ਤਾਜ ਮਹਿਲ ਦੀ ਖੂਬਸੂਰਤੀ ਨੂੰ ਗੋਰੇ ਤੇ ਗੋਰੀ ਨੇ ਲਾਏ ਚਾਰ ਚੰਨ, ਕਰਵਾਇਆ ਪ੍ਰੀ-ਵੈਡਿੰਗ ਫੋਟੋਸ਼ੂਟ (ਤਸਵੀਰਾਂ)

Tuesday, Feb 02, 2016 - 05:38 PM (IST)

ਤਾਜ ਮਹਿਲ ਦੀ ਖੂਬਸੂਰਤੀ ਨੂੰ ਗੋਰੇ ਤੇ ਗੋਰੀ ਨੇ ਲਾਏ ਚਾਰ ਚੰਨ, ਕਰਵਾਇਆ ਪ੍ਰੀ-ਵੈਡਿੰਗ ਫੋਟੋਸ਼ੂਟ (ਤਸਵੀਰਾਂ)


ਵਿਕਟੋਰੀਆ— ਵਿਆਹ ਤੋਂ ਪਹਿਲਾਂ ਪ੍ਰੀ-ਵੈਡਿੰਗ ਫੋਟੋਸ਼ੂਟ ਕਰਵਾਉਣ ਦਾ ਅੱਜ-ਕੱਲ੍ਹ ਕਾਫੀ ਟਰੈਂਡ ਹੈ। ਇਸ ਤਰ੍ਹਾਂ ਦੇ ਫੋਟੋਸ਼ੂਟ ਲਈ ਅਕਸਰ ਲੋਕ ਵਧੀਆ ਲੋਕੇਸ਼ਨ ''ਤੇ ਜਾਂਦੇ ਹਨ ਪਰ ਹਾਂਗਕਾਂਗ ਦੇ ਰਹਿਣ ਵਾਲੇ ਟਿਮੋਥੀ ਸੇਮੇਲਿਨ ਅਤੇ ਯੁਕੀਕੋ ਮੁਰਾਯਾਮਾ ਭਾਰਤ ''ਚ ਪਿਆਰ ਦੀ ਮਿਸਾਲ ਤਾਜ ਮਹਿਲ ਦੀ ਖੂਬਸੂਰਤੀ ਦੇ ਮੁਰੀਦ ਸਨ। ਇਸ ਲਈ ਉਨ੍ਹਾਂ ਨੇ ਪ੍ਰੀ-ਵੈਡਿੰਗ ਲਈ ਤਾਜ ਮਹਿਲ ਦੀ ਚੋਣ ਕੀਤੀ। ਇਸ ਫੋਟੋਸ਼ੂਟ ਨੂੰ ਦਿੱਲੀ ਦੇ ਰਹਿਣ ਵਾਲੇ ਫੋਟੋਗ੍ਰਾਫਰ ਲਕਸ਼ ਚਾਵਲਾ ਨੇ ਸ਼ੂਟ ਕੀਤਾ। 
ਫੋਟੋਗ੍ਰਾਫਰ ਨੇ ਲਾੜੇ ਟਿਮੋਥੀ ਲਈ ਸ਼ੇਰਵਾਨੀ ਦੀ ਚੋਣ ਕੀਤੀ ਅਤੇ ਲਾੜੀ ਯੁਕੀਕੋ ਨੂੰ ਵੀ ਹਿੰਦੂਸਤਾਨੀ ਸਾੜੀ ਵਿਚ ਸਜਾ ਦਿੱਤਾ। ਇਸ ਤੋਂ ਇਲਾਵਾ ਉਸ ਦੇ ਗਹਿਣਿਆਂ ਦੇ ਨਾਲ-ਨਾਲ ਇਸ ਫੋਟੋਸ਼ੂਟ ਨੂੰ ਹੋਰ ਵਧੀਆ ਬਣਾਉਣ ਲਈ ਗਜਰੇ ਅਤੇ ਫੁੱਲਾਂ ਦੇ ਹਾਰ ਦੀ ਵੀ ਵਰਤੋਂ ਕੀਤੀ ਗਈ। ਇਸ ਪੂਰੇ ਫੋਟੋਸ਼ੂਟ ਨੂੰ ਤਾਜ ਮਹਿਲ ਦੇ ਨੇੜੇ ਸ਼ੂਟ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਇਹ ਸਾਰੀਆਂ ਤਸਵੀਰਾਂ ਫੋਟੋਗ੍ਰਾਫਰ ਲਕਸ਼ ਨੇ ਹੀ ਇੰਸਟਾਗ੍ਰਾਮ ''ਤੇ ਅਪਲੋਡ ਕੀਤੀਆਂ ਹਨ। ਜਿਸ ਤੋਂ ਬਾਅਦ ਇਹ ਵਾਇਰਲ ਹੋ ਗਈਆਂ।


author

Kulvinder Mahi

News Editor

Related News