦਾਸੀ ਦੀ ਬੇਟੀ ਪ੍ਰਿਤਪਾਲ ਕੌਰ ਉਦਾਸੀ ਉਚੇਚੇ ਤੌਰ 'ਤੇ ਪਹੁੰਚੇ ਹੋਏ ਸਨ। ਉਹਨਾਂ ਵੀ ਆਪਣੇ ਵਿਚਾਰ ਰੱਖੇ ਤੇ ਇਸ ਮੌਕੇ ਬਾਬਿਆਂ ਦੀ ਪਾਰਕ ਵਾਲੀ ਕਮੇਟੀ ਵੱਲੋਂ ਉਹਨਾਂ ਨੂੰ ਸ਼ਾਲ ਦੇਕੇ ਨਿਵਾਜਿਆ ਗਿਆ। ਇਸ ਮੌਕੇ ਪ੍ਰਤਪਾਲ ਕੌਰ ਉਦਾਸੀ ਨੇ ਆਪਣੇ ਪਿਤਾ ਸਵ. ਸੰਤ ਰਾਮ ਉਦਾਸੀ ਦੀਆਂ ਕਵਿਤਾਵਾਂ ਗਾਕੇ ਐਸਾ ਰੰਗ ਬੰਨਿਆ ਕਿ ਹਰ ਕੋਈ ਅਸ਼-ਅਸ਼ ਕਰ ਉੱਠਿਆ। ਐਡਵੋਕੇਟ ਨਰਿੰਦਰ ਸਿੰਘ ਚਾਹਲ ਨੇ ਸ਼ਹੀਦ ਜਸਵੰਤ ਸਿੰਘ ਖਾਲੜਾ ਨਾਲ ਬਿਤਾਏ ਸਮੇਂ ਦੀਆਂ ਗੱਲਾਂ ਸੁਣਾਈਆਂ ਅਤੇ 84 ਮੌਕੇ ਹੋਏ ਮਨੁੱਖੀ ਅਧਿਕਾਰਾਂ 'ਤੇ ਜੋਸ਼ੀਲੇ ਢੰਗ ਨਾਲ ਚਾਨਣਾ ਪਾਇਆ। 

PunjabKesari

ਇਸ ਮੌਕੇ ਪੱਤਰਕਾਰ ਨੀਟਾ ਮਾਛੀਕੇ, ਰੇਡੀਓ ਹੋਸਟ ਪ੍ਰਵੀਨ ਕੁਮਾਰ ਸ਼ਰਮਾ, ਖਾਲੜਾ ਪਾਰਕ ਵਾਲੇ ਚੋਣਵੇਂ ਬਾਬਿਆਂ ਨੂੰ ਵੀ ਉਹਨਾਂ ਦੀਆਂ ਸੇਵਾਵਾਂ ਬਦਲੇ ਸਿਰੋਪਾਓ ਦਿੱਤੇ ਗਏ। ਅੰਤ ਵਿੱਚ ਖਾਲੜਾ ਪਾਰਕ ਵਾਲਿਆ ਬਾਬਿਆਂ ਦੀ ਕਮੇਟੀ ਦੇ ਮੋਢੀ ਮੈਂਬਰ ਸ. ਹਰਦੇਵ ਸਿੰਘ ਸਿੱਧੂ ਨੇ ਸਭਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਪ੍ਰਬੰਧਕਾਂ ਵੱਲੋਂ ਚਾਹ ਪਕੌੜਿਆ ਦਾ ਲੰਗਰ ਅਤੁੱਟ ਵਰਤਾਇਆ ਗਿਆ। ਇਸ ਮੌਕੇ ਨਿਊ ਇੰਡੀਆ ਸਵੀਟ ਐਂਡ ਸਪਾਈਸ ਵਾਲੇ ਜਸਵਿੰਦਰ ਸਿੰਘ ਨੇ ਜਲੇਬੀਆਂ ਦਾ ਲੰਗਰ ਵਰਤਾਇਆ ਗਿਆ। ਇਸ ਮੌਕੇ ਵਾਲਗਰੀਨ ਫਾਰਮੇਸੀ ਵੱਲੋਂ ਫਰੀ ਫਲੂ ਸ਼ਾਟ ਲਾਏ ਗਏ। ਜੈਕਾਰਾ ਮੂਵਮੈਂਟ ਵੱਲੋ ਐਸ ਬੀ 509 ਬਿੱਲ ਸਬੰਧੀ ਲੋਕਾਂ ਨੂੰ ਜਾਗਰੂਕ ਕੀਤਾ ਗਿਆ। 

PunjabKesari

ਇਸ ਪ੍ਰੋਗਰਾਮ ਦੀ ਕਾਮਯਾਬੀ ਦਾ ਸਿਹਰਾ ਸਮੂਹ ਇੰਡੋ-ਯੂ. ਐੱਸ. ਹੈਰੀਟੇਜ , ਸਮੂਹ ਖਾਲੜਾ ਪਾਰਕ ਵਾਲੇ ਬਾਬਿਆਂ ਦੀ ਕਮੇਟੀ  ਦੇ ਅਣਥੱਕ ਮੈਂਬਰਾਂ ਸਿਰ ਬੱਝਦਾ ਹੈ। ਇਸ ਮੌਕੇ ਇੰਡੋ. ਯੂ. ਐੱਸ. ਹੈਰੀਟੇਜ ਅਤੇ ਬਾਬਿਆਂ ਦੀ ਕਮੇਟੀ ਵੱਲੋਂ ਐਲਾਨ ਕੀਤਾ ਗਿਆ ਕਿ ਸਤੰਬਰ ਦੇ ਤੀਸਰੇ ਸ਼ਨੀਵਾਰ ਨੂੰ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਇਹ ਬਰਸੀ ਹਰੇਕ ਸਾਲ ਮਨਾਈ ਜਾਂਦੀ ਹੈ, ਉਹਨਾਂ ਸੰਗਤ ਦੇ ਸਹਿਯੋਗ  ਲਈ ਅਤੇ ਵਲੰਟੀਅਰ ਵੀਰਾ ਦੀ ਮਿਹਨਤ ਲਈ ਉਹਨਾਂ ਦਾ ਖਾਸ ਧੰਨਵਾਦ ਕੀਤਾ। ਅਖੀਰ ਅਮਿੱਟ ਪੈੜਾਂ ਛੱਡਦਾ ਇਹ ਪ੍ਰੋਗਰਾਮ ਯਾਦਗਾਰੀ ਹੋ ਨਿਬੜਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Baljit Singh

Content Editor

Related News