ਹਾਂਗਕਾਂਗ ਨੇ ਵਿਦੇਸ਼ੀ ਯਾਤਰੀਆਂ ਲਈ ਕੁਆਰੰਟੀਨ ਦੀ ਮਿਆਦ ਨੂੰ ਘਟਾਉਣ ਦਾ ਕੀਤਾ ਫ਼ੈਸਲਾ

08/08/2022 12:22:06 PM

ਹਾਂਗਕਾਂਗ (ਏਜੰਸੀ) : ਹਾਂਗਕਾਂਗ ਵਿਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਲਈ ਹੋਟਲਾਂ ਵਿਚ ਆਈਸੋਲੇਸ਼ਨ ਦੀ ਮਿਆਦ ਨੂੰ ਇਕ ਹਫ਼ਤੇ ਤੋਂ ਘਟਾ ਕੇ ਤਿੰਨ ਦਿਨ ਕਰ ਦੇਵੇਗਾ। ਸ਼ਹਿਰ ਦੇ ਆਗੂ ਜੌਹਨ ਲੀ ਨੇ ਇਹ ਜਾਣਕਾਰੀ ਦਿੱਤੀ। ਚੀਨ ਦਾ ਦੱਖਣੀ ਸ਼ਹਿਰ ਹਾਂਗਕਾਂਗ ਦੁਨੀਆ ਦੇ ਉਨ੍ਹਾਂ ਕੁਝ ਸਥਾਨਾਂ ਵਿੱਚ ਸ਼ਾਮਲ ਹੈ, ਜਿੱਥੇ ਕੋਵਿਡ-19 ਦੇ ਫੈਲਣ ਨੂੰ ਰੋਕਣ ਲਈ ਅਜੇ ਵੀ ਆਈਸੋਲੇਸ਼ਨ ਵਿਚ ਰਹਿਣਾ ਜ਼ਰੂਰੀ ਹੈ।

ਨਵਾਂ ਨਿਯਮ ਸ਼ੁੱਕਰਵਾਰ ਤੋਂ ਲਾਗੂ ਹੋ ਜਾਵੇਗਾ, ਜਿਸ ਤਹਿਤ ਵਿਦੇਸ਼ਾਂ ਤੋਂ ਆਉਣ ਵਾਲੇ ਲੋਕਾਂ ਨੂੰ ਹਫ਼ਤੇ ਦੀ ਬਜਾਏ ਤਿੰਨ ਦਿਨ ਆਈਸੋਲੇਸ਼ਨ 'ਚ ਰਹਿਣਾ ਹੋਵੇਗਾ। ਲੀ ਨੇ ਕਿਹਾ ਕਿ ਆਉਣ ਵਾਲੇ ਯਾਤਰੀਆਂ ਨੂੰ ਤਿੰਨ ਦਿਨਾਂ ਲਈ ਇੱਕ ਨਿਰਧਾਰਤ ਹੋਟਲ ਵਿੱਚ ਆਈਸੋਲੇਸ਼ਨ ਵਿਚ ਰਹਿਣਾ ਪਵੇਗਾ। ਇਸ ਤੋਂ ਬਾਅਦ ਚਾਰ ਦਿਨਾਂ ਤੱਕ ਉਨ੍ਹਾਂ ਦੀ ਸਿਹਤ 'ਤੇ ਨਜ਼ਰ ਰੱਖੀ ਜਾਵੇਗੀ ਅਤੇ ਇਸ ਦੌਰਾਨ ਉਨ੍ਹਾਂ ਦੇ ਆਉਣ-ਜਾਣ 'ਤੇ ਪਾਬੰਦੀ ਲਗਾਈ ਜਾਵੇਗੀ।


cherry

Content Editor

Related News