ਹਾਂਗਕਾਂਗ ਨੇ ਪੂਰੀ ਤਰ੍ਹਾਂ ਲੌਕਡਾਊਨ ਕੀਤੇ ਬਿਨਾਂ ਹੀ ਕੋਰੋਨਾ ''ਤੇ ਪਾਇਆ ਕਾਬੂ

Saturday, Apr 18, 2020 - 07:55 PM (IST)

ਹਾਂਗਕਾਂਗ (ਏਜੰਸੀ)- ਹਾਂਗਕਾਂਗ ਨੇ ਪੂਰੀ ਤਰ੍ਹਾਂ ਲੌਕਡਾਊੁਨ ਕੀਤੇ ਬਿਨਾਂ ਵਾਇਰਸ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਟੈਸਟਿੰਗ ਦੀ ਗਿਣਤੀ ਵਧਾਉਣ, ਕਾਂਟੈਕਟ ਟ੍ਰੇਸਿੰਗ ਕਰਨ ਅਤੇ ਲੋਕਾਂ ਦੇ ਵਤੀਰੇ ਵਿਚ ਬਦਲਾਅ ਨਾਲ ਇਹ ਸੰਭਵ ਹੋ ਸਕਿਆ ਹੈ। ਸਿਹਤ ਨਾਲ ਸਬੰਧਿਤ ਮਸ਼ਹੂਰ ਮੈਗਜ਼ੀਨ ਦਿ ਲੈਂਸੇਟ ਪਬਲਿਕ ਹੈਲਥ ਵਿਚ ਪ੍ਰਕਾਸ਼ਿਤ ਅਧਿਐਨ ਵਿਚ ਇਹ ਕਿਹਾ ਗਿਆ ਹੈ ਕਿ ਇਹ ਉਪਾਅ ਸਖ਼ਤ ਲੌਕਡਾਊਨ ਦੇ ਮੁਕਾਬਲੇ ਸਮਾਜ ਵਿਚ ਅਰਥਵਿਵਸਥਾ ਨੂੰ ਘੱਟ ਨੁਕਸਾਨ ਪਹੁੰਚਾਉਂਦੇ ਹਨ, ਪਰ ਕੋਰੋਨਾ ਦੇ ਪ੍ਰਸਾਰ ਨੂੰ ਕੰਟਰੋਲ ਕਰਨ ਵਿਚ ਪੂਰੀ ਤਰ੍ਹਾਂ ਪ੍ਰਭਾਵਿਤ ਹੈ।

PunjabKesari

ਖੋਜ ਦੇ ਮੁੱਖ ਲੇਖਕ ਅਤੇ ਹਾਂਗਕਾਂਗ ਯੂਨੀਵਰਸਿਟੀ ਦੇ ਪ੍ਰੋਫੈਸਰ ਬੇਂਜਾਮਿਨ ਕਾਉਲਿੰਗ ਮੁਤਾਬਕ ਸਿਹਤ ਉਪਾਅ ਨੂੰ ਸ਼ੁਰੂਆਤ ਵਿਚ ਹੀ ਲਾਗੂ ਕਰਕੇ ਹਾਂਗਕਾਂਗ ਨੇ ਦਿਖਾ ਦਿੱਤਾ ਕਿ ਇਨਫੈਕਸ਼ਨ ਨੂੰ ਪ੍ਰਭਾਵੀ ਤਰੀਕੇ ਨਾਲ ਰੋਕਿਆ ਜਾ ਸਕਦਾ ਹੈ ਅਤੇ ਇਸ ਦੇ ਲਈ ਚੀਨ, ਅਮਰੀਕਾ ਅਤੇ ਪੱਛਮੀ ਯੂਰਪੀ ਦੇਸ਼ਾਂ ਵਲੋਂ ਅਪਣਾਏ ਗਏ ਸਖ਼ਤ ਲੌਕਡਾਊਨ ਦਾ ਸਹਾਰਾ ਵੀ ਨਹੀਂ ਲੈਣਾ ਪਵੇਗਾ। ਖੋਜ ਤੋਂ ਪਤਾ ਚੱਲਦਾ ਹੈ ਕਿ 31 ਮਾਰਚ ਤੱਕ ਇਨਫੈਕਸ਼ਨ ਨੂੰ ਰੋਕਣ ਲਈ ਸ਼ਹਿਰ ਦੇ ਅਧਿਕਾਰੀਆਂ ਨੇ ਹੋਰ ਦੇਸ਼ਾਂ ਦੇ ਮੁਕਾਬਲੇ ਵਿਚ ਬਹੁਤ ਸਖ਼ਤ ਕਦਮ ਨਹੀਂ ਚੁੱਕੇ।

PunjabKesari

ਚੀਨ ਤੋਂ ਆਉਣ ਵਾਲੇ ਯਾਤਰੀਆਂ ਤੋਂ ਇਨਫੈਕਸ਼ਨ ਨੂੰ ਰੋਕਣ ਲਈ ਜਨਵਰੀ ਦੇ ਅਖੀਰ ਵਿਚ ਹੀ ਨਿਗਰਾਨੀ ਸ਼ੁਰੂ ਕਰ ਦਿੱਤੀ ਗਈ ਸੀ। ਮਾਰਚ ਦੀ ਸ਼ੁਰੂਆਤ ਤੋਂ ਹੀ ਵੱਡੇ ਪੱਧਰ 'ਤੇ ਟੈਸਟਿੰਗ ਸ਼ੁਰੂ ਹੋ ਗਈ ਸੀ। ਇਨਫੈਕਟਿਡ ਵਿਅਕਤੀ ਦੇ ਕਾਂਟੈਕਟ ਵਿਚ ਆਉਣ ਵਾਲੇ ਲੋਕਾਂ ਨੂੰ ਜਿੱਥੇ ਇਕਾਂਤਵਾਸ ਵਿਚ ਰੱਖਿਆ ਜਾਂਦਾ ਸੀ ਉਥੇ ਹੀ ਚੀਨ ਜਾਂ ਹੋਰ ਇਨਫੈਕਟਿਡ ਮੁਲਕਾਂ ਤੋਂ ਆਉਣ ਵਾਲੇ ਲੋਕਾਂ ਨੂੰ 14 ਦਿਨਾਂ ਲਈ ਇਕਾਂਤਵਾਸ ਵਿਚ ਰੱਖਿਆ ਗਿਆ। ਸਕੂਲਾਂ ਨੂੰ ਬੰਦ ਕਰਨ ਅਤੇ ਵੱਡੇ ਆਯੋਜਨ ਟਾਲਣ ਦੇ ਨਾਲ ਹੀ ਸਰੀਰਕ ਦੂਰੀ ਨੂੰ ਹੱਲਾਸ਼ੇਰੀ ਦਿੱਤੀ ਗਈ। ਇਥੇ ਹੀ ਕੁਝ ਵਜ੍ਹਾ ਰਹੀ ਕਿ 31 ਮਾਰਚ ਤੱਕ 75 ਲੱਖ ਦੀ ਆਬਾਦੀ ਵਾਲੇ ਹਾਂਗਕਾਂਗ ਵਿਚ ਇਨਫੈਕਟਿਡਾਂ ਦੀ ਗਿਣਤੀ 715 ਸੀ, ਜਦੋਂ ਕਿ ਸਿਰਫ ਚਾਰ ਲੋਕਾਂ ਦੀ ਮੌਤ ਹੋਈ ਸੀ। 94 ਅਜਿਹੇ ਮਰੀਜ਼ ਵੀ ਸਨ ਜੋ ਇਨਫੈਕਟਿਡ ਤਾਂ ਸਨ, ਪਰ ਉਨ੍ਹਾਂ ਵਿਚ ਲੱਛਣ ਨਹੀਂ ਦਿਖਾਈ ਦੇ ਰਹੇ ਸਨ। ਹੁਣ ਦੀ ਗੱਲ ਕਰੀਏ ਤਾਂ ਇਨਫੈਕਟਿਡਾਂ ਦੀ ਗਿਣਤੀ 1022 ਹੋ ਗਈ ਹੈ, ਪਰ ਮਰਨ ਵਾਲਿਆਂ ਦਾ ਅੰਕੜਾ ਚਾਰ ਹੀ ਹੈ।

PunjabKesari

ਖੋਜਕਰਤਾਵਾਂ ਨੇ ਇਹ ਵੀ ਦੱਸਿਆ ਕਿ ਜਨਵਰੀ ਤੋਂ ਮਾਰਚ ਤੱਕ ਕੀਤੇ ਗਏ ਕਈ ਟੈਲੀਫੋਨਿਕ ਸਰਵੇਖਣਾਂ ਤੋਂ ਇਹ ਪਤਾ ਲੱਗਾ ਹੈ ਕਿ ਕੋਵਿਡ-19 ਨੇ ਲੋਕਾਂ ਦੇ ਵਤੀਰੇ ਅਤੇ ਉਨ੍ਹਾਂ ਦੀਆਂ ਆਦਤਾਂ ਨੂੰ ਬਦਲ ਦਿੱਤਾ ਹੈ। ਮਾਰਚ ਵਿਚ ਕੀਤੇ ਗਏ ਇਕ ਸਰਵੇਖਣ ਤੋਂ ਪਤਾ ਚੱਲਦਾ ਹੈ ਕਿ 85 ਫੀਸਦੀ ਲੋਕ ਜਿੱਥੇ ਭੀੜ ਭਾੜ ਵਾਲੀਆਂ ਥਾਵਾਂ ਤੋਂ ਬਚਣਾ ਚਾਹੁੰਦੇ ਹਨ ਉਥੇ 99 ਫੀਸਦੀ ਲੋਕਾਂ ਨੇ ਕਿਹਾ ਕਿ ਘਰਓਂ ਬਾਹਰ ਨਿਕਲਣ ਦੌਰਾਨ ਉਨ੍ਹਾਂ ਨੇ ਫੇਸ ਮਾਸਕ ਪਹਿਨਿਆ। ਜਨਵਰੀ ਵਿਚ ਇਹ ਗਿਣਤੀ ਲਗਭਗ 75 ਫੀਸਦੀ ਅਤੇ 61 ਫੀਸਦੀ ਸੀ।


Sunny Mehra

Content Editor

Related News