ਲੋਕ ਚਾਅ ਨਾਲ ਖਾਂਦੇ ਨੇ ਹੰਝੂ ਗੈਸ ਦੇ ਸੁਆਦ ਵਾਲੀ ਆਈਸਕ੍ਰੀਮ, ਵੱਧ ਰਹੀ ਹੈ ਮੰਗ

Saturday, May 16, 2020 - 02:07 PM (IST)

ਲੋਕ ਚਾਅ ਨਾਲ ਖਾਂਦੇ ਨੇ ਹੰਝੂ ਗੈਸ ਦੇ ਸੁਆਦ ਵਾਲੀ ਆਈਸਕ੍ਰੀਮ, ਵੱਧ ਰਹੀ ਹੈ ਮੰਗ

ਹਾਂਗਕਾਂਗ- ਦੁਨੀਆ ਭਰ ਵਿਚ ਵਿਰੋਧ ਪ੍ਰਦਰਸ਼ਨਾਂ ਅਤੇ ਭੀੜ ਨੂੰ ਹਟਾਉਣ ਲਈ ਸੁਰੱਖਿਆ ਕਰਮਚਾਰੀ ਹੰਝੂ ਗੈਸ ਦੇ ਗੋਲਿਆਂ ਦੀ ਵਰਤੋਂ ਕਰਦੇ ਹਨ। ਉਂਝ ਤਾਂ ਪੁਲਸ ਜਾਂ ਸੁਰੱਖਿਆ ਫੌਜ ਵਲੋਂ ਹੀ ਇਸ ਦੀ ਵਰਤੋਂ ਕੀਤੀ ਜਾਂਦੀ ਹੈ ਪਰ ਅੱਜ-ਕੱਲ ਹਾਂਗਕਾਂਗ ਵਿਚ ਹੰਝੂ ਗੈਸ ਦੇ ਗੋਲਿਆਂ ਦੇ ਸੁਆਦ ਵਾਲੀਆਂ ਆਈਸਕ੍ਰੀਮਾਂ ਬਹੁਤ ਚਰਚਾ ਅਤੇ ਮੰਗ ਵਿਚ ਹਨ। ਇਸ ਵਿਚ ਕਲੋਰੋਪਿਕਰਿਨ ਰਸਾਇਣ ਹੁੰਦਾ ਹੈ ਤੇ ਇਸ ਕਾਰਨ ਅੱਖਾਂ ਵਿਚ ਸਾੜ ਪੈਂਦਾ ਹੈ ਤੇ ਹੰਝੂ ਨਿਕਲ ਆਉਂਦੇ ਹਨ। 

ਇਸ ਵਿਚ ਮੁੱਖ ਤੌਰ 'ਤੇ ਕਾਲੀਆਂ ਮਿਰਚਾਂ ਹੁੰਦੀਆਂ ਹਨ, ਅਜਿਹੇ ਵਿਚ ਆਈਸਕ੍ਰੀਮ ਦਾ ਇਹ ਫਲੇਵਰ ਹਾਂਗਕਾਂਗ ਵਿਚ ਲਗਾਤਾਰ ਚੱਲ ਰਹੇ ਪ੍ਰਦਰਸ਼ਨਾਂ ਵਿਚ ਚੀਨੀ ਸੁਰੱਖਿਆ ਕਰਮਚਾਰੀਆਂ ਵਲੋਂ ਪ੍ਰਦਰਸ਼ਨਕਾਰੀਆਂ 'ਤੇ ਦਾਗੇ ਜਾ ਰਹੇ ਹੰਝੂ ਗੈਸ ਦੇ ਗੋਲਿਆਂ ਦੀ ਯਾਦ ਤਾਜ਼ਾ ਕਰਵਾਉਂਦਾ ਹੈ।
ਵਿਰੋਧ ਪ੍ਰਦਰਸ਼ਨਾਂ ਵਿਚ ਸ਼ਾਮਲ ਹੋਏ ਲੋਕਾਂ ਨੇ ਇਸ ਬਾਰੇ ਦੱਸਿਆ। 

ਦੁਕਾਨਦਾਰਾਂ ਦਾ ਕਹਿਣਾ ਹੈ ਕਿ ਇਹ ਸੁਆਦ ਲੋਕਤੰਤਰ ਅੰਦੋਲਨ ਦੇ ਸਮਰਥਨ ਦਾ ਪ੍ਰਤੀਕ ਹੈ, ਜੋ ਉਨ੍ਹਾਂ ਨੂੰ ਅਜੇ ਵੀ ਵਿਰੋਧੀ ਅੰਦੋਲਨ ਵਿਚ ਬਣੇ ਰਹਿਣ ਅਤੇ ਆਪਣਾ ਜਾਨੂੰਨ ਬਣਾਈ ਰੱਖਣ ਦੀ ਯਾਦ ਦਿਲਾਉਂਦਾ ਹੈ।
ਹਾਂਗਕਾਂਗ ਦੇ ਅਧਿਕਾਰੀਆਂ ਮੁਤਾਬਕ ਵਿਰੋਧ ਪ੍ਰਦਰਸ਼ਨਾਂ ਦੌਰਾਨ 16,000 ਤੋਂ ਵਧੇਰੇ ਰਾਊਂਡ ਹੰਝੂ ਗੈਸ ਦਾਗੇ ਗਏ ਹਨ, ਇਨ੍ਹਾਂ ਵਿਚੋਂ ਕਈਆਂ ਦੀ ਵਰਤੋਂ ਸੰਘਣੀ ਆਬਾਦੀ ਵਾਲੇ ਉਨ੍ਹਾਂ ਜ਼ਿਲ੍ਹਿਆਂ ਵਿਚ ਹੋਈ ਹੈ ਜੋ ਭੀੜੀਆਂ ਗਲੀਆਂ, ਛੋਟੇ ਰੈਸਟੋਰੈਂਟਾਂ ਅਤੇ ਅਪਾਰਟਮੈਂਟ ਬਲਾਕ ਨਾਲ ਭਰੇ ਹਨ। ਹਾਂਗਕਾਂਗ ਵਿਚ ਇਸ ਸਮੇਂ ਚੀਨ ਦੇ ਖਿਲਾਫ ਲੋਕਤੰਤਰ ਬਚਾਉਣ ਲਈ ਪ੍ਰਦਰਸ਼ਨ ਹੋ ਰਿਹਾ ਹੈ ਕਿਉਂਕਿ ਲੋਕ ਹਾਂਗਕਾਂਗ ਵਿਚ ਚੀਨ ਦੀ ਦਖਲ ਅੰਦਾਜ਼ੀ ਨਹੀਂ ਚਾਹੁੰਦੇ।
 


author

Lalita Mam

Content Editor

Related News