ਅਮਰੀਕਾ ਦਾ ਚੀਨ ''ਤੇ ਨਵਾਂ ਹਮਲਾ, ਨੋਬਲ ਪੁਰਸਕਾਰ ਲਈ ਹਾਂਗਕਾਂਗ ਅੰਦੋਲਨ ਨੂੰ ਕੀਤਾ ਨਾਮਜ਼ਦ
Friday, Feb 05, 2021 - 10:30 PM (IST)
ਇੰਟਰਨੈਸ਼ਨਲ ਡੈਸਕ-ਅਮਰੀਕਾ ਨੇ ਹਾਂਗਕਾਂਗ ਨੂੰ ਲੈ ਕੇ ਚੀਨ 'ਤੇ ਨਵਾਂ ਹਮਲਾ ਕੀਤਾ ਹੈ। ਅਮਰੀਕੀ ਸੰਸਦ ਮੈਂਬਰਾਂ ਦੇ ਇਕ ਦੋ-ਪੱਖੀ ਸਮੂਹ ਨੇ ਇਸ ਸਾਲ ਨੋਬਲ ਸ਼ਾਂਤੀ ਪੁਰਸਕਾਰ ਲਈ ਹਾਂਗਕਾਂਗ ਦੇ ਲੋਕਤੰਤਰ ਸਮਰਥਕ ਅੰਦਲੋਨ ਨੂੰ ਨਾਮਜ਼ਦ ਕੀਤਾ ਹੈ। ਅਮਰੀਕਾ ਨੇ ਪ੍ਰਦਰਸ਼ਨਕਾਰੀਆਂ ਨੂੰ ਚੀਨ ਦੇ ਰਾਸ਼ਟਰੀ ਸੁਰੱਖਿਆ ਕਾਨੂੰਨ ਲਾਗੂ ਕਰਨ ਵਿਰੁੱਧ ਸੰਘਰਸ਼ ਲਈ ਸਨਮਾਨਤ ਕਰਨ ਲਈ ਉਨ੍ਹਾਂ ਨੂੰ ਨਾਮਜ਼ਦ ਕੀਤਾ ਹੈ। ਸੰਸਦ ਮੈਂਬਰਾਂ ਦੇ ਇਸ ਕਦਮ ਨਾਲ ਚੀਨ ਨੂੰ ਗੁੱਸਾ ਆਵੇਗਾ, ਜਿਸ ਨੂੰ ਵਾਰ-ਵਾਰ ਪੱਛਮੀ ਦੇਸ਼ਾਂ ਤੋਂ ਖੇਤਰ ਦੀ ਪ੍ਰਭੂਸੱਤਾ ਨੂੰ ਘੱਟ ਕਰਨ ਲਈ ਨਿੰਦਾ ਦਾ ਸਾਹਮਣਾ ਕਰਨਾ ਪੈਂਦਾ ਹੈ।
ਇਹ ਵੀ ਪੜ੍ਹੋ -ਭਾਰਤ-ਅਮਰੀਕਾ ਨਾਲ ਤਣਾਅ ਦਰਮਿਆਨ ਚੀਨ ਨੇ ਦਿਖਾਈ ਤਾਕਤ, ਐਂਟੀ ਬੈਲਿਸਟਿਕ ਮਿਜ਼ਾਇਲ ਦਾ ਕੀਤਾ ਪ੍ਰੀਖਣ
ਅਮਰੀਕੀ ਸੈਨੇਟਰ ਮਾਰਕੂ ਰੂਬੀਓ, ਇਕ ਰਿਪਬਲਿਕਨ, ਪ੍ਰਤੀਨਿਧੀ ਜੇਮਜ਼ ਮੈਕਗ੍ਰੇਗਨ, ਇਕ ਡੈਮੋਕ੍ਰੇਟ ਅਤੇ ਸੱਤ ਹੋਰ ਸੰਸਦ ਮੈਂਬਰਾਂ ਨੇ ਦੱਖਣੀ ਚੀਨ ਪੋਸਟ ਦੇ ਹਵਾਲੇ ਤੋਂ ਨੋਬਲ ਸ਼ਾਂਤੀ ਪੁਰਸਕਾਰ ਕਮੇਟੀ ਦੇ ਪ੍ਰਧਾਨ ਬੈਰਿਸ ਰੀਸ-ਐਂਡਰਸਨ ਨੂੰ ਲਿਖਿਆ ਕਿ ਅਸੀਂ ਇਕ ਅੰਦੋਲਨ ਨੂੰ ਨਾਮਜ਼ਦ ਕਰ ਰਹੇ ਹਾਂ, ਜਿਸ ਨੇ 1997 ਤੋਂ ਹਾਂਗਕਾਗਂ 'ਚ ਮਨੁੱਖੀ ਅਧਿਕਾਰਾਂ ਅਤੇ ਲੋਕਤੰਤਰ ਦੀ ਸ਼ਾਂਤੀ ਦੀ ਵਕਾਲਤ ਕੀਤੀ ਹੈ ਅਤੇ ਇਨ੍ਹਾਂ ਅਧਿਕਾਰਾਂ ਦੇ ਖਾਤਮੇ ਵਿਰੁੱਧ ਲੜਾਈ ਜਾਰੀ ਹੈ। ਕਈ ਲੋਕਤੰਤਰ ਵਕੀਲ ਪਹਿਲਾਂ ਤੋਂ ਹੀ ਜੇਲ 'ਚ ਹਨ ਅਤੇ ਕਈਆਂ ਨੂੰ ਉਮੀਦ ਹੈ ਕਿ ਆਉਣ ਵਾਲੇ ਮਹੀਨਿਆਂ 'ਚ ਭਾਸ਼ਣ, ਪ੍ਰਕਾਸ਼ਨ, ਚੋਣਾਂ ਰਾਹੀਂ ਆਪਣੇ ਸਿਆਸੀ ਵਿਚਾਰਾਂ ਨੂੰ ਸ਼ਾਂਤੀਪੂਰਨ ਵਿਅਕਤ ਕਰਨ ਲਈ ਦੋਸ਼ੀ ਠਹਿਰਾਇਆ ਜਾਵੇਗਾ ਅਤੇ ਸਜ਼ਾ ਸੁਣਾਈ ਜਾਵੇਗੀ।
ਇਹ ਵੀ ਪੜ੍ਹੋ -ਦਿਲ ਦਾ ਦੌਰਾ ਪੈਣ ਨਾਲ ਕੋਵਿਡ-19 ਮਰੀਜ਼ਾਂ ਨੂੰ ਮੌਤ ਦਾ ਵਧੇਰੇ ਖਤਰਾ : ਅਧਿਐਨ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।