ਹਾਂਗਕਾਂਗ ਪੁਲਸ ਨੇ ਪ੍ਰਦਰਸ਼ਨਕਾਰੀਆਂ ''ਤੇ ਕੀਤੀਆਂ ਪਾਣੀ ਦੀਆਂ ਬੌਛਾਰਾਂ

08/12/2019 5:11:55 PM

ਹਾਂਗਕਾਂਗ (ਭਾਸ਼ਾ)— ਹਾਂਗਕਾਂਗ ਪੁਲਸ ਨੇ ਸੋਮਵਾਰ ਨੂੰ ਸੜਕਾਂ ਦੇ ਪ੍ਰਦਰਸ਼ਨ ਕਰ ਰਹੇ ਲੋਕਤੰਤਰ ਸਮਰਥਕਾਂ 'ਤੇ ਪਾਣੀ ਦੀਆਂ ਬੌਛਾਰਾਂ ਦੀ ਵਰਤੋਂ ਕੀਤੀ। ਗੌਰਤਲਬ ਹੈ ਕਿ ਇਨ੍ਹਾਂ ਲੋਕਾਂ ਦਾ ਅੰਦੋਲਨ 10ਵੇਂ ਹਫਤੇ ਵਿਚ ਦਾਖਲ ਹੋ ਚੁੱਕਾ ਹੈ ਅਤੇ ਕੋਈ ਵੀ ਪੱਖ ਪਿੱਛੇ ਹਟਣ ਲਈ ਤਿਆਰ ਨਹੀਂ। ਇਹ ਪ੍ਰਦਰਸ਼ਨਕਾਰੀ ਬਿੱਜੀ ਅੰਤਰਰਾਸ਼ਟਰੀ ਹਵਾਈ ਅੱਡੇ ਅਤੇ ਸ਼ਹਿਰ ਦੇ ਮੁੱਖ ਬਾਜ਼ਾਰ ਦੀਆਂ ਸੜਕਾਂ 'ਤੇ ਪ੍ਰਦਰਸ਼ਨ ਕਰ ਰਹੇ ਹਨ। ਇਨ੍ਹਾਂ ਲੋਕਾਂ ਦੀ ਮੰਗ ਹੈ ਕਿ ਹਾਂਗਕਾਂਗ ਦੀ ਮੁੱਖ ਕਾਰਜਕਾਰੀ ਕੈਰੀ ਲਾਮ ਆਪਣੇ ਅਹੁਦੇ ਤੋਂ ਅਸਤੀਫਾ ਦੇਵੇ ਅਤੇ ਉਨ੍ਹਾਂ ਦੇ ਉਤਰਾਧਿਕਾਰੀ ਦੀ ਚੋਣ ਲੋਕਤੰਤਰੀ ਤਰੀਕੇ ਨਾਲ ਹੋਵੇ।

ਇਸ ਦੇ ਨਾਲ ਹੀ ਜਿਹੜੇ ਅੰਦਲੋਨਕਾਰੀਆਂ ਦੀ ਗ੍ਰਿਫਤਾਰੀ ਹੋਈ ਹੈ ਉਨ੍ਹਾਂ ਨੂੰ ਰਿਹਾਅ ਕੀਤਾ ਜਾਵੇ ਅਤੇ ਪੁਲਸ ਵਧੀਕੀਆਂ ਦੀ ਜਾਂਚ ਹੋਵੇ। ਕਦੇ ਬ੍ਰਿਟੇਨ ਦੀ ਬਸਤੀ ਰਹੇ ਹਾਂਗਕਾਂਗ ਨੂੰ 1997 ਵਿਚ ਚੀਨ ਨੂੰ ਵਾਪਸ ਕਰ ਦਿੱਤਾ ਗਿਆ ਸੀ ਪਰ ਇਸ ਲਈ 'ਇਕ ਦੇਸ਼ ਦੋ ਪ੍ਰਣਾਲੀ' ਦੀ ਗੱਲ ਸਵੀਕਾਰ ਕੀਤੀ ਗਈ। ਇਸ ਵਿਚ ਕਿਹਾ ਗਿਆ ਸੀ ਕਿ ਕੁਝ ਲੋਕਤੰਤਰੀ ਅਧਿਕਾਰ ਪ੍ਰਦਾਨ ਕੀਤੇ ਜਾਣਗੇ। ਕਮਿਊਨਿਸਟ ਸ਼ਾਸਨ ਵਾਲੇ ਚੀਨ 'ਤੇ ਦੋਸ਼ ਲੱਗਦੇ ਰਹੇ ਹਨ ਕਿ ਉਹ ਆਪਣੇ ਵਾਅਦੇ 'ਤੇ ਖਰਾ ਨਹੀਂ ਉਤਰ ਰਿਹਾ ਹੈ।


Vandana

Content Editor

Related News