ਚੀਨ ’ਚ ਇਸਲਾਮਿਕ ਸੱਭਿਆਚਾਰ ਦਾ ਅੰਤ ਸ਼ੁਰੂ, 5 ਸਾਲਾਂ ’ਚ 75 ਫੀਸਦੀ ਮਸਜਿਦਾਂ ਦੇ ਤੋੜੇ ਗੁੰਬਦ ਤੇ ਕਈ ਢਾਹੀਆਂ
Friday, Dec 22, 2023 - 10:22 AM (IST)
ਨਿਊਯਾਰਕ (ਏਜੰਸੀ) - ਦੁਨੀਆ ਭਰ ਦੇ ਇਸਲਾਮਿਕ ਦੇਸ਼ਾਂ ਨਾਲ ਦੋਸਤੀ ਦਾ ਡਰਾਮਾ ਕਰਨ ਵਾਲੇ ਚੀਨ ਨੇ ਆਪਣੇ ਦੇਸ਼ ’ਚ ਮਸਜਿਦਾਂ ’ਤੇ ਕਹਿਰ ਵਰ੍ਹਾਇਆ ਹੈ। ਪਿਛਲੇ ਪੰਜ ਸਾਲਾਂ ’ਚ ਚੀਨ ਦੀਆਂ 75 ਫੀਸਦੀ ਮਸਜਿਦਾਂ ਨੂੰ ਜਾਂ ਤਾਂ ਢਾਹ ਦਿੱਤਾ ਗਿਆ ਹੈ ਜਾਂ ਉਨ੍ਹਾਂ ਦੀ ਦਿੱਖ ’ਚ ਤਬਦੀਲੀ ਕਰ ਦਿੱਤੀ ਗਈ ਹੈ। ਅੰਗਰੇਜ਼ੀ ਅਖਬਾਰ ਫਾਈਨੈਂਸ਼ੀਅਲ ਟਾਈਮਜ਼ ਨੇ ਚੀਨ ਦੀਆਂ ਮਸਜਿਦਾਂ ਦੀ ਵੀਡੀਓ ਵਿਸ਼ਲੇਸ਼ਣ ਦੀ ਰਿਪੋਰਟ ਜਾਰੀ ਕੀਤੀ ਹੈ। ਸੈਟੇਲਾਈਟ ਡਾਟਾ ’ਤੇ ਆਧਾਰਿਤ ਇਸ ਰਿਪੋਰਟ ’ਚ 2312 ਮਸਜਿਦਾਂ ਦਾ ਵਿਸ਼ਲੇਸ਼ਣ ਕੀਤਾ ਗਿਆ ਹੈ। 2018 ਤੋਂ ਬਾਅਦ ਇਨ੍ਹਾਂ ਮਸਜਿਦਾਂ ’ਚੋਂ 75 ਫੀਸਦੀ ਦੀ ਦਿੱਖ ਬਦਲੀ ਦਿੱਤੀ ਗਈ ਹੈ। ਇਸ ਰਿਪੋਰਟ ਮੁਤਾਬਕ 1714 ਮਸਜਿਦਾਂ ਦੀ ਦਿੱਖ ’ਚ ਜਾਂ ਤਾਂ ਬਦਲਾਅ ਕੀਤਾ ਗਿਆ ਹੈ ਜਾਂ ਉਨ੍ਹਾਂ ਨੂੰ ਢਾਹ ਦਿੱਤਾ ਗਿਆ ਹੈ ਜਾਂ ਛੋਟਾ ਕਰ ਦਿੱਤਾ ਗਿਆ ਹੈ। ਸਰਕਾਰ ਦੀ ਦਲੀਲ ਹੈ ਕਿ ਮਸਜਿਦਾਂ ਦੇ ਡਿਜ਼ਾਈਨ ਇਸ ਤਰੀਕੇ ਨਾਲ ਬਣਾਏ ਜਾ ਰਹੇ ਹਨ ਤਾਂ ਕਿ ਉਹ ਚੀਨੀ ਸੱਭਿਆਚਾਰ ਨਾਲ ਘੁਲ-ਮਿਲ ਸਕਣ। ਨਿੰਗਸ਼ੀਆ ਇਲਾਕੇ ’ਚ 90 ਫੀਸਦੀ ਮਸਜਿਦਾਂ ’ਚ ਬਦਲਾਅ ਕੀਤਾ ਗਿਆ ਹੈ, ਜਦੋਂ ਕਿ ਉੱਤਰ-ਪੱਛਮੀ ਸੂਬੇ ਗਾਂਸੂ ਦੀਆਂ 80 ਫੀਸਦੀ ਮਸਜਿਦਾਂ ’ਚ ਬਦਲਾਅ ਕਰ ਦਿੱਤਾ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ - Movie Review: ਹਾਲਾਤ ਤੋਂ ਮਜਬੂਰ ਹੋ ਕੇ ਵਿਦੇਸ਼ ਜਾਣ ਵਾਲੇ ਪੰਜਾਬੀਆਂ ਦੀ ਕਹਾਣੀ ਹੈ ਸ਼ਾਹਰੁਖ ਦੀ 'ਡੰਕੀ'
ਬੀਜਿੰਗ ਦੀ ਦੋਦੀਆਂ ਮਸਜਿਦ ਉੱਤਰੀ ਚੀਨ ਦੀਆਂ ਸਭ ਤੋਂ ਵੱਡੀਆਂ ਮਸਜਿਦਾਂ ’ਚੋਂ ਇਕ ਸੀ ਪਰ ਹੁਣ ਇਸ ਮਸਜਿਦ ਦਾ ਆਕਾਰ ਬਦਲ ਦਿੱਤਾ ਗਿਆ ਹੈ। ਮਸਜਿਦ ਦੇ ਗੁੰਬਦ ਹਟਾ ਕੇ ਇਸ ਦੀ ਦਿੱਖ ਅਰਬ ਆਰਕੀਟੈਕਟ ਕੋਲੋਂ ਬਦਲ ਕੇ ਵੱਖਰੀ ਦਿੱਖ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਇਹ ਧਾਰਨਾ ਸੀ ਕਿ ਚੀਨ ਦੇ ਉੱਤਰ-ਪੱਛਮੀ ਖੇਤਰ ਸ਼ਿਨਜ਼ਿਆਂਗ ਇਲਾਕੇ ’ਚ ਹੀ ਮਸਜਿਦਾਂ ’ਤੇ ਇਹ ਕਾਰਵਾਈ ਹੋ ਰਹੀ ਹੈ ਪਰ ਇਸ ਰਿਪੋਰਟ ’ਚ ਇਹ ਖੁਲਾਸਾ ਕੀਤਾ ਗਿਆ ਹੈ ਕਿ ਪੂਰੇ ਚੀਨ ’ਚ ਮਸਜਿਦਾਂ ’ਤੇ ਇਸ ਤਰ੍ਹਾਂ ਦੀ ਕਾਰਵਾਈ ਹੋਈ ਹੈ ਅਤੇ ਮਸਜਿਦਾਂ ਦੀ ਦਿੱਖ ਬਦਲ ਦਿੱਤੀ ਗਈ ਹੈ ਜਾਂ ਉਨ੍ਹਾਂ ਨੂੰ ਤਬਾਹ ਕਰ ਦਿੱਤਾ ਗਿਆ ਹੈ। ਕੁਝ ਮਸਜਿਦਾਂ ਦੇ ਡਿਜ਼ਾਈਨ ਚੀਨ ਦੇ ਆਰਕੀਟੈਕਟ ਵਾਂਗ ਕਰ ਦਿੱਤੇ ਗਏ ਹਨ।
ਇਹ ਖ਼ਬਰ ਵੀ ਪੜ੍ਹੋ - ਮਾਤਾ ਬਗਲਾਮੁਖੀ ਯੱਗ ’ਚ 1,25,000 ਜੋਤਾਂ ਪ੍ਰਕਾਸ਼ ਕੀਤੀਆਂ ਜਾਣਗੀਆਂ
ਅਮਰੀਕਾ ’ਚ ਰਹਿ ਰਹੇ ਚੀਨੀ ਮੁਸਲਮਾਨ ਅਤੇ ਚੀਨ ’ਚ ਮੁਸਲਿਮ ਅਧਿਕਾਰਾਂ ਨੂੰ ਲੈ ਕੇ ਮੁਹਿੰਮ ਚਲਾਉਣ ਵਾਲੇ ਮਾ ਜ਼ੂ ਨੇ ਕਿਹਾ ਕਿ ਇਹ ਚੀਨ ’ਚ ਇਸਲਾਮਿਕ ਸੱਭਿਆਚਾਰ ਦੇ ਅੰਤ ਦੀ ਸ਼ੁਰੂਆਤ ਹੈ। ਇਕ ਹੋਰ ਚੀਨੀ ਮੁਸਲਮਾਨ ਡਿੰਗ ਨੇ ਕਿਹਾ ਕਿ ਜਦੋਂ ਮਸਜਿਦਾਂ ਨੂੰ ਜ਼ਬਰਦਸਤੀ ਢਾਹਿਆ ਜਾ ਰਿਹਾ ਹੈ ਅਤੇ ਉਨ੍ਹਾਂ ਦੀ ਦਿੱਖ ਬਦਲੀ ਜਾ ਰਹੀ ਹੈ ਤਾਂ ਅਜਿਹਾ ਲੱਗਦਾ ਹੈ ਕਿ ਜਿਵੇਂ ਕਿਸੇ ਨੇ ਮੇਰਾ ਘਰ ਢਾਹ ਦਿੱਤਾ ਹੋਵੇ। ਇਹ ਧਰਮ ਨੂੰ ਖਤਮ ਕਰਨ ਦੀ ਪ੍ਰਕਿਰਿਆ ਦਾ ਹਿੱਸਾ ਹੈ। ਡਿੰਗ ਦੇ ਇਲਾਕੇ ਯੂਨਾਨ ਵਿਚ ਨਾਜ਼ਿਆਂਗ ਮਸਜਿਦ ਨੂੰ ਜਦੋਂ ਢਾਹਿਆ ਗਿਆ, ਤਾਂ ਮੈਨੂੰ ਇਸ ਦਾ ਬਹੁਤ ਦੁੱਖ ਹੋਇਆ ਪਰ ਮੈਂ ਕੁਝ ਨਹੀਂ ਕਰ ਸਕਿਆ। ਗ੍ਰੀਸ ਸੂਬੇ ਤੋਂ 1000 ਕਿ. ਮੀ. ਦੂਰ ਬੀਜਿੰਗ ’ਚ ਦੋਦੀਆਂ ਮਸਜਿਦ ਦੇ ਬਾਹਰ ਲੱਗੇ ਨੋਟਿਸ ਬੋਰਡ ਨੂੰ ਵੀ ਬਦਲ ਦਿੱਤਾ ਗਿਆ ਹੈ ਅਤੇ ਇਸ ’ਚ ਹੁਣ ਇਸਲਾਮਿਕ ਸੱਭਿਆਚਾਰ ਦੀ ਝਲਕ ਨਜ਼ਰ ਨਹੀਂ ਆਉਂਦੀ।
ਇਹ ਖ਼ਬਰ ਵੀ ਪੜ੍ਹੋ - ਵਿਦੇਸ਼ਾਂ 'ਚ ਭਾਰਤੀਆਂ ਦੀ ਸਹੂਲਤ ਲਈ UN ਦੀ ਮਾਈਗ੍ਰੇਸ਼ਨ ਏਜੰਸੀ ਵੱਲੋਂ 'ਪ੍ਰੋਜੈਕਟ' ਲਾਂਚ
ਮਸਜਿਦਾਂ ਦੀ ਦਿੱਖ ਇਸ ਤਰ੍ਹਾਂ ਬਣਾਈ ਗਈ ਹੈ ਕਿ ਉਹ ਨਾ ਤਾਂ ਪੂਰੀ ਤਰ੍ਹਾਂ ਇਸਲਾਮਿਕ ਲੱਗਦੀਆਂ ਹਨ ਅਤੇ ਨਾ ਹੀ ਚੀਨੀ ਆਰਕੀਟੈਕਟ ਵਰਗੀਆਂ ਪਰ ਇਨ੍ਹਾਂ ਨੂੰ ਵੇਖ ਕੇ ਕਮਿਊਨਿਸਟ ਪਾਰਟੀਆਂ ਦੇ ਦਫ਼ਤਰਾਂ ਦੀ ਝਲਕ ਮਿਲਦੀ ਹੈ। ਇਹ ਹੁਣ ਵੱਡੇ ਹਾਲਾਂ ਵਾਂਗ ਵਿਖਾਈ ਦਿੰਦੀਆਂ ਹਨ। ਨਿਊਯਾਰਕ ਦੀ ਮਨੁੱਖੀ ਅਧਿਕਾਰ ਵਾਚ ਸੰਸਥਾ ਦਾ ਮੰਨਣਾ ਹੈ ਕਿ ਚੀਨ ’ਚ ਧਾਰਮਿਕ ਆਜ਼ਾਦੀ ਨੂੰ ਦਰੜਿਅਾ ਜਾ ਰਿਹਾ ਹੈ ਅਤੇ ਇਹ ਸੰਯੁਕਤ ਰਾਸ਼ਟਰ ਦੇ ਮਨੁੱਖੀ ਅਧਿਕਾਰਾਂ ਦੇ ਵਿਸ਼ਵਵਿਆਪੀ ਐਲਾਨਨਾਮੇ ਦੀ ਉਲੰਘਣਾ ਹੈ। ਇਸ ਦਰਮਿਆਨ ਆਸਟ੍ਰੇਲੀਆ ਦੀ ਇਕ ਰਣਨੀਤਕ ਸੰਸਥਾ ਦੀ ਰਿਪੋਰਟ ’ਚ ਵੀ 2017 ਤੋਂ ਬਾਅਦ ਚੀਨ ਦੇ ਸ਼ਿਨਜਿਆਂਗ ਸੂਬੇ ਵਿਚ ਮਸਜਿਦਾਂ ਦੇ ਆਕਾਰ ਵਿਚ ਬਦਲਾਅ ਦੀ ਗੱਲ ਕਹੀ ਗਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।